200 ਰੁਪਏ 'ਚ ਬਣੋ ਕਰੋੜਪਤੀ, ਬਸ ਕਰਨਾ ਪਵੇਗਾ ਇਹ ਕੰਮ

ਦੇਸ਼ ਅਤੇ ਦੁਨੀਆ 'ਚ ਬਿਹਤਰ ਗੁਣਵੱਤਾ ਦੇ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਦੇ ਇਕ ਕਿਸਾਨ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਕਿਸਾਨ ਨੂੰ ਠੇਕੇ 'ਤੇ ਲਈ ਗਈ ਜ਼ਮੀਨ 'ਚੋਂ ਹੀਰਾ ਮਿਲਿਆ, ਜਿਸ ਦੀ ਬਾਜ਼ਾਰੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।

Update: 2024-07-27 06:59 GMT

ਮੱਧ ਪ੍ਰਦੇਸ਼: ਦੇਸ਼ ਅਤੇ ਦੁਨੀਆ 'ਚ ਬਿਹਤਰ ਗੁਣਵੱਤਾ ਦੇ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਦੇ ਇਕ ਕਿਸਾਨ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਕਿਸਾਨ ਨੂੰ ਠੇਕੇ 'ਤੇ ਲਈ ਗਈ ਜ਼ਮੀਨ 'ਚੋਂ ਹੀਰਾ ਮਿਲਿਆ, ਜਿਸ ਦੀ ਬਾਜ਼ਾਰੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਦੀ ਜ਼ਮੀਨ ਰਾਤੋ-ਰਾਤ ਕਿਸੇ ਨੂੰ ਵੀ ਕੰਗਾਲ ਤੋਂ ਰਾਜਾ ਬਣਾ ਸਕਦੀ ਹੈ। ਜਿਵੇਂ ਇਹ ਰਾਜਾ ਰਾਤੋਂ ਰਾਤ ਰੰਕ ਤੋਂ ਰਾਜਾ ਬਣ ਗਿਆ। ਅਜਿਹੀਆਂ ਇਲਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਖਡਬਰਾਂ ਸੁਣਾਂ ਜਾ ਪੜ੍ਹੀਆਂ ਹੋਣਗਾਂ ਕਿਉਂਕਿ ਇਹਬ ਇਲਾਕਾ ਅਜਿਹਾ ਹੈ ਜਿੱਥੇ ਨਿੱਤ ਦਿਨ ਕਿਸੇ ਨਾ ਕਿਸੇ ਦੇ ਹੱਥ ਹੀਰਾ ਲੱਗ ਹੀ ਜਾਂਦਾ ਹੈ। ਜਿਸ ਦੇ ਨਾਲ ਓਨ੍ਹਾੰ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਹ ਇਲਾਕਾ ਹਮੇਸ਼ਾਂ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਕਿਉਂਕਿ ਇਥੇ ਲੋਕਾਂ ਨੂੰ ਹਿਰੇ ਮਿਲਣਾ ਬੇਹੱਦ ਆਮ ਗੱਲ ਹੈ ਤੇ ਇਸ ਵਿੱਚ ਸਰਕਾਰ ਵੀ ਪੂਰੀ ਮਦਦ ਕਰਦੀ ਹੈ।

ਤੁਸੀਂ ਵੀ ਇਥੇ ਆਪਣੀ ਕਿਸਮਤ ਅਜਮਾ ਸਕਦੇ ਹੋ। ਤੁਸੀਂ ਵੀ ਐਥੇ ਜ਼ਮੀਨ ਲੈ ਕੇ ਹੀਕਾ ਲੱਭ ਸਕਦੇ ਹੋ ਤੇ ਕੋ ਦਿਨ ਵਿੱਚ ਤੁਹਾਡੀ ਕਿਸਮਤ ਵੀ ਬਦਲ ਸਕਦੀ ਹੈ। ਜੀ ਹਾਂ ਜੇਕਰ ਤੁਸੀਂ ਵੀ ਥੋੜ੍ਹੇ ਸਮੇਂ 'ਚ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇੱਥੇ ਜ਼ਮੀਨ ਖਰੀਦ ਸਕਦੇ ਹੋ। ਤੁਸੀਂ ਇੱਥੇ ਹੀਰੇ ਲੱਭ ਕੇ ਵੀ ਅਮੀਰ ਬਣ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਹੀਰਾ ਪੁੱਟਣ ਲਈ ਤੁਹਾਨੂੰ ਸਿਰਫ ਦੋ ਸੌ ਰੁਪਏ ਖਰਚ ਕਰਨੇ ਪੈਣਗੇ।

ਤੁਹਾਨੂੰ ਦੱਸ ਦਈਏ ਕਿ ਸਰਕਾਰ ਇੱਥੇ ਹੀਰੇ ਪੁੱਟਣ ਲਈ ਜ਼ਮੀਨ ਠੇਕੇ 'ਤੇ ਦਿੰਦੀ ਹੈ। ਲੀਜ਼ ਮਿਲਣ ਤੋਂ ਬਾਅਦ ਵਿਭਾਗ ਵੱਲੋਂ 8 ਗੁਣਾ 8 ਮੀਟਰ ਦੀ ਜਗ੍ਹਾ ਦਿੱਤੀ ਜਾਂਦੀ ਹੈ। ਤੁਸੀਂ ਇੱਕ ਸਾਲ ਦੇ ਅੰਦਰ ਕਿਸੇ ਵੀ ਸਮੇਂ ਇਸ ਸਥਾਨ 'ਤੇ ਖੁਦਾਈ ਕਰ ਸਕਦੇ ਹੋ ਅਤੇ ਇੱਕ ਹੀਰਾ ਲੱਭ ਸਕਦੇ ਹੋ। ਕੁਦਰਤ ਦੀ ਗੋਦ ਵਿੱਚ ਅਜਿਹੇ ਅਨੇਕਾਂ ਅਨਮੋਲ ਖ਼ਜ਼ਾਨੇ ਹਨ। ਇਨ੍ਹਾਂ ਵਿੱਚੋਂ ਕੁਝ ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਹਨ। ਇਹ ਜਗ੍ਹਾ ਹੀਰੇ ਦੀਆਂ ਖਾਣਾਂ ਲਈ ਜਾਣੀ ਜਾਂਦੀ ਹੈ। ਇੱਥੇ ਕਈ ਖੇਤਰ ਅਜਿਹੇ ਹਨ ਜਿੱਥੋਂ ਲੋਕਾਂ ਨੂੰ ਕਈ ਵਾਰ ਖੁਦਾਈ ਦੌਰਾਨ ਹੀਰੇ ਮਿਲੇ ਹਨ। ਐਮਪੀ ਸਿਟੀ ਪੰਨਾ ਨੂੰ ਹੀਰੇ ਥੁੱਕਣ ਵਾਲੀ ਧਰਤੀ ਕਿਹਾ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਪੰਨੇ ਵਿੱਚ ਹੀਰਾ ਲੱਭ ਕੇ ਕਰੋੜਪਤੀ ਬਣ ਸਕਦਾ ਹੈ। ਇਸ ਦੇ ਲਈ ਤੁਹਾਨੂੰ ਸਿਰਫ ਦੋ ਸੌ ਰੁਪਏ ਖਰਚ ਕਰਨੇ ਪੈਣਗੇ ਅਤੇ ਤੁਸੀਂ ਹੀਰੇ ਦੇ ਮਾਲਕ ਬਣ ਸਕਦੇ ਹੋ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਜ਼ਮੀਨ ਕਿਵੇਂ ਮਿਲੂਗੀ। ਤਾਂ ਤੁਹਾਨੂੰ ਦੱਸ ਦਈਏ ਕਿ ਲੀਜ਼ ਮਿਲਣ ਤੋਂ ਬਾਅਦ ਵਿਭਾਗ ਵੱਲੋਂ 8 ਗੁਣਾ 8 ਮੀਟਰ ਦੀ ਜਗ੍ਹਾ ਦਿੱਤੀ ਜਾਂਦੀ ਹੈ। ਹੀਰਾ ਲੱਭਣ ਤੋਂ ਬਾਅਦ ਇਸ ਨੂੰ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇੱਥੇ ਇਸਦੀ ਗੁਣਵੱਤਾ ਅਤੇ ਕੀਮਤ ਤੈਅ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ। ਇਸ 'ਤੇ ਸਰਕਾਰ 12.5 ਫੀਸਦੀ ਦੀ ਦਰ ਨਾਲ ਰਾਇਲਟੀ ਤੇ ਇਕ ਫੀਸਦੀ ਟੀ.ਡੀ.ਐੱਸ ਇਕੱਠੀ ਕਰਦੀ ਹੈ। ਹੀਰੇ ਦੀ ਕੀਮਤ ਭਾਵੇਂ 100 ਰੁਪਏ ਹੋਵੇ ਜਾਂ 1 ਕਰੋੜ ਰੁਪਏ, ਸਰਕਾਰ ਇਸੇ ਰੇਟ 'ਤੇ ਪੈਸੇ ਲੈਂਦੀ ਹੈ ਅਤੇ ਬਾਕੀ ਰਕਮ ਲਾਇਸੈਂਸ ਵਾਲੇ ਨੂੰ ਦੇ ਦਿੱਤੀ ਜਾਂਦੀ ਹੈ। ਹੀਰਾ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ 200 ਤੋਂ 250 ਹੀਰੇ ਇਕੱਠੇ ਹੁੰਦੇ ਹਨ ਤਾਂ ਉਹ ਸਾਰੇ ਇਕੱਠੇ ਆਫ਼ਲਾਈਨ ਨਿਲਾਮੀ ਵਿੱਚ ਪਾ ਦਿੱਤੇ ਜਾਂਦੇ ਹਨ। ਨਿਲਾਮੀ ਵਿੱਚ ਮੁੰਬਈ, ਸੂਰਤ, ਦਿੱਲੀ ਅਤੇ ਭੋਪਾਲ ਸਮੇਤ ਕਈ ਥਾਵਾਂ ਤੋਂ ਹੀਰਾ ਵਪਾਰੀ ਹਿੱਸਾ ਲੈਂਦੇ ਹਨ। ਹੀਰਾ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਸੌਂਪਿਆ ਜਾਂਦਾ ਹੈ। ਪੰਨਾ ਵਿੱਚ ਲਗਭਗ ਹਰ ਤਿੰਨ-ਚਾਰ ਮਹੀਨਿਆਂ ਬਾਅਦ ਹੀਰਿਆਂ ਦੀ ਨਿਲਾਮੀ ਹੁੰਦੀ ਹੈ।

Tags:    

Similar News