Punjab News: ਇਰਾਕ 'ਚ ਨਰਕ ਦੀ ਜ਼ਿੰਦਗੀ ਕੱਟਣ ਤੋਂ ਬਾਅਦ ਵਾਪਸ ਘਰ ਪਰਤੇ 4 ਪੰਜਾਬੀ ਨੌਜਵਾਨ, ਸੁਣਾਈ ਦਰਦਨਾਕ ਕਹਾਣੀ

ਭਾਰਤ ਵਾਪਸ ਪਰਤਣ ਵਾਲਿਆਂ 'ਚ 2 ਹਿਮਾਚਲ ਦੇ ਨੌਜਵਾਨ ਵੀ ਸ਼ਾਮਲ

Update: 2025-08-15 08:01 GMT

Four Punjabi Two Himachali Youth Return To India Safely From Iraq: ਦੇਸ਼ ਦੇ ਨੌਜਵਾਨਾਂ 'ਚ ਵਿਦੇਸ਼ਾਂ 'ਚ ਜਾਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਲਿਸਟ 'ਚ ਪੰਜਾਬੀ ਟੌਪ 3 'ਚ ਸ਼ਾਮਲ ਹਨ। ਅੰਕੜਿਆਂ ਦੇ ਮੁਤਾਬਕ ਪੰਜਾਬੀ ਦੁਨੀਆ ਭਰ ਦੇ ਤਕਰੀਬਨ ਹਰ ਦੇਸ਼ ਵਿੱਚ ਮੌਜੂਦ ਹਨ। ਉਹ ਭਾਰਤ ਤੋਂ ਵੱਡੇ ਸੁਪਨੇ ਲੈਕੇ ਵਿਦੇਸ਼ਾਂ 'ਚ ਜਾਂਦੇ ਹਨ, ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ, ਜਿਵੇਂ ਹਾਲ ਹੀ 'ਚ 6 ਨੌਜਵਾਨਾਂ ਨਾਲ ਹੋਇਆ, ਜੋ ਕੁੱਝ ਸਮੇਂ ਪਹਿਲਾਂ ਇਰਾਕ ਗਏ ਸਨ। ਇਨ੍ਹਾਂ 6 ਨੌਜਵਾਨਾਂ ਵਿੱਚੋਂ 4 ਪੰਜਾਬ ਦੇ ਅਤੇ 2 ਹਿਮਾਚਲ ਪ੍ਰਦੇਸ਼ ਦੇ ਹਨ। ਇਨ੍ਹਾਂ ਸਾਰਿਆਂ ਨੇ ਭਾਰਤ ਆਪੋ ਆਪਣੇ ਘਰ ਪਰਤ ਕੇ ਆਪਣੀ ਹੱਡਬੀਤੀ ਸਾਂਝੀ ਕੀਤੀ।

ਦੱਸ ਦਈਏ ਕਿ ਪੰਜਾਬ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਵਿਦੇਸ਼ੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਿਰੰਤਰ ਯਤਨਾਂ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਇਹ ਸਾਰੇ ਨੌਜਵਾਨ ਸਹੀ ਸਲਾਮਤ ਭਾਰਤ ਪਰਤ ਸਕੇ।

ਵਾਪਸ ਆਉਣ ਵਾਲਿਆਂ ਵਿੱਚ ਸੌਰਵ (ਤਰਨਤਾਰਨ), ਗੁਰਪ੍ਰੀਤ ਸਿੰਘ (ਪਿੰਡ ਚੌਂਤਾ, ਲੁਧਿਆਣਾ), ਸੰਜੀਵ ਕੁਮਾਰ (ਸ਼ੇਰਪੁਰ ਬਾਹਟੀਆਂ, ਜ਼ਿਲ੍ਹਾ ਹੁਸ਼ਿਆਰਪੁਰ), ਅਭਿਲਾਸ਼ ਕੁਮਾਰ (ਸ਼ੇਰਪੁਰ ਬਾਹਟੀਆਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ), ਤਾਰਾ ਚੰਦ (ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼) ਅਤੇ ਚਰਨਜੀਤ ਸਵਾਮੀ (ਜ਼ਿਲ੍ਹਾ ਮੰਡੀ, ਹਿਮਾਚਲ ਪ੍ਰਦੇਸ਼) ਸ਼ਾਮਲ ਹਨ। ਉਨ੍ਹਾਂ ਨੇ ਅਰੋੜਾ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਦੇ ਫੈਸਲਾਕੁੰਨ ਦਖਲ ਲਈ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਸਰਕਾਰ ਨੇ ਸਹੀ ਸਲਾਮਤ ਘਰ ਵਾਪਸ ਲਿਆਂਦਾ।

ਅਰੋੜਾ ਨੇ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਕੋਲ ਉਠਾਇਆ ਸੀ ਅਤੇ ਉਨ੍ਹਾਂ ਨੂੰ ਇਰਾਕ ਵਿੱਚ ਇਨ੍ਹਾਂ ਲੋਕਾਂ ਨੂੰ ਦਰਪੇਸ਼ ਭਾਰੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਸੀ, ਜਿੱਥੇ ਉਹ ਰੁਜ਼ਗਾਰ ਦੀ ਭਾਲ ਵਿੱਚ ਗਏ ਸਨ। ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਸਨ ਅਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਸੀ। ਆਪਣੀ ਸੁਰੱਖਿਆ ਅਤੇ ਤੰਦਰੁਸਤੀ ਲਈ ਚਿੰਤਤ, ਉਨ੍ਹਾਂ ਨੇ ਭਾਰਤ ਵਾਪਸ ਆਉਣ ਦੀ ਤੀਬਰ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਦੀ ਦੁਰਦਸ਼ਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਅਰੋੜਾ ਨੇ ਕੇਂਦਰੀ ਮੰਤਰੀ ਨੂੰ ਤੁਰੰਤ ਦਖਲ ਦੇਣ ਲਈ ਇੱਕ ਰਸਮੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਤੇਜ਼ ਕਰਨ ਲਈ ਇਰਾਕ ਦੂਤਾਵਾਸ ਨੂੰ ਕਈ ਈਮੇਲ ਵੀ ਭੇਜੇ। ਇਹ ਹਾਲ ਹੀ ਦੇ ਸਮੇਂ ਵਿੱਚ ਦੂਜਾ ਅਜਿਹਾ ਸਫਲ ਮਿਸ਼ਨ ਹੈ।

ਛੇ ਦਿਨ ਪਹਿਲਾਂ, ਚਾਰ ਹੋਰ ਪੰਜਾਬੀ ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ ਅਤੇ ਅਵਤਾਰ ਸਿੰਘ ਵੀ ਇਰਾਕ ਤੋਂ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਵਾਪਸ ਆਏ ਸਨ। ਇਹ ਵੀ ਅਰੋੜਾ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਕਾਰਨ ਸੰਭਵ ਹੋਇਆ ਹੈ। ਅਰੋੜਾ ਨੇ ਕਿਹਾ ਕਿ ਹਰ ਭਾਰਤੀ ਦੀ ਸੁਰੱਖਿਆ ਅਤੇ ਸਨਮਾਨ, ਉਹ ਦੁਨੀਆ ਵਿੱਚ ਕਿਤੇ ਵੀ ਹੋਵੇ, ਸਾਡੀ ਸਭ ਤੋਂ ਵੱਡੀ ਤਰਜੀਹ ਹੈ।

Tags:    

Similar News