ਅਮਰੀਕਾ 'ਚ ਗੋਰੇ ਨੇ ਦੋ ਪੰਜਾਬੀ ਟਰੱਕ ਡ੍ਰਾਈਵਰਾਂ 'ਤੇ ਗੱਡੀ ਚੜ੍ਹਾ ਕੇ ਲੈ ਲਈ ਜਾ+ਨ

ਵਿਨੀਪੈੱਗ ਦਾ ਰਹਿਣ ਵਾਲਾ ਸੀ 30 ਸਾਲਾ ਅਮਨਦੀਪ, 29 ਸਾਲਾ ਖੋਸਾ ਸੀ ਬਰੈਂਪਟਨ ਨਿਵਾਸੀ, ਟਰੱਕ ਖਰਾਬ ਹੋਣ ਕਰਕੇ ਹਾਈਵੇਅ 'ਤੇ ਰੁੱਕੇ ਸੀ ਦੋਵੇਂ, ਰੀਫਲੈਕਟਰ ਚੁੱਕਣ ਸਮੇਂ ਵਾਪਰਿਆ ਹਾਦਸਾ, ਅਮਨਦੀਪ ਨੇ ਮੌਕੇ 'ਤੇ ਹੀ ਤੋੜਿਆ ਦਮ ਤੇ ਖੋਸੇ ਨੇ ਹਸਪਤਾਲ 'ਚ ਤੋੜਿਆ ਦਮ

Update: 2025-12-05 19:51 GMT

ਪੰਜਾਬੀ ਭਾਈਚਾਰੇ ਲਈ ਇਸ ਸਮੇਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਰਹਿਣ ਵਾਲੇ ਦੋ ਮਾਸੂਮ ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਵਿੱਚ ਆਪਣੀ ਜਾਨ ਗੁਆਉਣੀ ਪਈ। ਦੋ ਕੈਨੇਡੀਅਨਾਂ, ਜਿਨ੍ਹਾਂ ਵਿੱਚ ਇੱਕ ਬਰੈਂਪਟਨ ਨਿਵਾਸੀ ਅਤੇ ਇੱਕ ਵਿਨੀਪੈੱਗ ਨਿਵਾਸੀ ਸ਼ਾਮਲ ਹੈ, ਦੀ ਹਫਤੇ ਦੇ ਅੰਤ ਵਿੱਚ ਓਹੀਓ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦੋਵੇਂ ਨੌਜਵਾਨ ਟਰੱਕ ਡ੍ਰਾਈਵਰ ਸਨ ਅਤੇ ਕੈਨੇਡਾ ਤੋਂ ਅਮਰੀਕਾ ਸੈਮੀ ਟਰੱਕ ਲੈ ਕੇ ਜਾਂਦੇ ਸਨ। ਓਹੀਓ ਸਟੇਟ ਹਾਈਵੇਅ ਪੈਟਰੋਲ ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਦੋ ਕੈਨੇਡੀਅਨ, ਵਿਨੀਪੈਗ ਦੇ ਰਹਿਣ ਵਾਲੇ 30 ਸਾਲਾ ਅਮਨਦੀਪ ਸਿੰਘ ਅਤੇ ਬਰੈਂਪਟਨ, ਓਨਟਾਰੀਓ ਦੇ ਰਹਿਣ ਵਾਲੇ 29 ਸਾਲਾ ਕੈਪਸ਼ਾਨ ਖੋਸਾ ਯੂਐੱਸ ਵਿੱਚ ਟਰੱਕ ਲੈ ਕੇ ਗਏ ਸਨ। ਹਾਈਵੇਅ 'ਤੇ ਅਚਾਨਕ ਸੈਮੀ ਟਰੱਕ ਖਰਾਬ ਹੋਇਆ ਤੇ ਨੌਜਵਾਨਾਂ ਨੇ ਹਾਈਵੇਅ 'ਤੇ ਸਾਈਡ 'ਤੇ ਟਰੱਕ ਰੋਕਿਆ, ਫਲੈਸ਼ਰ ਲਗਾਏ ਤੇ ਸੈਫਟੀ ਰੀਫਲੈਕਟਰ ਟਰੱਕ 'ਤੇ ਆਸ-ਪਾਸ ਰੱਖ ਦਿੱਤੇ। ਸ਼ਨੀਵਾਰ, 29 ਨਵੰਬਰ ਨੂੰ ਸ਼ਾਮ 5:22 ਵਜੇ, ਟੋਲੇਡੋ ਦੇ ਨੇੜੇ ਮੌਮੀ ਸ਼ਹਿਰ ਵਿੱਚ ੂਸ਼ 20ਅ ਦੇ ਨੇੜੇ ਇੰਟਰਸਟੇਟ 475 ਦੇ ਖੱਬੇ ਪਾਸੇ ਹਾਈਵੇਅ 'ਤੇ ਇਹ ਹਾਦਸਾ ਵਾਪਰਿਆ।

ਜਿਵੇਂ ਹੀ ਦੋਹਾਂ ਨੇ ਸੈਮੀ ਟਰੱਕ ਠੀਕ ਕੀਤਾ ਤਾਂ ਦੋਵੇਂ ਨੌਜਵਾਨ ਹਾਈਵੇਅ ਤੋਂ ਸੇਫਟੀ ਰੀਫਲੈਕਟਰ ਚੁੱਕ ਰਹੇ ਸਨ ਤੇ ਅਚਾਨਕ ਹੀ ਇੱਕ ਤੇਜ਼ ਰਫਤਾਰ ਗੋਰੇ ਨੇ ਕਾਰ ਨਾਲ ਦੋਹਾਂ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਹਾਲੈਂਡ, ਓਹੀਓ ਦੇ ਇੱਕ 19 ਸਾਲਾ ਲਿੰਕਨ ਨੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਅਮਨਦੀਪ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਖੋਸਾ ਦੇ ਮੌਕੇ 'ਤੇ ਸਾਹ ਚੱਲ ਰਹੇ ਸਨ ਤੇ ਤੁਰੰਤ ਹੀ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਸਥਾਨਕ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਹਾਦਸੇ ਦਾ ਕਾਰਨ ਨਹੀਂ ਜਾਪਦੀ ਅਤੇ ਹਾਦਸੇ ਦੀ ਜਾਂਚ ਜਾਰੀ ਹੈ। ਇਸ ਹਾਦਸੇ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਨੇ ਉਮੀਦ ਜਗਾਈ ਹੈ ਕਿ ਟਰੰਪ ਪ੍ਰਸ਼ਾਸਨ ਸਖ਼ਤ ਸੁਰੱਖਿਆ ਨਿਯਮ ਲਾਗੂ ਕਰੇਗਾ, ਜਿਵੇਂ ਕਿ ਭਾਰਤੀ ਡ੍ਰਾਈਵਰਾਂ ਦੇ ਹਾਦਸਿਆਂ ਵਿੱਚ ਸ਼ਾਮਲ ਹੋਣ 'ਤੇ ਲਾਗੂ ਕੀਤੇ ਜਾਂਦੇ ਹਨ, ਬਿਲਕੁੱਲ ਉਸੇ ਤਰ੍ਹਾਂ ਹੀ ਅਮਰੀਕਾ ਦੇ ਨਿਵਾਸੀਆਂ 'ਤੇ ਵੀ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਹੈ।

Tags:    

Similar News