ਪਾਕਿਸਤਾਨ ਨੂੰ ਸਤਾਉਣ ਲੱਗਾ ਹਮਲੇ ਦਾ ਡਰ,ਹਾਈ ਅਲਰਟ 'ਤੇ ਸਾਰੀ ਫ਼ੌਜ

ਪੁਲਵਾਮਾ ਹਮਲੇ ਤੋਂ ਬਾਅਦ ਇੱਕ ਵਾਰੀ ਫਿਰ ਭਾਰਤ ਨੂੰ ਅੱਤਵਾਦੀਆਂ ਦੇ ਵਲੋਂ ਪਹਿਲਗਾਮ ਹਮਲਾ ਇੱਕ ਐਸਾ ਜ਼ਖਮ ਦਿੱਤਾ ਗਿਆ ਹੈ ਜਿਸਦੇ ਬਦਲੇ ਲਈ ਭਾਰਤ ਦੇ ਵਲੋਂ ਵੱਡੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਤੇ ਇਹਨਾਂ ਤਿਆਰੀਆਂ ਨੂੰ ਦੇਖ ਕੇ ਪਾਕਿਸਤਾਨ ਨੂੰ ਹਮਲੇ ਦਾ ਡਰ ਸਤਾਉਣ ਲੱਗ ਗਿਆ ਹੈ।

Update: 2025-04-23 13:05 GMT

ਚੰਡੀਗੜ੍ਹ,ਸੁਖਵੀਰ ਸਿੰਘ ਸ਼ੇਰਗਿੱਲ: ਪੁਲਵਾਮਾ ਹਮਲੇ ਤੋਂ ਬਾਅਦ ਇੱਕ ਵਾਰੀ ਫਿਰ ਭਾਰਤ ਨੂੰ ਅੱਤਵਾਦੀਆਂ ਦੇ ਵਲੋਂ ਪਹਿਲਗਾਮ ਹਮਲਾ ਇੱਕ ਐਸਾ ਜ਼ਖਮ ਦਿੱਤਾ ਗਿਆ ਹੈ ਜਿਸਦੇ ਬਦਲੇ ਲਈ ਭਾਰਤ ਦੇ ਵਲੋਂ ਵੱਡੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਤੇ ਇਹਨਾਂ ਤਿਆਰੀਆਂ ਨੂੰ ਦੇਖ ਕੇ ਪਾਕਿਸਤਾਨ ਨੂੰ ਹਮਲੇ ਦਾ ਡਰ ਸਤਾਉਣ ਲੱਗ ਗਿਆ ਹੈ।


ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਹਮਲੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਿੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਉਹਨਾਂ ਦੀ ਪਾਈ ਐਕਸ 'ਤੇ ਪੋਸਟ ਨੇ ਪਾਕਿਸਤਾਨ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ,ਕਿਉਂਕਿ ਇਸ ਪੋਸਟ 'ਚ ਅਮਿਤ ਸ਼ਾਹ ਹੁਰਾਂ ਨੇ ਸਿੱਧੇ ਤੌਰ 'ਤੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਹਾਲਤ 'ਚ ਅੱਤਵਾਦ ਅੱਗੇ ਭਾਰਤ ਝੁਕੇਗਾ ਨਹੀਂ ਤੇ ਇਸ ਹਮਲੇ ਦਾ ਮੂੰਹ ਤੋੜ ਜਵਾਬ ਵੀ ਦਿੱਤਾ ਜਾਵੇਗਾ ਉਹਵੀ ਬਹੁਤ ਜਲਦ।

ਹੁਣ ਇਸ ਪੋਸਟ ਤੋਂ ਬਾਅਦ ਤੇ ਭਾਰਤ ਦੇ ਵਲੋਂ ਬਦਲਾ ਲੈਣ ਦੀਆਂ ਤਿਆਰੀਆਂ ਨੂੰ ਦੇਖ ਕੇ ਪਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੀ ਸੰਭਾਵਿਤ ਕਾਰਵਾਈ 'ਤੇ ਗੱਲ ਕੀਤੀ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸੰਭਾਵਿਤ ਬਦਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਹਾ, "ਪਾਕਿਸਤਾਨ ਰਾਜਨੀਤਿਕ ਤੌਰ 'ਤੇ ਵੰਡਿਆ ਹੋ ਸਕਦਾ ਹੈ, ਪਰ ਅਸੀਂ ਇੱਕ ਰਾਸ਼ਟਰ ਵਜੋਂ ਇੱਕਜੁੱਟ ਹਾਂ।


ਜੇਕਰ ਭਾਰਤ ਵੱਲੋਂ ਕੋਈ ਹਮਲਾ ਜਾਂ ਖ਼ਤਰਾ ਹੁੰਦਾ ਹੈ, ਤਾਂ ਸਾਰੇ ਸਮੂਹ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਪਾਕਿਸਤਾਨੀ ਝੰਡੇ ਹੇਠ ਇੱਕਜੁੱਟ ਹੋਣਗੇ।ਇਸੇ ਵਿਚਾਲੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਸੀ. ਸੀ. ਐੱਸ. ਮੀਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਦੀ ਫੌਜ ਚੌਕਸ ਹੋ ਗਈ ਹੈ। ਪਾਕਿਸਤਾਨੀ ਫੌਜ ਅਤੇ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਐਲਓਸੀ 'ਤੇ ਤਾਇਨਾਤ ਫੌਜੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ, ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਬੇਸ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

Tags:    

Similar News