ਹਿਜ਼ਬੁੱਲ੍ਹਾ ਲਈ ਕਾਲ਼ ਬਣੇ ਤਾਈਵਾਨੀ ਪੇਜ਼ਰ!

ਲੇਬਨਾਨ ਵਿਚ ਹਿਜ਼ਬੁੱਲਾ ਲੜਾਕਿਆਂ ਵਿਚ ਉਸ ਸਮੇਂ ਹਾਹਾਕਾਰ ਮੰਚ ਗਈ ਜਦੋਂ ਇਕ ਇਕ ਕਰਕੇ ਹਿਜ਼ਬੁੱਲ੍ਹਾ ਲੜਾਕਿਆਂ ਕੋਲ ਮੌਜੂਦ ਪੇਜ਼ਰਾਂ ਵਿਚ ਧਮਾਕੇ ਹੋਣ ਲੱਗੇ ਅਤੇ ਇਨ੍ਹਾਂ ਧਮਾਕਿਆਂ ਦੇ ਨਾਲ 18 ਹਿਜ਼ਬੁੱਲ੍ਹਾ ਲੜਾਕਿਆ ਦੀ ਮੌਤ ਹੋ ਗਈ, 3000 ਦੇ ਕਰੀਬ ਜ਼ਖ਼ਮੀ ਹੋ ਗਏ, ਜਦਕਿ ਇਨ੍ਹਾਂ ਵਿਚੋਂ 500 ਜਣਿਆਂ ਨੂੰ ਆਪਣੀਆਂ ਅੱਖਾਂ ਗਵਾਉਣੀਆਂ ਪੈ ਗਈਆਂ।;

Update: 2024-09-18 09:48 GMT

ਲੇਬਨਾਨ : ਲੇਬਨਾਨ ਵਿਚ ਹਿਜ਼ਬੁੱਲਾ ਲੜਾਕਿਆਂ ਵਿਚ ਉਸ ਸਮੇਂ ਹਾਹਾਕਾਰ ਮੰਚ ਗਈ ਜਦੋਂ ਇਕ ਇਕ ਕਰਕੇ ਹਿਜ਼ਬੁੱਲ੍ਹਾ ਲੜਾਕਿਆਂ ਕੋਲ ਮੌਜੂਦ ਪੇਜ਼ਰਾਂ ਵਿਚ ਧਮਾਕੇ ਹੋਣ ਲੱਗੇ ਅਤੇ ਇਨ੍ਹਾਂ ਧਮਾਕਿਆਂ ਦੇ ਨਾਲ 18 ਹਿਜ਼ਬੁੱਲ੍ਹਾ ਲੜਾਕਿਆ ਦੀ ਮੌਤ ਹੋ ਗਈ, 3000 ਦੇ ਕਰੀਬ ਜ਼ਖ਼ਮੀ ਹੋ ਗਏ, ਜਦਕਿ ਇਨ੍ਹਾਂ ਵਿਚੋਂ 500 ਜਣਿਆਂ ਨੂੰ ਆਪਣੀਆਂ ਅੱਖਾਂ ਗਵਾਉਣੀਆਂ ਪੈ ਗਈਆਂ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੇਜਰਾਂ ਨੂੰ ਹੈਕ ਕਰਕੇ ਧਮਾਕੇ ਕੀਤੇ ਗਏ ਹਨ ਅਤੇ ਇਸ ਹੈਕਿੰਗ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਜ਼ਰਾਈਲ ਵੱਲੋਂ ਇਸ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਿਜ਼ਬੁੱਲਾ ਨਾਲ ਜੁੜੇ ਇਕ ਹਜ਼ਾਰ ਤੋਂ ਵੱਧ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਸੀਰੀਆ ਵਿੱਚ ਮੌਜੂਦ ਹਿਜ਼ਬੁੱਲਾ ਮੁਖੀ ਨੂੰ ਵੀ ਸ਼ਾਮਲ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਨ੍ਹਾਂ ਧਮਾਕਿਆਂ ਦੇ ਕਾਰਨ ਇਰਾਨ ਦੇ ਰਾਜਦੂਤ ਮੋਜਤਬਾ ਅਮਾਨੀ ਵੀ ਜ਼ਖਮੀ ਹੋ ਗਏ ਹਨ, ਪਰ ਉਨ੍ਹਾਂ ਦੀ ਜਾਨ ਦਾ ਬਚਾਅ ਹੋ ਗਿਆ।

ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਦੱਸਿਆ ਹੈ ਕਿ ਦੇਸ਼ ਭਰ ਵਿਚ ਪੇਜ਼ਰਾਂ ਵਿਚ ਹੋਏ ਧਮਾਕਿਆਂ ਦੀਆਂ ਘਟਨਾਵਾਂ ਵਿੱਚ ਸੈਂਕੜੇ ਲੋਕ ਜ਼ਖਮੀ ਹੋਏ ਹਨ। ਅਬਿਆਦ ਮੁਤਾਬਕ ਜ਼ਿਆਦਾਤਰ ਲੋਕਾਂ ਦੇ ਹੱਥਾਂ ’ਤੇ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਸਿਹਤ ਮੰਤਰਾਲੇ ਵੱਲੋਂ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰਹਿਣ ਲਈ ਆਖਿਆ ਗਿਆ ਹੈ।

Tags:    

Similar News