KASHMIR 'ਚ ਬਰਫ਼ਾਨੀ ਤੋਦੇ ਨੇ ਮਚਾਈ ਭਾਰੀ ਤਬਾਹੀ, ਸੱਤ ਵਿਅਕਤੀਆਂ ਦੀ ਹੋਈ ਮੌਤ, ਕਈ ਵਾਹਨ ਫਸੇ

ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਵਸਦੇ ਉੱਚਾਈ ਵਾਲੇ ਜ਼ੋਜਿਲਾ ਦੱਰੇ ’ਤੇ ਬਰਫ਼ ਦਾ ਵੱਡਾ ਤੋਦਾ (AVALANCHE) ਡਿੱਗਣ ਨਾਲ ਇੱਕ ਵੱਡਾ ਦੁਖਾਂਤ ਵਾਪਰ (DAMAGE) ਗਿਆ ਹੈ

Update: 2026-03-27 14:18 GMT

ਪੰਜ ਜਣੇ ਜ਼ਖ਼ਮੀ, ਬਚਾਅ ਤੇ ਰਾਹਤ ਕਾਰਜ ਚੱਲ ਰਹੇ

ਗੰਦਰਬਲ/ਜੰਮੂ: ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਵਸਦੇ ਉੱਚਾਈ ਵਾਲੇ ਜ਼ੋਜਿਲਾ ਦੱਰੇ ’ਤੇ ਬਰਫ਼ ਦਾ ਵੱਡਾ ਤੋਦਾ (AVALANCHE) ਡਿੱਗਣ ਨਾਲ ਇੱਕ ਵੱਡਾ ਦੁਖਾਂਤ ਵਾਪਰ (DAMAGE) ਗਿਆ ਹੈ। ਇਸ ਘਟਨਾ ਵਿਚ ਹੁਣ ਤੱਕ 7 ਵਿਅਕਤੀਆਂ ਦੀ ਮੌਤ (7 DEAD) ਹੋ ਚੁੱਕੀ ਹੈ ਅਤੇ ਕਈ ਵਾਹਨ (VEHICLES DAMAGED) ਬਰਫ਼ ਅਤੇ ਮਲਬੇ ਹੇਠ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਪੰਜ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਇਸ ਮੰਦਭਾਗੀ ਘਟਨਾ ਤੋਂ ਬਾਅਦ ਇਲਾਕੇ ਵਿਚ ਬਚਾਅ ਅਤੇ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।

ਅਧਿਕਾਰੀ ਲਗਾਤਾਰ ਸਮੁੱਚੀ ਸਥਿਤੀ ਉਤੇ ਨਿਗਰਾਨੀ ਰੱਖ ਰਹੇ ਹਨ। ਇਸ ਘਟਨਾ ਨਾਲ ਸ੍ਰੀਨਗਰ-ਲੇਹ ਹਾਈਵੇਅ ’ਤੇ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ ਅਤੇ ਯਾਤਰੀਆਂ ਨੂੰ ਬਦਲਵੇਂ ਰੂਟਾਂ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ।

ਇਸ ਘਟਨਾ ਬਾਰੇ ਲਦਾਖ ਦੇ ਇੱਕ ਉੱਚ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਬਰਫ਼ ਦੇ ਤੋਦੇ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਲਾਕੇ ਵਿਚ ਬਚਾਅ ਕਾਰਜ ਚੱਲ ਰਿਹਾ ਹੈ ਅਤੇ ਟੀਮਾਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ।

ਲਦਾਖ ਯੂਟੀ ਦੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਇਸ ਮੰਦਭਾਗੀ ਖ਼ਬਰ ’ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰਗਿਲ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁੱਟ ਜਾਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਆਫ਼ਤ ਰਾਹਤ ਬਲਾਂ, ਬੀਆਰਓ ਅਤੇ ਹੋਰ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਤਾਂ ਜੋ ਫਸੇ ਲੋਕਾਂ ਨੂੰ ਛੇਤੀ ਤੋਂ ਛੇਤੀ ਬਚਾਇਆ ਜਾ ਸਕੇ ਅਤੇ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।

ਜ਼ੋਜਿਲਾ ਦੱਰਾ ਸ੍ਰੀਨਗਰ-ਲੇਹ ਹਾਈਵੇਅ ’ਤੇ ਇੱਕ ਅਹਿਮ ਰਣਨੀਤਕ ਰਸਤਾ ਹੈ ਜੋ ਕਸ਼ਮੀਰ ਅਤੇ ਲਦਾਖ ਨੂੰ ਜੋੜਦਾ ਹੈ। ਇਸ ਉੱਚਾਈ ਵਾਲੇ ਇਲਾਕੇ ਵਿਚ ਬਰਫ਼ਬਾਰੀ ਅਤੇ ਬਰਫ਼ੀਲੇ ਤੋਦਿਆਂ ਦਾ ਖ਼ਤਰਾ ਵਾਰ-ਵਾਰ ਰਹਿੰਦਾ ਹੈ। ਇਸ ਵਾਰ ਵੀ ਤਾਜ਼ੀ ਬਰਫ਼ਬਾਰੀ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਘਟਨਾ ਸਥਾਨ ’ਤੇ ਬੀਆਰਓ ਅਤੇ ਸਥਾਨਕ ਪੁਲਿਸ ਵੱਲੋਂ ਬਚਾਅ ਕਾਰਜ ਚੱਲ ਰਹੇ ਹਨ ਅਤੇ ਹੈਲੀਕਾਪਟਰਾਂ ਰਾਹੀਂ ਵੀ ਮਦਦ ਭੇਜੀ ਜਾ ਰਹੀ ਹੈ।

ਜ਼ੋਜਿਲਾ ਦੱਰਾ ਖ਼ਤਰਨਾਕ ਰਸਤਿਆਂ ਤੇ ਵਾਰਦਾਤਾਂ ਲਈ ਮਸ਼ਹੂਰ ਹੈ ਅਤੇ ਇਥੇ ਬਰਫ਼ ਦੇ ਤੋਦੇ ਡਿੱਗਣ ਵਾਲੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਰਹੀਆਂ ਹਨ। ਇਸ ਨੂੰ ‘ਬਰਫ਼ਾਨੀ ਤੂਫ਼ਾਨਾਂ ਵਾਲ਼ਾ ਦੱਰਾ’ ਵੀ ਕਿਹਾ ਜਾਂਦਾ ਹੈ।

ਅਪ੍ਰੈਲ 2023 'ਚ ਜ਼ੋਜਿਲਾ ਦੱਰੇ ਵਿਚ ਬਰਫ਼ੀਲਾ ਤੋਦਾ ਡਿੱਗਣ ਨਾਲ 4 ਤੋਂ 5 ਵਾਹਨ ਬਰਫ਼ ਹੇਠ ਫਸ ਗਏ ਸਨ। ਭਾਗਿਆਂ ਵਾਲੀ ਗੱਲ ਇਹ ਸੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਾ ਹੋਇਆ ਅਤੇ ਸਭ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।

ਬੀਤੀ 16 ਮਾਰਚ ਨੂੰ ਯਾਦੂ ਮੋੜ ’ਤੇ ਇੱਕ ਵਾਹਨ ’ਤੇ ਬਰਫ਼ੀਲਾ ਤੋਦਾ ਡਿੱਗਿਆ ਸੀ। ਤਦ ਵੀ ਸਾਰੇ ਯਾਤਰੀ ਸੁਰੱਖਿਅਤ ਰਹੇ ਅਤੇ ਪੁਲਿਸ ਵੱਲੋਂ ਤੁਰੰਤ ਬਚਾਅ ਕੀਤਾ ਗਿਆ।

ਜਨਵਰੀ 2026 'ਚ ਸੋਨਾਮਾਰਗ ਇਲਾਕੇ ਵਿਚ ਵੀ ਇੱਕ ਬਰਫ਼ੀਲਾ ਤੋਦਾ ਡਿੱਗਿਆ ਸੀ ਪਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

1936 ਵਿਚ ਉੱਤਰੀ ਕਸ਼ਮੀਰ ਅਤੇ ਗਿਲਗਿਤ ਵਿਚ ਲਗਾਤਾਰ ਬਰਫ਼ੀਲੇ ਤੋਦਿਆਂ ਨੇ ਵੱਡਾ ਤਬਾਹੀ ਮਚਾਈ ਸੀ। ਇਸ ਤੋਂ ਇਲਾਵਾ ਬ੍ਰਿਟਿਸ਼ ਕਾਲ ਵਿਚ ਵੀ ਇਥੇ ਫੌਜੀ ਟੁਕੜੀਆਂ ਬਰਫ਼ ਹੇਠ ਫਸਣ ਵਾਲੀਆਂ ਘਟਨਾਵਾਂ ਆਮ ਵਾਪਰਦੀਆਂ ਰਹੀਆਂ ਸਨ।

ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਗੱਲ ਦੀ ਯਾਦ ਦਿਵਾਉਂਦੀਆਂ ਹਨ ਕਿ ਇਸ ਰਣਨੀਤਕ ਰਸਤੇ ’ਤੇ ਯਾਤਰਾ ਕਰਨ ਵਾਲਿਆਂ ਨੂੰ ਮੌਸਮੀ ਚਿਤਾਵਨੀਆਂ ਅਤੇ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

Tags:    

Similar News