ਉਰਮਿਲਾ ਕਾਨੇਟਕਰ ਦੀ ਕਾਰ ਨੇ ਦੋ ਮਜ਼ਦੂਰਾਂ ਨੂੰ ਮਾਰੀ ਟੱਕਰ, ਇੱਕ ਦੀ ਮੌ-ਤ

ਮਰਾਠੀ ਅਦਾਕਾਰਾ ਉਰਮਿਲਾ ਕਾਨੇਟਕਰ ਦੀ ਕਾਰ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਦੋ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ।

By :  Gill
Update: 2024-12-28 14:33 GMT

ਉਰਮਿਲਾ ਕਾਨੇਟਕਰ ਦੀ ਕਾਰ ਨੇ ਦੋ ਮਜ਼ਦੂਰਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ

ਅਦਾਕਾਰਾ ਜ਼ਖ਼ਮੀ, ਡਰਾਈਵਰ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ: ਮਰਾਠੀ ਅਦਾਕਾਰਾ ਉਰਮਿਲਾ ਕਾਨੇਟਕਰ ਦੀ ਕਾਰ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਦੋ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਅਦਾਕਾਰਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਕਾਂਦੀਵਲੀ ਪੂਰਬੀ ਵਿੱਚ ਦੁਪਹਿਰ 12.45 ਵਜੇ ਵਾਪਰੀ। ਕਾਨੇਟਕਰ ਦੇ ਪਤੀ ਆਦਿਨਾਥ ਕੋਠਾਰੇ ਨੇ ਦੱਸਿਆ ਕਿ ਉਰਮਿਲਾ ਹਸਪਤਾਲ ਵਿੱਚ ਦਾਖ਼ਲ ਹੈ।


Similar News