ਜਿਸ ਦਿਨ ਸੀ ਭਤੀਜੀ ਦਾ ਵਿਆਹ ਉਸੇ ਦਿਨ ਵਾਪਸ ਜਾਣਾ ਪੈ ਗਿਆ ਪਾਕਿਸਤਾਨ
ਕਰਾਚੀ ਦੀ ਵਾਸੀ ਮਸਕਰੀਨ ਜੋ ਭਾਰਤ ਵਿਆਹ ਦੇਖਣ ਲਈ ਅਤੇ 1 ਪਰਿਵਾਰ ਨਾਲ ਮਿਲਣ ਲਈ 10 ਸਾਲਾਂ ਬਾਅਦ ਆਈ ਸੀ ਓਸਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਸਨੇ ਕਿਹਾ, "ਅਸੀਂ 10 ਅਪ੍ਰੈਲ ਨੂੰ ਆਏ ਸੀ, ਸਾਡੇ ਕੋਲ 45 ਦਿਨਾਂ ਦਾ ਵੀਜ਼ਾ ਸੀ। ਸਾਡੇ ਪੁੱਛਣ 'ਤੇ ਵਿਆਹ ਦੀ ਤਾਰੀਖ਼ ਤੈਅ ਕੀਤੀ ਗਈ ਸੀ, ਅਤੇ ਅੱਜ ਵਿਆਹ ਵਾਲੇ ਦਿਨ ਹੀ ਸਾਨੂੰ ਮਜਬੂਰੀ ਵਿੱਚ ਜਾਣਾ ਪੈ ਰਿਹਾ ਹੈ।
ਅੰਮ੍ਰਿਤਸਰ ਕਵਿਤਾ : ਕਰਾਚੀ ਦੀ ਰਹਿਣ ਵਾਲੀ ਮਹਿਲਾ ਜੋ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੀ ਸੱਸ ਕੋਕਿਲਾ ਬੇਗਮ ਨਾਲ ਸਹਾਰਨਪੁਰ ਆਈ ਸੀ, ਅੱਜ ਆਪਣੇ ਵਤਨ ਵਾਪਸ ਜਾਣ ਲਈ ਮਜਬੂਰ ਹੈ। ਇਸਦਾ ਕਾਰਨ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਕਾਰਨ ਕਰਾਚੀ ਤੋਂ ਵਿਆਹ ਦੇਖਣ ਲਈ ਭਾਰਤ ਆਏ ਪਰਿਵਾਰ ਨੂੰ ਵਾਪਸ ਜਾਣਾ ਪੈ ਰਿਹਾ ਹੈ।
ਕਰਾਚੀ ਦੀ ਵਾਸੀ ਮਸਕਰੀਨ ਜੋ ਭਾਰਤ ਵਿਆਹ ਦੇਖਣ ਲਈ ਅਤੇ 1 ਪਰਿਵਾਰ ਨਾਲ ਮਿਲਣ ਲਈ 10 ਸਾਲਾਂ ਬਾਅਦ ਆਈ ਸੀ ਓਸਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਉਸਨੇ ਕਿਹਾ, "ਅਸੀਂ 10 ਅਪ੍ਰੈਲ ਨੂੰ ਆਏ ਸੀ, ਸਾਡੇ ਕੋਲ 45 ਦਿਨਾਂ ਦਾ ਵੀਜ਼ਾ ਸੀ। ਸਾਡੇ ਪੁੱਛਣ 'ਤੇ ਵਿਆਹ ਦੀ ਤਾਰੀਖ਼ ਤੈਅ ਕੀਤੀ ਗਈ ਸੀ, ਅਤੇ ਅੱਜ ਵਿਆਹ ਵਾਲੇ ਦਿਨ ਹੀ ਸਾਨੂੰ ਮਜਬੂਰੀ ਵਿੱਚ ਜਾਣਾ ਪੈ ਰਿਹਾ ਹੈ। ਮਹਿਲਾ ਦਾ ਕਹਿਣਾ ਹੈ ਕਿ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ, ਅੱਜ ਵਿਆਹ ਹੈ। ਪਰ ਹੁਣ ਸਾਨੂੰ ਵਾਪਸ ਜਾਣਾ ਪਵੇਗਾ।"
ਕਰਾਚੀ ਤੋਂ ਭਾਰਤ ਆਏ ਪਰਿਵਾਰ ਨੇ ਕਿਹਾ ਕਿ "ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਕਿਸੇ ਵੀ ਧਰਮ ਦੇ ਨਹੀਂ ਹੋ ਸਕਦੇ।" ਇਸ ਅਚਾਨਕ ਫੈਸਲੇ ਨੂੰ ਲੈ ਕੇ ਪਰਿਵਾਰ ਅਤੇ ਮਹਿਮਾਨਾਂ ਵਿੱਚ ਨਿਰਾਸ਼ਾ ਹੈ।