ਹਾਰਟ ਅਟੈਕ ਆਉਣ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ

ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਹਾਰਟ ਅਟੈਕ ਅਚਾਨਕ ਆ ਜਾਂਦਾ ਹੈ ਪਰ ਡਾਕਟਰ ਦੇ ਅਨੁਸਾਰ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।;

Update: 2024-06-27 12:22 GMT

ਚੰਡੀਗੜ੍ਹ: ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਹਾਰਟ ਅਟੈਕ ਅਚਾਨਕ ਆ ਜਾਂਦਾ ਹੈ ਪਰ ਡਾਕਟਰ ਦੇ ਅਨੁਸਾਰ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ। ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਐਥੋਂ ਤੱਕ ਕਿ ਤੁਸੀਂ ਕਿਸੇ ਦੀ ਜਾਨ ਤੱਕ ਵੀ ਬਚਾ ਸਕਦੇ ਹੋ, ਇਸ ਲਈ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰ ਓਹ ਲੱਛਣ ਕੀ ਹੁੰਦੇ ਹਨ ਜਿਸਦੇ ਨਾਲ ਤੁਸੀਂ ਹਾਰ ਮਰੀਜ਼ ਦੀ ਜਾਨ ਤੱਕ ਬਚਾ ਸਕਦੇ ਹੋ।

ਅੱਜ-ਕੱਲ੍ਹ ਦਿਲ ਦਾ ਦੌਰਾ ਕਾਫੀ ਆਮ ਹੋ ਗਿਆ ਹੈ। ਹਰ ਉਮਰ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਜੋ ਕਿ ਪੂਰੀ ਦੁਨੀਆ ਦੇ ਲਈ ਚਿੰਤਾ ਵਿਸ਼ਾ ਹੈ। ਇਹ ਇੰਨਾ ਅਚਾਨਕ ਆ ਜਾਂਦਾ ਹੈ ਕਿ ਹਸਪਤਾਲ ਪਹੁੰਚਣ ਦਾ ਸਮਾਂ ਨਹੀਂ ਹੁੰਦਾ ਅਤੇ ਜਾਨ ਚਲੀ ਜਾਂਦੀ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਦਿਲ ਦਾ ਦੌਰਾ ਅਚਾਨਕ ਆ ਸਕਦਾ ਹੈ, ਜਿਸ ਤੋਂ ਬਚਣਾ ਅਸੰਭਵ ਹੈ ਪਰ ਅਜਿਹਾ ਨਹੀਂ ਹੈ। ਸਿਹਤ ਮਾਹਿਰਾਂ ਅਨੁਸਾਰ ਹਾਰਟ ਅਟੈਕ ਆਉਣ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਸਰੀਰ ਵਿੱਚ ਕੁੱਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਇਹਨਾਂ ਵਿੱਚੋਂ ਕੁੱਝ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ। ਇਨ੍ਹਾਂ ਲੱਛਣਾਂ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।

ਭੁੱਖ ਦੀ ਕਮੀ

ਸਿਹਤ ਮਾਹਿਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਭੁੱਖ ਘੱਟ ਲੱਗ ਜਾਂਦੀ ਹੈ ਅਤੇ ਖਾਣ-ਪੀਣ ਦਾ ਮਨ ਨਹੀਂ ਹੁੰਦਾ। ਉਹ ਚੀਜ਼ਾਂ ਖਾਣ ਨੂੰ ਦਿਲ ਨਹੀਂ ਕਰਦਾ, ਜਿਨ੍ਹਾਂ ਨਾਲ ਪਹਿਲਾਂ ਤੁਹਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਸੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਦਿਲ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਲੀਵਰ ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ। ਜਿਸ ਕਾਰਨ ਪੇਟ ਵਿੱਚ ਗੈਸ ਬਣਨ ਲੱਗਦੀ ਹੈ ਅਤੇ ਪੇਟ ਫੁੱਲਿਆ ਜਾਂ ਭਰਿਆ ਮਹਿਸੂਸ ਹੁੰਦਾ ਹੈ।

ਸੌਣ ਵੇਲੇ ਜਬਾੜੇ ਵਿੱਚ ਦਰਦ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਨੂੰ ਸੌਂਦੇ ਸਮੇਂ ਕਿਸੇ ਵੀ ਸਮੇਂ ਜਬਾੜੇ ਜਾਂ ਖੱਬੇ ਮੋਢੇ ਵਿੱਚ ਅਚਾਨਕ ਦਰਦ ਹੋਵੇ ਤਾਂ ਇਹ ਦਿਲ ਦੀ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਚੱਲਦੇ ਸਮੇਂ ਵੀ ਸਾਹ ਦੀ ਕਮੀ

ਡਾਕਟਰ ਦੇ ਅਨੁਸਾਰ, ਜੇਕਰ ਤੁਹਾਨੂੰ 500 ਮੀਟਰ ਦੀ ਦੂਰੀ 'ਤੇ ਚੱਲਣ ਤੋਂ ਬਾਅਦ ਜਾਂ ਦੋ-ਤਿੰਨ ਪੌੜੀਆਂ ਚੜ੍ਹਨ ਤੋਂ ਬਾਅਦ ਵੀ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ, ਤੁਹਾਨੂੰ ਲੱਗਦਾ ਹੈ ਕਿ ਅੱਗੇ ਵਧਣਾ ਮੁਸ਼ਕਲ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਆਮ ਨਾਲੋਂ ਜ਼ਿਆਦਾ ਪਸੀਨਾ ਆਉਣਾ ਵੀ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।

ਪੈਰਾਂ 'ਚ ਸੋਜ

ਜੇਕਰ ਪੈਰਾਂ ਅਤੇ ਤਲੀਆਂ 'ਚ ਸੋਜ ਹੋਵੇ ਤਾਂ ਇਸ ਨੂੰ ਆਮ ਤੌਰ 'ਤੇ ਹਾਰਟ ਅਟੈਕ ਦਾ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਦਿਲ ਨੂੰ ਖੂਨ ਦੀ ਸਪਲਾਈ ਠੀਕ ਨਾ ਹੋਵੇ ਤਾਂ ਪੂਰੇ ਸਰੀਰ ਨੂੰ ਖੂਨ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ। ਅਜਿਹੇ 'ਚ ਪੈਰਾਂ 'ਚ ਸੋਜ ਜਾਂ ਤਲੀਆਂ 'ਚ ਸੋਜ ਵਰਗੀਆਂ ਸਮੱਸਿਆਵਾਂ ਮਹਿਸੂਸ ਹੁੰਦੀਆਂ ਹਨ। ਇਸ ਲਈ ਜੇਕਰ ਲੱਤਾਂ 'ਚ ਦਰਦ ਹੋਵੇ ਅਤੇ ਲੱਤਾਂ ਸੁੱਜੀਆਂ ਹੋਣ ਤਾਂ ਤੁਹਾਨੂੰ ਪਹਿਲਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਉਲਟੀ ਅਤੇ ਚੱਕਰ ਆਉਣਾ

ਦਸ ਦਈਏ ਕਿ ਚੱਕਰ ਆਉਣਾ ਅਤੇ ਧੁੰਦਲਾ ਨਜ਼ਰ ਅਕਸਰ ਹੀਟਸਟ੍ਰੋਕ ਸਮੇਤ ਕਈ ਸਮੱਸਿਆਵਾਂ ਕਾਰਨ ਹੁੰਦਾ ਹੈ, ਪਰ ਤੁਹਾਨੂੰ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਦਿਲ ਦਾ ਦੌਰਾ ਵੀ ਲੈ ਸਕਦਾ ਹੈ। ਇਸ ਤੋਂ ਇਲਾਵਾ ਇਹ ਲੱਛਣ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟਾ ਸਕਦੇ ਹਨ। ਇੰਨਾ ਹੀ ਨਹੀਂ ਦਿਲ ਨੂੰ ਖੂਨ ਦੀ ਸਪਲਾਈ ਠੀਕ ਨਾ ਹੋਣ 'ਤੇ ਵੀ ਇਹ ਸਮੱਸਿਆ ਮਹਿਸੂਸ ਹੁੰਦੀ ਹੈ। ਇਸ ਲਈ ਇਨ੍ਹਾਂ ਲੱਛਣਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਨਾਲ ਗੱਲ ਕਰੋ।

ਸਰੀਰ 'ਚ ਕਿਹੜੇ-ਕਿਹੜੇ ਬਦਲਾਅ ਦਿਖਾਈ ਦਿੰਦੇ ਹਨ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦਿਲ ਦਾ ਦੌਰਾ ਉਦੋਂ ਹੁੰਦਾ ਹੈ ਜਦੋਂ ਦਿਲ ਨੂੰ ਖੂਨ ਅਤੇ ਆਕਸੀਜਨ ਭੇਜਣ ਵਾਲੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ। ਦਸ ਦਈਏ ਕਿ ਧਮਨੀਆਂ 'ਚ ਹੌਲੀ-ਹੌਲੀ ਚਰਬੀ ਅਤੇ ਕੋਲੈਸਟ੍ਰੋਲ ਜਮ੍ਹਾਂ ਹੋ ਜਾਂਦਾ ਹੈ। ਜਸੀ ਕਾਰਨ ਦਿਲ ਦੀਆਂ ਧਮਨੀਆਂ 'ਚ ਪਲੇਕ ਜਮ੍ਹਾ ਹੋਣ ਲੱਗਦੀ ਹੈ।

ਦਸ ਦਈਏ ਕਿ ਅਜਿਹੇ ਮਾਮਲਿਆਂ 'ਚ ਪਲੇਕ ਫਟ ਜਾਂਦੀ ਹੈ, ਜਿਸ ਨਾਲ ਖੂਨ ਦਾ ਥੱਕਾ ਬਣ ਜਾਂਦਾ ਹੈ 'ਤੇ ਦਿਲ ਦਾ ਦੌਰਾ ਪੈ ਸਕਦਾ ਹੈ। ਅਜਿਹੇ 'ਚ ਇਸ ਖਤਰੇ ਤੋਂ ਬਚਣ ਲਈ ਇਸ ਦੇ ਲੱਛਣਾਂ ਨੂੰ ਹਲਕੇ 'ਚ ਨਾ ਲਓ ਅਤੇ ਉਨ੍ਹਾਂ 'ਤੇ ਧਿਆਨ ਦਿਓ। ਦਿਲ ਦੇ ਦੌਰੇ ਤੋਂ ਥੋੜ੍ਹੀ ਦੇਰ ਪਹਿਲਾਂ, ਸਰੀਰ ਤੁਹਾਨੂੰ ਬਹੁਤੇ ਸੰਕੇਤ ਭੇਜ ਸਕਦਾ ਹੈ, ਜਿਨ੍ਹਾਂ ਨੂੰ ਸਮੇਂ ਸਿਰ ਪਛਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਹਾਰਟ ‘ਚ ਬਲੱਡ ਕਲਾਟ

ਮਾਹਿਰਾਂ ਦਾ ਕਹਿਣਾ ਹੈ ਕਿ ਗਲਤ ਖਾਣ-ਪੀਣ ਦੀਆਂ ਆਦਤਾਂ, ਕੋਲੈਸਟ੍ਰੋਲ ਵਧਣ, ਜ਼ਿਆਦਾ ਸਿਗਰਟਨੋਸ਼ੀ ਅਤੇ ਕੋਵਿਡ ਵਾਇਰਸ ਦੇ ਪ੍ਰਭਾਵ ਕਾਰਨ ਹਾਰਟ ਚ ਬਲੱਡ ਕਲਾਟ ਦੀ ਸਮੱਸਿਆ ਹੋ ਸਕਦੀ ਹੈ। ਬਲੱਡ ਕਲਾਟ ਕਾਰਨ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਅਤੇ ਦਿਲ ਦਾ ਦੌਰਾ ਜਾਂ ਕਾਰਡਿਅਕ ਅਰੈਸਟ ਦਾ ਖਤਰਾ ਰਹਿੰਦਾ ਹੈ। ਜ਼ਿਆਦਾਤਰ ਲੋਕ ਇਸ ਦੇ ਲੱਛਣਾਂ ਤੋਂ ਜਾਣੂ ਨਹੀਂ ਹਨ। ਇਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦਿਲ ਵਿੱਚ ਖੂਨ ਦੇ ਥੱਕੇ ਦੇ ਲੱਛਣ ਕੀ ਹਨ।

ਹਾਰਟ ‘ਚ ਬਲੱਡ ਕਲਾਟ ਦੇ ਲੱਛਣ

ਛਾਤੀ ਵਿੱਚ ਦਰਦ, ਅਚਾਨਕ ਪਸੀਨਾ ਆਉਣਾ, ਸਾਹ ਫੁੱਲਣਾ, ਬੋਲਣ ਵਿੱਚ ਮੁਸ਼ਕਲ, ਉਲਟੀਆਂ ਅਤੇ ਦਸਤ

ਇਹ ਟੈਸਟ ਸਭ ਤੋਂ ਬੈਸਟ

ਮੈਟਰੋ ਹਸਪਤਾਲ ਦੇ ਕਾਰਡੀਓਲੋਜਿਸਟ ਡਾ: ਸਮੀਰ ਗੁਪਤਾ ਦਾ ਕਹਿਣਾ ਹੈ ਕਿ ਜੇਕਰ ਹਾਰਟ ਚ ਬਲੱਡ ਕਲਾਟ ਬਣ ਗਿਆ ਹੈ, ਤਾਂ ਉਸ ਦੀ ਪਛਾਣ ਕਰਨ ਲਈ ਐਂਜੀਓਗ੍ਰਾਫੀ ਸਭ ਤੋਂ ਵਧੀਆ ਟੈਸਟ ਹੈ। ਇਸ ਟੈਸਟ ਦੀ ਮਦਦ ਨਾਲ ਖੂਨ ਦੇ ਥੱਕੇ ਬਾਰੇ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ। ਐਂਜੀਓਗ੍ਰਾਫੀ ਵਿੱਚ, ਦਿਲ ਨੂੰ ਐਕਸ-ਰੇ ਰਾਹੀਂ ਦੇਖਿਆ ਜਾਂਦਾ ਹੈ।

ਇਸ ਐਕਸ-ਰੇ ਵਿੱਚ, ਇੱਕ ਕੈਥੀਟਰ ਮਰੀਜ਼ ਦੀ ਲੱਤ ਜਾਂ ਬਾਂਹ ਵਿੱਚ ਕੈਥੇਟਰ ਲਗਾਇਆ ਜਾਂਦਾ ਹੈ ਅਤੇ ਇਸ ਰਾਹੀਂ ਇੱਕ ਡਾਈ ਇੰਜੈਕਟ ਕੀਤੀ ਜਾਂਦੀ ਹੈ। ਇਹ ਟੈਸਟ ਦੱਸਦਾ ਹੈ ਕਿ ਦਿਲ ਵਿੱਚ ਖੂਨ ਦਾ ਸੰਚਾਰ ਕਿਵੇਂ ਹੋ ਰਿਹਾ ਹੈ। ਜੇਕਰ ਸਰਕੂਲੇਸ਼ਨ ਵਿੱਚ ਕਿਤੇ ਕੋਈ ਰੁਕਾਵਟ ਆਉਂਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਬਲੱਡ ਕਲਾਟ ਜਾਂ ਕਿਸੇ ਤਰ੍ਹਾਂ ਦੀ ਬਲਾਕੇਜ ਹੈ। ਜੇਕਰ ਬਲਾਕੇਜ ਪਾਈ ਜਾਂਦੀ ਹੈ ਤਾਂ ਉਸ ਅਨੁਸਾਰ ਇਲਾਜ ਕੀਤਾ ਜਾਂਦਾ ਹੈ।

ਕਿਵੇਂ ਕੀਤਾ ਜਾਂਦਾ ਹੈ ਇਲਾਜ?

ਬਲੱਡ ਕਲਾਟ ਨੂੰ ਖਤਮ ਕਰਨ ਲਈ ਥ੍ਰੋਮਬੋਲਾਈਟਿਕਸ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜੇਕਰ ਕਲਾਟ ਦਵਾਈਆਂ ਨਾਲ ਨਹੀਂ ਘੁਲਦਾ ਤਾਂ ਸਰਜਰੀ ਕੀਤੀ ਜਾਂਦੀ ਹੈ। ਸਰਜਰੀ ਰਾਹੀਂ ਹਾਰਟ ਚ ਬਲੱਡ ਕਲਾਟ ਨੂੰ ਹਟਾਇਆ ਜਾਂਦਾ ਹੈ। ਸਰਜਰੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ। ਜੇਕਰ ਮਰੀਜ਼ ਇਨ੍ਹਾਂ ਵਿੱਚ ਫਿੱਟ ਹੁੰਦਾ ਹੈ, ਤਾਂ ਐਂਜੀਓਪਲਾਸਟੀ ਦੁਆਰਾ ਇਲਾਜ ਕੀਤਾ ਜਾਂਦਾ ਹੈ।

ਦਿਲ ਦੇ ਦੌਰੇ ਤੋਂ ਬਚਣ ਲਈ ਕੀ ਕਰਨਾ 

ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾਓ ਅਤੇ ਇਸ ਬਾਰੇ ਗੱਲ ਕਰੋ। ਸਮੇਂ ਸਿਰ ਇਲਾਜ ਕਰਵਾ ਕੇ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿਯਮਿਤ ਤੌਰ 'ਤੇ ਘੱਟ ਤੋਂ ਘੱਟ 45 ਮਿੰਟ ਸੈਰ ਕਰੋ। ਸਮੇਂ-ਸਮੇਂ ‘ਤੇ ਆਪਣੀ ਜਾਂਚ ਕਰਵਾਓ,,,,

ਤਣਾਅ ਮੁਕਤ ਰਹੋ।

ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਕਰੋ।

ਸਿਹਤਮੰਦ ਭੋਜਨ ਖਾਓ।

ਆਪਣਾ ਵਜ਼ਨ ਕੰਟਰੋਲ ‘ਚ ਰੱਖੋ।

ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਖਾਣ ਤੋਂ ਪਰਹੇਜ਼ ਕਰੋ।

ਆਪਣੇ ਦਿਲ ਨੂੰ ਜਿੰਨਾ ਹੋ ਸਕੇ ਸਿਹਤਮੰਦ ਬਣਾਓ।

Tags:    

Similar News