ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦੈ ਇਹ ਅਚਾਰ, ਹੋਰ ਵੀ ਮਿਲਣਗੇ ਕਈ ਲਾਭ

ਅਚਾਰ ਖਾਣਾ ਲੋਕ ਬਹੁਤ ਪਸੰਦ ਕਰਦੇ ਹਨ। ਸਬਜ਼ੀ ਨਾ ਹੋਣ ਕਰਕੇ ਕਈ ਲੋਕ ਅਚਾਰ ਦੇ ਨਾਲ ਹੀ ਰੋਟੀ ਖਾਂਦੇ ਹਨ। ਜ਼ਿਆਦਾਤਰ ਲੋਕ ਮਿਰਚ, ਅੰਬ, ਫਲ ਅਤੇ ਸਬਜ਼ੀਆਂ ਦਾ ਅਚਾਰ ਖਾਣਾ ਪਸੰਦ ਕਰਦੇ ਹਨ। ਅਚਾਰ ਨੂੰ ਖਾਣ ਨਾਲ ਸ਼ੂਗਰ ਵਰਗੀ ਸਮੱਸਿਆ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।

Update: 2024-07-24 03:11 GMT

ਚੰਡੀਗੜ੍ਹ: ਅਚਾਰ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕਈ ਲੋਕ ਰੋਟੀ-ਸਬਜ਼ੀ ਦੇ ਨਾਲ ਅਚਾਰ ਜ਼ਰੂਰ ਖਾਂਦੇ ਹਨ। ਆਮ ਤੌਰ 'ਤੇ ਇੱਕ ਭਾਰਤੀ ਥਾਲੀ ਉਦੋਂ ਹੀ ਪੂਰੀ ਹੁੰਦੀ ਹੈ, ਜਦੋਂ ਇਸ ਵਿੱਚ ਅਚਾਰ ਸ਼ਾਮਲ ਹੁੰਦਾ ਹੈ। ਭਾਰਤੀ ਲੋਕ ਖਾਣੇ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ। ਸਾਡੇ ਦੇਸ਼ ਵਿੱਚ ਅਚਾਰ ਦਾ ਰਿਵਾਜ ਹਜ਼ਾਰਾਂ ਸਾਲ ਪੁਰਾਣਾ ਹੈ। ਲੋਕ ਮਿਰਚ, ਅੰਬ, ਫਲ ਅਤੇ ਸਬਜ਼ੀਆਂ ਦਾ ਅਚਾਰ ਜ਼ਿਆਦਾ ਖਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਯੁਰਵੈਦਿਕ ਨਜ਼ਰੀਏ ਤੋਂ ਅੰਬ ਦਾ ਅਚਾਰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਅੰਬ ਦੇ ਅਚਾਰ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਚੰਗੀ ਸਿਹਤ ਦੇ ਨਾਲ-ਨਾਲ ਅੰਬ ਦੇ ਅਚਾਰ ਦੇ ਕਈ ਅਜਿਹੇ ਫਾਇਦੇ ਹਨ, ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਅੰਬ ਦੇ ਅਚਾਰ ਦੇ ਫਾਇਦੇ: ਭੁੱਖ ਵਧਾਉਣ 'ਚ ਫਾਇਦੇਮੰਦ:

ਸ਼ੂਗਰ ਨੂੰ ਕਰਦਾ ਹੈ ਕੰਟਰੋਲ-

ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਅੰਬ ਦੇ ਅਚਾਰ ਨਾਲ ਕਰਦੇ ਹੋ ਤਾਂ ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਸਵੇਰ ਦੇ ਸਮੇਂ ਕਣਕ, ਛੋਲਿਆ ਦਾ ਆਟਾ ਅਤੇ ਬਾਜਰੇ ਦੇ ਆਟੇ ਦੀ ਮੈਕਸ ਰੋਟੀ ਨਾਲ ਅੰਬ ਦਾ ਅਚਾਰ ਖਾਧੇ ਹੋ ਤਾਂ ਤੁਸੀ ਸਿਹਤਮੰਦ ਰਹੋਗੇ ਅਤੇ ਸ਼ੂਗਰ ਲੈਵਲ ਵੀ ਠੀਕ ਰਹੇਗਾ।

ਭੁੱਖ ਵਧਾਉਣ ਵਿੱਚ ਮਦਦਗਾਰ -

ਅੰਬ ਦਾ ਅਚਾਰ ਭੁੱਖ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਖਾਣੇ ਦੇ ਨਾਲ ਅੰਬ ਦਾ ਅਚਾਰ ਖਾਓਗੇ, ਤਾਂ ਇਸ ਨਾਲ ਤੁਹਾਨੂੰ ਭੁੱਖ ਜ਼ਿਆਦਾ ਲੱਗੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਮਰੀਜ਼ ਸ਼ੂਗਰ ਤੋਂ ਪੀੜਤ ਹੈ, ਤਾਂ ਉਸ ਲਈ ਵੀ ਅੰਬ ਦਾ ਅਚਾਰ ਬਹੁਤ ਫਾਇਦੇਮੰਦ ਹੋ ਸਕਦਾ ਹੈ। ਅੰਬ ਦੇ ਅਚਾਰ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਅਨੀਮੀਆ ਵੀ ਠੀਕ ਰਹਿੰਦਾ ਹੈ।

ਭਾਰ ਕੰਟਰੋਲ-

ਅੰਬ ਦਾ ਅਚਾਰ ਬਾਹਰੀ ਵਾਇਰਸਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਇੰਨਾ ਹੀ ਨਹੀਂ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਅੰਬ ਦੇ ਅਚਾਰ ਦਾ ਸੇਵਨ ਕਰੋ। ਅੰਬ ਦੇ ਅਚਾਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਤੁਹਾਡਾ ਭਾਰ ਨਹੀਂ ਵਧਦਾ। ਗਰਭ ਅਵਸਥਾ ਦੌਰਾਨ ਅੰਬ ਦਾ ਅਚਾਰ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਨੂੰ ਖਾਣ ਨਾਲ ਔਰਤਾਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ।

Tags:    

Similar News