Weather News: ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਜ਼ਬਰਦਸਤ ਠੰਡ ਲਈ ਹੋ ਜਾਓ ਤਿਆਰ

ਅਕਤੂਬਰ ਤੋਂ ਹੀ ਪਹਾੜਾਂ ਤੇ ਸ਼ੁਰੂ ਹੋਈ ਬਰਫ਼ਬਾਰੀ

Update: 2025-10-14 13:56 GMT

IMD Weather Forecast: ਮਾਨਸੂਨ ਹਾਲੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ। ਇਸ ਵਾਰ ਪਹਾੜਾਂ ਤੇ ਅਕਤੂਬਰ ਮਹੀਨੇ ਤੋਂ ਹੀ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਠੰਡ ਦੇ ਕੀ ਆਸਾਰ ਹੋਣਗੇ। ਹਾਲੇ ਅਕਤੂਬਰ ਦਾ ਮਹੀਨਾ ਅੱਧਾ ਹੀ ਨਿਕਲਿਆ ਹੈ ਕਿ ਸਵੇਰੇ ਸ਼ਾਮ ਦੀ ਠੰਡ ਮਹਿਸੂਸ ਹੋਣ ਲੱਗ ਪਈ ਹੈ। ਮੌਸਮ ਵਿਭਾਗ ਵੀ ਸ਼ੁਰੂ ਤੋਂ ਚੇਤਾਵਨੀ ਦਿੰਦਾ ਆ ਰਿਹਾ ਹੈ ਕਿ ਸਾਲ 2025 ਵਿੱਚ ਰਿਕਾਰਡਤੋੜ ਠੰਡ ਪੈਣ ਵਾਲੀ ਹੈ। ਹੁਣ ਇੱਕ ਵਾਰ ਫ਼ਿਰ ਮੌਸਮ ਵਿਭਾਗ ਨੇ ਤਾਜ਼ਾ ਅੱਪਡੇਟ ਜਾਰੀ ਕੀਤਾ ਹੈ। ਆਓ ਜਾਣਦੇ ਹਾਂ ਕੀ: 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਲਾ ਨਿਨਾ ਆਫਤ ਮਚਾਏਗੀ। ਲਾ ਨੀਨਾ ਇੱਕ ਜਲਵਾਯੂ ਵਰਤਾਰਾ ਹੈ, ਜਿਸਦਾ ਇਸ ਸਾਲ ਦੀ ਸਰਦੀਆਂ 'ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ। ਲਾ ਨੀਨਾ ਠੰਡੇ ਮੌਸਮ ਦਾ ਪ੍ਰਤੀਕ ਹੈ। ਲਾ ਨੀਨਾ ਦੇ ਕਾਰਨ ਭਾਰਤ ਵਿੱਚ ਠੰਡੇ ਮੌਸਮ ਦਾ ਅਨੁਭਵ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਲਾ ਨੀਨਾ ਦਾ ਪ੍ਰਭਾਵ ਉੱਤਰ ਭਾਰਤ ਵਿੱਚ ਜ਼ਿਆਦਾ ਦੇਖਿਆ ਜਾ ਸਕਦਾ ਹੈ। ਲਾ ਨੀਨਾ ਪ੍ਰਸ਼ਾਂਤ ਮਹਾਸਾਗਰ ਵਿੱਚ ਠੰਡੇ ਪਾਣੀ ਕਾਰਨ ਹੁੰਦਾ ਹੈ। ਇਹ ਐਲ ਨੀਨੋ (ਗਰਮ ਪਾਣੀ) ਦੇ ਉਲਟ ਹੈ। ਜਦੋਂ ਲਾ ਨੀਨਾ ਹੁੰਦਾ ਹੈ, ਤਾਂ ਭਾਰਤ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਠੰਢ ਵਧ ਜਾਂਦੀ ਹੈ। ਇਸ ਕਾਰਨ ਉੱਤਰੀ ਭਾਰਤ ਵਿੱਚ ਨਵੰਬਰ-ਦਸੰਬਰ ਦੇ ਮਹੀਨਿਆਂ ਵਿੱਚ ਵਧੇਰੇ ਠੰਡ ਅਤੇ ਠੰਢੀਆਂ ਲਹਿਰਾਂ ਆਉਂਦੀਆਂ ਹਨ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦਸੰਬਰ 2025 ਤੋਂ ਫਰਵਰੀ 2026 ਤੱਕ ਸਰਦੀ ਜ਼ਿਆਦਾ ਪਵੇਗੀ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਖਾਸ ਤੌਰ 'ਤੇ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਰਦੀਆਂ ਵਿੱਚ ਤਾਪਮਾਨ ਆਮ ਨਾਲੋਂ 0.5-1 ਡਿਗਰੀ ਘੱਟ ਰਹੇਗਾ। ਜਿਸ ਦਾ ਮਤਲਬ ਹੈ ਕਿ ਤੁਹਾਨੂੰ ਸ਼ੀਤ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ। ਖਾਸ ਕਰਕੇ ਜਨਵਰੀ ਅਤੇ ਫਰਵਰੀ ਵਿੱਚ। ਪੰਜਾਬ, ਚੰਡੀਗੜ੍ਹ ਅਤੇ ਗੁਆਂਢੀ ਸੂਬਿਆਂ ਵਿੱਚ ਘੱਟੋ-ਘੱਟ ਤਾਪਮਾਨ 4-6 ਡਿਗਰੀ ਤੱਕ ਡਿੱਗ ਸਕਦਾ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਸਤੰਬਰ ਦੇ ਸ਼ੁਰੂ ਵਿੱਚ ਲਾ ਨੀਨਾ ਦਾ ਐਲਾਨ ਕੀਤਾ ਸੀ। ਸੰਗਠਨ ਨੇ ਕਿਹਾ ਕਿ ਲਾ ਨੀਨਾ ਮੌਸਮ ਅਤੇ ਜਲਵਾਯੂ ਪੈਟਰਨਾਂ ਨੂੰ ਪ੍ਰਭਾਵਿਤ ਕਰਨ ਲਈ ਵਾਪਸ ਆ ਸਕਦਾ ਹੈ। ਭਾਰਤ ਵਿੱਚ, ਭਾਰੀ ਬਾਰਸ਼ ਤੋਂ ਬਾਅਦ ਲੋਕਾਂ ਨੂੰ ਸਖ਼ਤ ਠੰਢ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Tags:    

Similar News