International Yoga Day : 21 ਜੂਨ ਹੀ ਕਿਉਂ ਹੈ ਮਨਾਇਆ ਜਾਂਦਾ ਯੋਗਾ ਡੇਅ, ਜਾਣੋ ਇਤਿਹਾਸ, ਥੀਮ ਅਤੇ ਮਹੱਤਤਾ

ਆਧੁਨਿਕ ਸਮੇਂ ਵਿੱਚ ਯੋਗ ਹੀ ਇਕੋ ਇਕ ਸਾਧਨ ਹੈ ਜਿਹੜਾ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖ ਸਕਦਾ ਹੈ। ਯੋਗ ਨੂੰ ਹੁਣ ਭਾਰਤ ਵਿੱਚ ਹੀ ਨਹੀਂ ਦੁਨੀਆਂ ਦੇ ਵੱਖ-ਵੱਖ ਥਾਵਾਂ ਉੱਤੇ ਅਪਣਾਇਆ ਜਾ ਰਿਹਾ ਹੈ।

Update: 2024-06-21 07:27 GMT

International Yoga Day: ਹਰ ਸਾਲ ਇੰਟਰਨੈਸ਼ਨਲ ਯੋਗ ਡੇਅ 21 ਜੂਨ ਨੂੰ ਨਹੀ ਮਨਾਇਆ ਜਾਂਦਾ ਹੈ। ਹੁਣ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਯੋਗਾ ਡੇਅ ਮਨਾਇਆ ਜਾਂਦਾ ਹੈ। ਯੋਗ ਟੀਚਰਾਂ ਦਾ ਕਹਿਣਾ ਹੈ ਕਿ ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਫਾਇਦੇਮੰਦ ਹੈ। ਇਹ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਭਾਰਤੀ ਸੰਸਕ੍ਰਿਤੀ ਨਾਲ ਜੁੜੀ ਇਹ ਗਤੀਵਿਧੀ ਹੁਣ ਵਿਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਦੁਨੀਆ ਭਰ ਦੇ ਲੋਕ ਸਮੂਹਿਕ ਤੌਰ 'ਤੇ ਯੋਗਾ ਕਰਦੇ ਹਨ।

ਅੰਤਰਰਾਸ਼ਟਰੀ ਯੋਗ ਦਿਵਸ 

ਹਰ ਸਾਲ ਪੂਰੀ ਦੁਨੀਆਂ 'ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਯੋਗਾ ਬਾਰੇ ਲੋਕਾਂ 'ਚ ਜਾਗਰੂਕਤਾ ਵਧਾਉਣ ਅਤੇ ਉਤਸ਼ਾਹਿਤ ਕਰਨਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ?

ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ 21 ਜੂਨ ਨੂੰ ਦਿਵਸ ਵਜੋਂ ਚੁਣਨ ਦਾ ਇੱਕ ਖਾਸ ਕਾਰਨ ਹੈ। ਕਿਉਂਕਿ 21 ਜੂਨ ਉੱਤਰੀ ਗੋਲਿਸਫਾਇਰ 'ਚ ਸਭ ਤੋਂ ਲੰਬਾ ਦਿਨ ਹੁੰਦਾ ਹੈ, ਜਿਸਨੂੰ ਗਰਮੀਆਂ ਦਾ ਸੰਕ੍ਰਮਣ ਕਿਹਾ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਨੂੰ ਸਾਲ ਦੇ ਸਭ ਤੋਂ ਲੰਬੇ ਦਿਨ ਵਜੋਂ ਮਨਾਇਆ ਜਾਂਦਾ ਹੈ। ਜੋਤਿਸ਼ ਮੁਤਾਬਕ ਗਰਮੀਆਂ ਦੇ ਸੰਕ੍ਰਮਣ ਤੋਂ ਬਾਅਦ, ਸੂਰਜ ਦਕਸ਼ਣਯਨ 'ਚ ਪ੍ਰਵੇਸ਼ ਕਰਦਾ ਹੈ, ਜੋ ਯੋਗ ਅਤੇ ਅਧਿਆਤਮਿਕਤਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹੇ 'ਚ ਇਸ ਦਿਨ ਨੂੰ ਯੋਗ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।

ਅੰਤਰਰਾਸ਼ਟਰੀ ਯੋਗ ਦਿਵਸ ਦਾ ਇਤਿਹਾਸ

ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਭਾਸ਼ਣ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਦਿੱਤਾ ਸੀ। ਫਿਰ ਉਸੇ ਸਾਲ, 11 ਦਸੰਬਰ 2014 ਨੂੰ, ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਪ੍ਰਸਤਾਵ ਨੂੰ 177 ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਅੰਤਰਰਾਸ਼ਟਰੀ ਯੋਗ ਦਿਵਸ ਪਹਿਲੀ ਵਾਰ 21 ਜੂਨ 2015 ਨੂੰ ਮਨਾਇਆ ਗਿਆ। ਦਸ ਦਈਏ ਕਿ ਇਸ ਦਿਨ, ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਸਮੂਹਿਕ ਤੌਰ 'ਤੇ ਯੋਗਾ ਕੀਤਾ। ਜਦਕਿ ਭਾਰਤ 'ਚ ਮੁੱਖ ਸਮਾਗਮ ਨਵੀਂ ਦਿੱਲੀ ਦੇ ਰਾਜਪਥ 'ਤੇ ਕਰਵਾਇਆ ਗਿਆ, ਜਿਸ 'ਚ 35 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।

ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ

ਕਈ ਗੰਭੀਰ ਬਿਮਾਰੀਆ ਦਾ ਇਲਾਜ: ਕਈ ਵਾਰੀ ਜਿਹੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆ ਹਨ ਜਿੰਨ੍ਹਾਂ ਦਾ ਇਲਾਜ ਸੰਭਵ ਨਹੀਂ  ਹੁੰਦਾ ਹੈ ਇਸ ਲਈ ਯੋਗ ਇਕ ਜਿਹੀ ਪ੍ਰਣਾਲੀ ਹੋ ਜੋ ਸਰੀਰ ਵਿੱਚ ਹੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਕਾਇਮ ਕਰਦੀ ਹੈ।

ਸਰੀਰਕ ਅਤੇ ਮਾਨਸਿਕ ਸਿਹਤ :ਯੋਗ ਨਾਲ ਸਰੀਰਕ ਅਤੇ ਮਾਨਸਿਕ ਸਿਹਤ 'ਚ ਸੁਧਾਰ ਹੁੰਦਾ ਹੈ। ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।ਅਜਿਹੇ 'ਚ ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪੀੜਤ ਹੋ ਤਾਂ ਇਸ ਦੇ ਇਲਾਜ ਲਈ ਨਿਯਮਤ ਯੋਗਾ ਵੀ ਕਾਰਗਰ ਹੈ।

ਸਕਾਰਾਤਮਕ ਜੀਵਨ ਸ਼ੈਲੀ : ਯੋਗਾ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਦਸ ਦਈਏ ਕਿ ਧਿਆਨ ਅਤੇ ਯੋਗਾ ਮਾਨਸਿਕ ਸ਼ਾਂਤੀ ਦਿੰਦੇ ਹਨ, ਜੋ ਸਕਾਰਾਤਮਕ ਵਿਚਾਰ ਲਿਆਉਂਦਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।

ਸੱਭਿਆਚਾਰਕ ਏਕਤਾ : ਯੋਗਾ ਇੱਕ ਪ੍ਰਾਚੀਨ ਭਾਰਤੀ ਪਰੰਪਰਾ ਹੈ, ਜੋ ਹੁਣ ਵਿਸ਼ਵ ਸੱਭਿਆਚਾਰ ਦਾ ਹਿੱਸਾ ਬਣ ਚੁੱਕੀ ਹੈ। ਯੋਗਾ ਰਾਹੀਂ ਦੇਸ਼-ਵਿਦੇਸ਼ ਦੇ ਯੋਗੀ ਇੱਕ ਦੂਜੇ ਨਾਲ ਜੁੜਦੇ ਹਨ ਅਤੇ ਸੱਭਿਆਚਾਰਕ ਏਕਤਾ ਨੂੰ ਵਧਾਵਾ ਦਿੰਦੇ ਹਨ।

Tags:    

Similar News