ਭਿਵਾੜੀ 'ਚ ਹੋਈ 14.5 ਲੱਖ ਦੇ ਨੋਟਾਂ ਦੇ ਹਾਰ ਦੀ ਲੁੱਟ
ਆਪਣੇ ਵਿਆਹ ਨੂੰ ਯਾਦਗਾਰ ਤੇ ਵੱਖਰਾ ਬਨਾਉਣ ਲਈ ਲੋਕਾਂ ਵਲੋਂ ਵੇਖੋ ਵੱਖਰੇ ਤਰੀਕੇ ਵਰਤੇ ਜਾਂਦੇ ਨੇ,ਅਜਿਹਾ ਹੀ ਇਕ ਮਾਮਲਾ ਹਰਿਆਣਾ ਤੋਂ ਸਾਮਣੇ ਆਇਆ ਜਿਥੇ ਇਕ ਵਿਆਹ ਸਮਾਗਮ ਤੇ 14.5 ਲੱਖ ਰੁਪਏ ਦੇ ਨੋਟਾਂ ਦੀ ਹਾਰ ਪਾਇਆ ਗਿਆ, ਜਿਸ ਨੂੰ ਹਥਿਆਰਬੰਦ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਲੁੱਟ ਲਿਆ ਗਿਆ, ਇਸ ਲੁੱਟ ਦੀ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ,
ਭਿਵਾੜੀ : ਆਪਣੇ ਵਿਆਹ ਨੂੰ ਯਾਦਗਾਰ ਤੇ ਵੱਖਰਾ ਬਨਾਉਣ ਲਈ ਲੋਕਾਂ ਵਲੋਂ ਵੇਖੋ ਵੱਖਰੇ ਤਰੀਕੇ ਵਰਤੇ ਜਾਂਦੇ ਨੇ,ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਮਣੇ ਆਇਆ ਜਿਥੇ ਇਕ ਵਿਆਹ ਸਮਾਗਮ ਤੇ 14.5 ਲੱਖ ਰੁਪਏ ਦੇ ਨੋਟਾਂ ਦੀ ਹਾਰ ਪਾਇਆ ਗਿਆ, ਜਿਸ ਨੂੰ ਹਥਿਆਰਬੰਦ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਲੁੱਟ ਲਿਆ ਗਿਆ, ਇਸ ਲੁੱਟ ਦੀ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ,
ਰਾਜਸਥਾਨ ਦੇ ਭਿਵਾੜੀ ਵਿੱਚ ਦਿਨ-ਦਿਹਾੜੇ ਇੱਕ ਲੁੱਟ ਦੀ ਵਾਰਦਾਤਾਂ ਸਾਹਮਣੇ ਆਈ ਹੈ, ਜਿਸ ਵਿੱਚ ਹਥਿਆਰਬੰਦ ਬਦਮਾਸ਼ਾਂ ਨੇ ਇੱਕ ਨੌਜਵਾਨ ਕੋਲੋਂ ਦਿਨ ਦਿਹਾੜੇ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ ਗਿਆ, ਹਰਿਆਣਾ ਦੇ ਤਾਵਾਡੂ ਦਾ ਰਹਿਣ ਵਾਲਾ ਸਾਦ ਖਾਨ ਭਿਵਾੜੀ ਦੇ ਚੂਹੜਪੁਰ ਪਿੰਡ ਵਿੱਚ ਇੱਕ ਵਿਆਹ ਸਮਾਗਮ ਲਈ ਕਿਰਾਏ 'ਤੇ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੈ ਕੇ ਆਇਆ ਸੀ। ਜਿਸ ਨੂੰ ਉਹ ਹਰ ਸਮਾਗਮ ਵਿੱਚ ਇਸ ਨੋਟਾਂ ਦੇ ਹਾਰ ਨੂੰ 8 ਤੋਂ 10 ਹਜ਼ਾਰ ਰੁਪਏ ਵਿੱਚ ਕਿਰਾਏ 'ਤੇ ਦਿੰਦਾ ਹੈ।
ਜਾਣਕਾਰੀ ਅਨੁਸਾਰ ਜਦੋਂ ਸਾਦ ਖਾਨ ਸਮਾਰੋਹ ਤੋਂ ਬਾਅਦ ਨੋਟਾਂ ਦੀ ਮਾਲਾ ਲੈ ਕੇ ਆਪਣੀ ਸਾਈਕਲ 'ਤੇ ਵਾਪਸ ਆ ਰਿਹਾ ਸੀ, ਤਾਂ ਹਥਿਆਰਬੰਦ ਬਦਮਾਸ਼ਾਂ ਨੇ ਚੂਹੜਪੁਰ ਪਿੰਡ ਤੋਂ ਨਿਕਲਦੇ ਹੀ ਉਸਦੀ ਸਾਈਕਲ ਨੂੰ ਕ੍ਰੇਟਾ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ, ਬਦਮਾਸ਼ਾਂ ਨੇ ਉਸਦੇ ਬੈਗ ਵਿੱਚ ਰੱਖਿਆ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ ਅਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਵਾਰਦਾਤ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ,
ਪੀੜਤ ਸਾਦ ਖਾਨ ਨੇ ਚੋਪਾਂਕੀ ਥਾਣੇ ਵਿੱਚ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ।ਜਿਸ ਤੋਂ ਬਾਅਦ ਭਿਵਾੜੀ ਪੁਲਿਸ ਜ਼ਿਲ੍ਹੇ ਦੇ ਡੀ.ਐਸ.ਪੀ ਕੈਲਾਸ਼ ਚੌਧਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ। ਪੁਲਿਸ ਵਲੋਂ ਸ਼ੱਕੀ ਥਾਵਾਂ ਤੇ ਛਾਪੇਮਾਰੀ ਕਰਨ ਦੇ ਨਾਲ ਨਾਲ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ,
ਦਸ ਦੇਈਏ ਕਿ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੇ ਪੁਲਿਸ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।