ਯੂਪੀ ਦੇ ਹਾਥਰਸ ’ਚ ਸਤਿਸੰਗ ਮਗਰੋਂ ਮੱਚੀ ਭਗਦੜ, 122 ਲੋਕਾਂ ਦੀ ਹੋਈ ਮੌਤ

ਯੂਪੀ ਦੇ ਹਾਥਰਸ ਵਿਚ ਇਕ ਸਤਿਸੰਗ ਦੀ ਸਮਾਪਤੀ ਦੌਰਾਨ ਲੋਕਾਂ ਵਿਚ ਭਗਦੜ ਮੱਚ ਗਈ, ਜਿਸ ਤੋਂ ਬਾਅਦ 122 ਲੋਕਾਂ ਦੀ ਮੌਤ ਹੋ ਗਈ, ਜਦਕਿ 150 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਐ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ, ਜਿਸ ਦੇ ਚਲਦਿਆਂ ਮ੍ਰਿਤਕਾਂ ਦੀ ਗਿਣਤੀ ਹਾਲੇ

Update: 2024-07-02 14:56 GMT

ਹਾਥਰਸ : ਯੂਪੀ ਦੇ ਹਾਥਰਸ ਵਿਚ ਇਕ ਸਤਿਸੰਗ ਦੀ ਸਮਾਪਤੀ ਦੌਰਾਨ ਲੋਕਾਂ ਵਿਚ ਭਗਦੜ ਮੱਚ ਗਈ, ਜਿਸ ਤੋਂ ਬਾਅਦ 122 ਲੋਕਾਂ ਦੀ ਮੌਤ ਹੋ ਗਈ, ਜਦਕਿ 150 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਐ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ, ਜਿਸ ਦੇ ਚਲਦਿਆਂ ਮ੍ਰਿਤਕਾਂ ਦੀ ਗਿਣਤੀ ਹਾਲੇ ਹੋਰ ਜ਼ਿਆਦਾ ਵਧ ਸਕਦੀ ਐ। ਇਹ ਭਿਆਨਕ ਹਾਦਸਾ ਹਾਥਰਸ ਜ਼ਿਲ੍ਹੇ ਤੋਂ ਕਰੀਬ 47 ਕਿਲੋਮੀਟਰ ਦੂਰ ਫੁਲਰਈ ਪਿੰਡ ਵਿਚ ਵਾਪਰਿਆ।

ਯੂਪੀ ਦੇ ਹਾਥਰਸ ਵਿਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮੱਚ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਦੌਰਾਨ 122 ਲੋਕਾਂ ਦੀ ਮੌਤ ਹੋ ਗਈ, ਜਦਕਿ 150 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਹਾਲਾਤ ਕਾਫ਼ੀ ਭਿਆਨਕ ਬਣੇ ਹੋਏ ਨੇ ਕਿਉਂਕਿ ਹਸਪਤਾਲ ਦੇ ਬਾਹਰ ਲੋਕਾਂ ਦੀਆਂ ਮ੍ਰਿਤਕ ਦੇਹਾਂ ਰੱਖੀਆਂ ਹੋਈਆਂ ਨੇ।

ਇਸ ਸਬੰਧੀ ਏਟਾ ਦੇ ਸੀਐਮਓ ਓਮੇਸ਼ ਤ੍ਰਿਪਾਠੀ ਨੇ ਦੱਸਿਆ ਕਿ ਹਾਥਰਸ ਤੋਂ ਹੁਣ ਤੱਕ 27 ਲਾਸ਼ਾਂ ਏਟਾ ਲਿਆਂਦੀਆਂ ਗਈਆਂ ਨੇ, ਜਿਨ੍ਹਾਂ ਵਿਚੋਂ 25 ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਨੇ। ਦਰਅਸਲ ਭੋਲੇ ਬਾਬਾ ਦਾ ਇਹ ਸਤਿਸੰਗ ਹਾਥਰਸ ਜ਼ਿਲ੍ਹੇ ਦੇ ਪਿੰਡ ਫੁਲਰਈ ਵਿਚ ਹੋ ਰਿਹਾ ਸੀ, ਜਿੱਥੇ 20 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋਏ ਸੀ ਪਰ ਜਿਵੇਂ ਹੀ ਸਤਿਸੰਗ ਖ਼ਤਮ ਹੋਇਆ ਤਾਂ ਇਕ ਦੂਜੇ ਤੋਂ ਪਹਿਲਾਂ ਬਾਹਰ ਨਿਕਲਣ ਦੀ ਹੋੜ ਵਿਚ ਲੋਕਾਂ ਵਿਚਾਲੇ ਭਗਦੜ ਮੱਚ ਗਈ, ਜਿਸ ਦੌਰਾਨ ਬਹੁਤ ਸਾਰੇ ਲੋਕ ਹੇਠਾਂ ਡਿੱਗ ਗਏ ਜੋ ਮੁੜ ਨਹੀਂ ਉਠ ਸਕੇ।

ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਜਿਸ ਹਾਲ ਵਿਚ ਸਤਿਸੰਗ ਕੀਤਾ ਜਾ ਰਿਹਾ ਸੀ, ਉਹ ਹਾਲ ਕਾਫ਼ੀ ਛੋਟਾ ਸੀ ਅਤੇ ਉਸ ਦਾ ਗੇਟ ਵੀ ਤੰਗ ਸੀ। ਇਕ ਦੂਜੇ ਤੋਂ ਪਹਿਲਾਂ ਨਿਕਲਣ ਦੇ ਚੱਕਰ ਵਿਚ ਭਗਦੜ ਮੱਚ ਗਈ, ਜਿਸ ਦੌਰਾਨ ਲੋਕ ਇਕ ਦੂਜੇ ’ਤੇ ਡਿੱਗ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਨੇ।

ਹਾਦਸੇ ਤੋਂ ਬਾਅਦ ਤੁਰੰਤ ਜ਼ਖ਼ਮੀ ਅਤੇ ਮ੍ਰਿਤਕ ਲੋਕਾਂ ਨੂੰ ਬੱਸਾਂ ਅਤੇ ਟੈਂਪੂਆਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ’ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਡੂੰਘਾ ਦੁੱਖ ਜ਼ਾਹਿਰ ਕੀਤਾ ਗਿਆ ਏ। ਉਨ੍ਹਾਂ ਨੇ ਤੁਰੰਤ ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੂੰ ਘਟਨਾ ਸਥਾਨ ’ਤੇ ਜਾਣ ਲਈ ਰਵਾਨਾ ਕੀਤਾ, ਜਿਸ ਤੋਂ ਬਾਅਦ ਘਟਨਾ ਦੀ ਜਾਂਚ ਲਈ ਏਡੀਜੀ ਆਗਰਾ ਅਤੇ ਅਲੀਗੜ੍ਹ ਕਮਿਸ਼ਨਰ ਦੀ ਟੀਮ ਬਣਾਈ ਗਈ ਐ ਜੋ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗੀ। 

Tags:    

Similar News