ਕਲਯੁੱਗੀ ਮਾਂ ਦਾ ਕਾਰਾ,ਆਪਣੀ ਹੀ ਧੀ ਨਾਲ ਪ੍ਰੇਮੀ ਤੋਂ ਕਰਾਇਆ ਕੁਕਰਮ
ਕਲਯੁੱਗੀ ਦੁਨੀਆਂ 'ਚ ਬਹੁਤ ਸਾਰੀਆਂ ਖ਼ਬਰਾਂ ਹੈਰਾਨ ਤੇ ਪ੍ਰੇਸ਼ਾਨ ਕਰਦੀਆਂ ਸਾਨੂੰ ਵੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਐਸੇ ਕਰਦੇ ਕਰਦੇ ਲੋਕਾਂ ਦੀ ਜਾਣਕਾਰੀ ਮਿਲਦੀ ਹੈ ਜਿਸਨੂੰ ਜਾਣ ਕੇ ਇੱਕ ਵਾਰੀ ਤਾਂ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਜਾਣ ਵਾਲੀ ਸਥਿਤੀ ਬਣ ਜਾਂਦੀ ਹੈ।
ਚੰਡੀਗੜ੍ਹ (ਸੁਖਵੀਰ ਸਿੰਘ ਸ਼ੇਰਗਿੱਲ) : ਕਲਯੁੱਗੀ ਦੁਨੀਆਂ 'ਚ ਬਹੁਤ ਸਾਰੀਆਂ ਖ਼ਬਰਾਂ ਹੈਰਾਨ ਤੇ ਪ੍ਰੇਸ਼ਾਨ ਕਰਦੀਆਂ ਸਾਨੂੰ ਵੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਐਸੇ ਕਰਦੇ ਕਰਦੇ ਲੋਕਾਂ ਦੀ ਜਾਣਕਾਰੀ ਮਿਲਦੀ ਹੈ ਜਿਸਨੂੰ ਜਾਣ ਕੇ ਇੱਕ ਵਾਰੀ ਤਾਂ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਜਾਣ ਵਾਲੀ ਸਥਿਤੀ ਬਣ ਜਾਂਦੀ ਹੈ।
ਹੁਣ ਇਸੇ ਤਰਾਂ ਦੀ ਹੀ ਇੱਕ ਘਟਨਾ ਨੂੰ ਅੰਜਾਮ ਇੱਕ ਕਲਯੁੱਗੀ ਮਾਂ ਦੇ ਵਲੋਂ ਦਿੱਤਾ ਗਿਆ ਹੈ ਜਿਸਦੇ ਵਲੋਂ ਆਪਣੀ ਹੀ 13 ਸਾਲਾਂ ਦੀ ਮਾਸੂਮ ਨਾਲ ਜਬਰ ਜਿਨਾਹ ਕਰਵਾ ਦਿੱਤਾ ਗਿਆ ਹੈ ਉਹ ਵੀ ਇੱਕ ਵਾਰੀ ਨਹੀਂ ਕਈ ਵਾਰੀ।
ਮਾਮਲਾ ਹੈ ਹਰਿਦੁਆਰ ਦਾ ਜਿੱਥੇ ਬੀਜੇਪੀ ਨਾਲ ਸਰੋਕਾਰ ਰੱਖਣ ਵਾਲੀ ਇੱਕ ਮਹਿਲਾ ਨੇਤਾ ਦੇ ਵਲੋਂ ਆਪਣੇ ਪ੍ਰੇਮੀ ਤੇ ਉਸਦੇ ਦੋਸਤ ਦੇ ਕੋਲੋਂ ਆਪਣੀ ਫੁੱਲਾਂ ਵਰਗੀ 13 ਸਾਲਾਂ ਦੀ ਧੀ ਦੀ ਪੱਤ ਲੁਟਵਾਈ ਗਈ ਹੈ ਇਸ ਖ਼ਬਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਔਰਤ ਨੂੰ ਲਾਹਨਤਾਂ ਪਾ ਰਹੇ ਨੇ।ਪੁਲਿਸ ਦੇ ਵਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਇਸ ਮਹਿਲਾ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ।ਇਹ ਸਭ ਕਰੇ ਦਾ ਖ਼ੁਲਾਸਾ ਉਦੋਂ ਹੁੰਦੈ ਜਦੋਂ ਇਸ ਪੀੜਤ ਲੜਕੀ ਦੇ ਵਲੋਂ ਪੁਲਿਸ ਨੂੰ ਸ਼ਕਾਇਤ ਕੀਤੀ ਜਾਂਦੀ ਹੈ ਕਿ ਉਸਦੇ ਨਾਲ ਇਹ ਹਰਕਤ ਕੀਤੀ ਗਈ ਹੈ ਉਹਵੀ ਉਸਦੀ ਸਗੀ ਮਾਂ ਦੇ ਵਲੋਂ ਆਪਣੇ ਪ੍ਰੇਮੀ ਨਾਲ ਮਿਲਕੇ।
ਦੋਸ਼ੀਆਂ ਦੀ ਪਹਿਚਾਣ ਸੁਮਿਤ ਪਟਿਆਲ ਤੇ ਉਸਦੇ ਦੋਸਤ ਸ਼ੁਭਮ ਦੇ ਵਜੋਂ ਹੋਈ ਹੈ,ਜਾਣਕਾਰੀ ਇਹ ਵੀ ਹੈ ਕਿ ਇਸ ਕਲਯੁਗੀ ਮਾਂ ਦੇ ਵਲੋਂ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਹੋਟਲਾਂ 'ਚ ਲਿਜਾ ਕੇ ਇਸ ਖੂੰਖ਼ਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਹਾਲਾਂਕਿ ਪੁਲਿਸ ਦੇ ਵਲੋਂ ਕੋਤਵਾਲੀ ਰਾਣੀਪੁਰ,ਉੱਤਰਾਖੰਡ 'ਚ ਪਰਚਾ ਦਰਜ ਕਰਕੇ ਕਾਰਵਾਈ ਕਰੇ ਜਾਣ ਦੀ ਗੱਲ ਆਖ਼ੀ ਜਾ ਰਹੀ ਹੈ ਪਰ ਇਸ ਖ਼ਬਰ ਨੂੰ ਸੁਣਨ ਵਾਲਾ ਹਰ ਇਨਸਾਨ ਇੱਕ ਵਾਰੀ ਤਾਂ ਸੋਚਣ ਲਈ ਮਜਬੂਰ ਹੋਇਆ ਹੈ ਕਿ ਇਨਸਾਨੀਅਤ ਅੱਜ ਕੱਲ ਦੇ ਲੋਕਾਂ ਦੇ ਵਿੱਚ ਬਚੀ ਵੀ ਹੈ ਜਾਂ ਨਹੀਂ।