NEET ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਭਖਿਆ ਮਾਮਲਾ, IMA ਜੂਨੀਅਰ ਡਾਕਟਰਜ਼ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ

NEET ਪ੍ਰੀਖਿਆ ਨੂੰ ਲੈ ਕੇ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਇਸ ਮਾਮਲ ਤੇ ਕਾਂਗਰਸ ਨੇ ਵੀ ਸੁਪਰੀਮ ਕਰੋਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਤਾਂ ਦੂਜੇ ਪਾਸੇ ਆ.ਐਮ.ਏ ਦੇ ਜੂਨੀਅਰ ਡਾਕਟਰਜ਼ ਨੈਟਵਰਕ ਨੇ ਵੀ ਵੱਡੇ ਸਵਾਲ ਚੁੱਕੇ ਹਨ। NEET ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਹੈ।

Update: 2024-06-08 07:01 GMT

ਨਵੀਂ ਦਿੱਲੀ: NEET ਪ੍ਰੀਖਿਆ ਨੂੰ ਲੈ ਕੇ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਇਸ ਮਾਮਲ ਤੇ ਕਾਂਗਰਸ ਨੇ ਵੀ ਸੁਪਰੀਮ ਕਰੋਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਤਾਂ ਦੂਜੇ ਪਾਸੇ ਆ.ਐਮ.ਏ ਦੇ ਜੂਨੀਅਰ ਡਾਕਟਰਜ਼ ਨੈਟਵਰਕ ਨੇ ਵੀ ਵੱਡੇ ਸਵਾਲ ਚੁੱਕੇ ਹਨ। NEET ਪ੍ਰੀਖਿਆ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਇਸ ਮੈਡੀਕਲ ਪ੍ਰੀਖਿਆ ਲਈ ਸੈਂਟਰ ਭਾਰਤ ਤੋਂ ਇਲਾਵਾ ਦੂਸਰੇ ਦੇਸ਼ਾਂ ਵਿੱਚ ਵੀ ਬਣਾਏ ਜਾਂਦੇ ਹਨ। 5 ਮਈ ਨੂੰ ਲਗਭਗ 24 ਲੱਖ ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਦਿੱਤੀ ਸੀ। ਅਜਿਹੇ 'ਚ ਰਾਜਸਥਾਨ ਦੇ ਸਵਾਈ ਮਾਧੋਪੁਰ ਤੋਂ NEET ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਸ ਤੋਂ ਇਲਾਵਾ ਹਾਲ ਹੀ 'ਚ NEET ਪ੍ਰੀਖਿਆ 'ਚ ਇਕ ਵਿਦਿਆਰਥੀ ਦੇ ਨਤੀਜੇ ਦੀ PDF ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਵਿਦਿਆਰਥੀ ਨੇ 720 ਵਿੱਚੋਂ 719 ਅੰਕ ਹਾਸਲ ਕੀਤੇ ਹਨ। ਜਦੋਂ ਕਿ ਜੇਕਰ ਅਸੀਂ ਪ੍ਰਸ਼ਨ ਪੱਤਰਾਂ ਦੀ ਮਾਰਕਿੰਗ ਦੇ ਹਿਸਾਬ ਨਾਲ ਦੇਖੀਏ ਤਾਂ ਅਜਿਹਾ ਸੰਭਵ ਨਹੀਂ ਹੈ। ਇਸ ਨੂੰ ਲੈ ਕੇ ਪ੍ਰੀਖਿਆ ਏਜੰਸੀ ਐਨਟੀਏ ਸਵਾਲਾਂ ਦੇ ਘੇਰੇ ਵਿੱਚ ਹੈ। ਦਰਅਸਲ, ਸਵਾਲ ਇਸ ਲਈ ਵੀ ਉਠਾਏ ਜਾ ਰਹੇ ਹਨ ਕਿਉਂਕਿ NEET ਵਿੱਚ ਕੁੱਲ 200 ਪ੍ਰਸ਼ਨ ਹਨ, ਜਿਨ੍ਹਾਂ ਵਿੱਚੋਂ 180 ਪ੍ਰਸ਼ਨ ਹੱਲ ਕਰਨੇ ਹੁੰਦੇ ਹਨ

ਕੀ ਹੈ ਨਿਯਮ ?

NEET ਪੇਪਰ ਵਿੱਚ ਇੱਕ ਪ੍ਰਸ਼ਨ ਗਲਤ ਹੋਣ ਉੱਤੇ, ਇੱਕ ਅੰਕ ਮਾਈਨਸ ਮਾਰਕਿੰਗ ਵਜੋਂ ਕੱਟਿਆ ਜਾਂਦਾ ਹੈ। ਇਸ ਨੂੰ ਦੇਖਦੇ ਹੋਏ ਵਿਦਿਆਰਥੀ ਨੇ 716 ਅੰਕ ਮਿਲਨੇ ਸਨ ਪਰ ਫਿਰ ਵੀ ਉਸ ਨੂੰ 719 ਅੰਕ ਮਿਲੇ ਹਨ। ਜਿਵੇਂ ਹੀ ਨਤੀਜੇ ਦੇਖੇ ਗਏ, ਰਿਜਲਟ ਵੇਖਦੇ ਹੀ ਭਿਲਾਈ ਦੇ ਕੋਚਿੰਗ ਇੰਸਟੀਚਿਊਟਸ ਅਤੇ NEET ਦੇ ਚਾਹਵਾਨਾਂ ਵਿਚਕਾਰ ਐਨਟੀਏ ਵਿੱਚ ਬੇਨਿਯਮੀਆਂ ਨੂੰ ਲੈ ਕੇ ਚਰਚਾ ਤੇਜ਼ ਹੁੰਦੀ ਜਾਪਦੀ ਹੈ।

ਇਹ ਸਿਰਫ਼ ਇੱਕ ਵਿਦਿਆਰਥੀ ਦੀ ਗੱਲ ਨਹੀਂ ਹੈ, ਸਗੋਂ ਇਸ ਪ੍ਰੀਖਿਆ ਵਿੱਚ 720 ਵਿੱਚੋਂ 720 ਅੰਕ ਪ੍ਰਾਪਤ ਕਰਨ ਵਾਲੇ 67 ਵਿਦਿਆਰਥੀਆਂ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਹੇ ਹਨ। ਇਨ੍ਹਾਂ ਵਿੱਚੋਂ ਛੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਕੇਂਦਰ ਅਤੇ ਸੀਕੁਵੈਂਸ ਵੀ ਇੱਕੋ ਹੀ ਸੀ।

ਇਸ ਦੇ ਨਾਲ ਹੀ ਬਲੋਦ ਵਿੱਚ ਵੀ ਵੱਡੀ ਬੇਨਿਯਮੀਆਂ ਸਾਹਮਣੇ ਆਈਆਂ ਹਨ, ਇੱਥੋਂ ਦੇ ਸਵਾਮੀ ਆਤਮਾਨੰਦ ਹਿੰਦੀ ਮੀਡੀਅਮ ਸਕੂਲ ਵਿੱਚ NEET ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰ ਵਿੱਚ ਪਹਿਲੇ ਵਿਦਿਆਰਥੀਆਂ ਨੂੰ ਗਲਤ ਪੇਪਰ ਵੰਡੇ ਗਏ ਸਨ। 35 ਮਿੰਟਾਂ ਬਾਅਦ ਸਾਰਿਆਂ ਨੂੰ ਆਪਣੇ ਪੇਪਰ ਵਾਪਸ ਕਰਨ ਲਈ ਕਿਹਾ ਗਿਆ ਅਤੇ 10 ਮਿੰਟ ਬਾਅਦ ਦੂਜਾ ਪੇਪਰ ਦਿੱਤਾ ਗਿਆ ਪਰ ਪ੍ਰੀਖਿਆ ਦੇ ਪੂਰੇ ਸਮੇਂ ਉੱਤੇ ਹੀ ਉਨ੍ਹਾਂ ਕੋਲੋਂ ਕਾਪੀਆਂ ਵਾਪਸ ਲੈ ਲਈਆਂ ਗਈਆਂ।ਇਸ ਤੋਂ ਬਾਅਦ ਪ੍ਰੀਖਿਆ ਕੇਂਦਰ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੋਵਾਂ ਪ੍ਰੀਖਿਆ ਕੇਂਦਰਾਂ ਵਿੱਚ ਕੁੱਲ 391 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।

ਪੇਪਰ ਲੀਕ ਹੋਣ ਦੀ ਖਬਰ ਆਈ ਸਾਹਮਣੇ

ਇਸ ਤੋਂ ਇਲਾਵਾ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਇਕ ਪ੍ਰੀਖਿਆ ਕੇਂਦਰ ਤੋਂ NEET UG ਦਾ ਪੇਪਰ ਲੀਕ ਹੋਣ ਦੀ ਖ਼ਬਰ ਹੈ। ਇਸ ਦੀਆਂ ਤਾਰਾਂ ਬਿਹਾਰ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਸਨ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ NEET UG ਪ੍ਰੀਖਿਆ ਤੋਂ ਪਹਿਲਾਂ ਹੀ 20 ਉਮੀਦਵਾਰਾਂ ਨੇ ਪੇਪਰ ਪ੍ਰਾਪਤ ਕਰ ਲਿਆ ਸੀ।

ਇਸ ਖਬਰ ਨੇ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਇਸ ਸਬੰਧੀ ਜਾਂਚ ਦੀ ਗੱਲ ਚੱਲ ਰਹੀ ਸੀ ਪਰ ਹੁਣ ਜਿਵੇਂ ਹੀ ਨਤੀਜਾ ਸਾਹਮਣੇ ਆਇਆ ਤਾਂ ਲੋਕ ਹੈਰਾਨ ਰਹਿ ਗਏ। NEET ਪੇਪਰ ਰੱਦ ਕਰੋ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ 14 ਵਿਦਿਆਰਥੀਆਂ ਦੀ ਟਾਪ 100 ਵਿੱਚ ਮੌਜੂਦਗੀ ਵੀ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ।

ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਰੋਧ ਦੇ ਵਿਚਕਾਰ, NEET UG ਪ੍ਰੀਖਿਆ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪੇਪਰ ਰੱਦ ਕਰਨ ਪਿੱਛੇ ਪਟੀਸ਼ਨਰ ਨੇ ਸੰਵਿਧਾਨ ਦੀ ਧਾਰਾ 14 (ਸਮਾਨਤਾ ਦੇ ਅਧਿਕਾਰ) ਦੀ ਉਲੰਘਣਾ ਦੱਸਿਆ ਹੈ। ਇਹ ਪਟੀਸ਼ਨ ਸ਼ਿਵਾਂਗੀ ਮਿਸ਼ਰਾ ਅਤੇ ਹੋਰ ਵਿਦਿਆਰਥੀਆਂ ਦੀ ਤਰਫੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਐਨਟੀਏ ਨੂੰ ਵੀ ਇੱਕ ਧਿਰ ਬਣਾਇਆ ਗਿਆ ਹੈ।

Tags:    

Similar News