ਏਅਰਟੈੱਲ ਫਾਈਨਾਂਸ ਨੇ ਸਭ ਤੋਂ ਉਚੀ ਵਿਆਜ ਦਰ ’ਤੇ ਐਫਡੀ ਸਕੀਮ ਕੀਤੀ ਲਾਂਚ

ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲਿਆਂ ਵਿਚੋਂ ਇਕ ਭਾਰਤੀ ਏਅਰਟੈੱਲ ਵੱਲੋਂ ਆਪਣੀ ਡਿਜੀਟਲ ਸ਼ਾਖਾ, ਏਅਰਟੈੱਲ ਫਾਈਨਾਂਸ ਦੇ ਤਹਿਤ ਇਕ ਫਿਕਸਡ ਡਿਪਾਜ਼ਿਟ ਮਾਰਕਿਟ ਪਲੇਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫਿਕਸਡ ਡਿਪਾਜ਼ਿਟ ਸਕੀਮ 9.1% ਪ੍ਰਤੀ ਸਾਲ ਦੀ ਆਕਰਸ਼ਕ ਵਿਆਜ ਦਰ ’ਤੇ ਉਪਲਬਧ ਹੋਵੇਗੀ।*

Update: 2024-09-13 13:56 GMT

ਚੰਡੀਗੜ੍ਹ : ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲਿਆਂ ਵਿਚੋਂ ਇਕ ਭਾਰਤੀ ਏਅਰਟੈੱਲ ਵੱਲੋਂ ਆਪਣੀ ਡਿਜੀਟਲ ਸ਼ਾਖਾ, ਏਅਰਟੈੱਲ ਫਾਈਨਾਂਸ ਦੇ ਤਹਿਤ ਇਕ ਫਿਕਸਡ ਡਿਪਾਜ਼ਿਟ ਮਾਰਕਿਟ ਪਲੇਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫਿਕਸਡ ਡਿਪਾਜ਼ਿਟ ਸਕੀਮ 9.1% ਪ੍ਰਤੀ ਸਾਲ ਦੀ ਆਕਰਸ਼ਕ ਵਿਆਜ ਦਰ ’ਤੇ ਉਪਲਬਧ ਹੋਵੇਗੀ।*

ਇਹ ਮਾਰਕੀਟਪਲੇਸ ਏਅਰਟੈੱਲ ਦੇ ਧੰਨਵਾਦ ਐਪ ਫਰੇਮਵਰਕ ਦੇ ਤਹਿਤ ਬਣੇ ਡਿਜ਼ੀਟਲ ਪਲੇਟਫਾਰਮ ’ਤੇ ਏਅਰਟੈਲ ਫਾਈਨਾਂਸ ਨੂੰ ਯਕੀਨੀ ਵਾਪਸੀ ਅਤੇ ਸਥਿਰ ਆਮਦਨੀ ਨਿਵੇਸ਼ ਦੇ ਬਦਲ ਦੀ ਪੇਸ਼ਕਸ਼ ਕਰਦਾ ਹੈ। ਇਹ ਸਕੀਮ ਨਿੱਜੀ ਲੋਨ, ਏਅਰਟੈੱਲ ਐਕਸਿਸ ਬੈਂਕ ਕੋਬਰਾਂਡ ਕ੍ਰੈਡਿਟ ਕਾਰਡ, ਕ੍ਰੈਡਿਟ ਕਾਰਡ ਮਾਰਕੀਟਪਲੇਸ, ਏਅਰਟੈੱਲ ਬਜਾਜ ਫਿਨਸਰਵ ਇੰਸਟਾ ਈਐਮਆਈ ਕਾਰਡ, ਅਤੇ ਗੋਲਡ ਲੋਨ ਸਮੇਤ ਪੇਸ਼ਕਸ਼ਾਂ ਦੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰਟੈੱਲ ਫਾਈਨਾਂਸ ਚੀਫ ਬਿਜ਼ਨੈੱਸ ਅਫਸਰ ਅੰਸ਼ੁਲ ਖੇਤਰਪਾਲ ਨੇ ਆਖਿਅਠਾ ਕਿ ਅਸੀਂ ਗਾਹਕ ਕੇਂਦਰਿਤ ਉਤਪਾਦਾਂ ਦੀ ਪੇਸ਼ਕਸ਼ ਕਰਨ ਲਈ ਲਗਾਤਾਰ ਨਵੀਨਤਾ ਲਿਆ ਰਹੇ ਹਾਂ, ਫਿਕਸਡ ਡਿਪਾਜ਼ਿਟ ਸਕੀਮ ਸਾਡੀਆਂ ਇਸ ਸਬੰਧੀ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਸ ਦਾ ਐਲਾਨ ਕਰਦੇ ਹੋਏ ਸਾਨੂੰ ਖੁਸ਼ੀ ਹੋ ਰਹੀ ਹੈ। ਏਅਰਟੈੱਲ ਥੈਂਕਸ ਐਪ ਪਲੇਟਫਾਰਮ ’ਤੇ ਗਾਹਕ ਨਵਾਂ ਬੈਂਕ ਖਾਤਾ ਖੋਲ੍ਹੇ ਬਿਨਾਂ 1000 ਰੁਪਏ ਦੇ ਘੱਟੋ-ਘੱਟ ਨਿਵੇਸ਼ ਨਾਲ ਫਿਕਸਡ ਡਿਪਾਜ਼ਿਟ ਸਕੀਮ ਨਾਲ ਸਿੱਧਾ ਜੁੜ ਕੇ ਆਪਣੇ ਫੰਡਾਂ ਦਾ ਪ੍ਰਬੰਧਨ ਕਰ ਸਕਦੇ ਹਨ। ਇਹ ਸੇਵਾ ਫਿਲਹਾਲ ਸਿਰਫ ਐਂਡਰਾਇਡ ਡਿਵਾਈਸਾਂ ’ਤੇ ਉਪਲਬਧ ਹੈ। ਜਲਦ ਹੀ ਇਸ ਨੂੰ iOS ਡਿਵਾਈਸਾਂ ’ਤੇ ਵੀ ਉਪਲਬਧ ਕਰਵਾਇਆ ਜਾਵੇਗਾ।

Tags:    

Similar News