ਜੇਕਰ ਰਹਿਣਾ ਚਾਹੁੰਦੇ ਹੋ ਜਵਾਨ ਤਾਂ ਅਪਣਾਓ ਇਹ ਨੁਕਤੇ
ਆਦਿ ਕਾਲ ਦੀ ਗੱਲ ਕਰੀਏ ਤਾਂ ਮਨੁੱਖ ਦਰਖੱਤਾਂ ਦੇ ਪੱਤੇ ਅਤੇ ਕੱਚਾ ਮਾਸ ਹੀ ਖਾਧਾ ਸੀ ਪਰ ਸਮੇਂ ਨਾਲ ਜੀਭ ਦੇ ਸੁਆਦ ਕਾਰਨ ਕਈ ਤਰ੍ਹਾਂ ਦੇ ਭੋਜਨ ਖੁਰਾਕ ਦਾ ਹਿੱਸਾ ਬਣਦੇ ਗਏ ।;
ਚੰਡੀਗੜ੍ਹ: ਆਦਿ ਕਾਲ ਦੀ ਗੱਲ ਕਰੀਏ ਤਾਂ ਮਨੁੱਖ ਦਰਖੱਤਾਂ ਦੇ ਪੱਤੇ ਅਤੇ ਕੱਚਾ ਮਾਸ ਹੀ ਖਾਧਾ ਸੀ ਪਰ ਸਮੇਂ ਨਾਲ ਜੀਭ ਦੇ ਸੁਆਦ ਕਾਰਨ ਕਈ ਤਰ੍ਹਾਂ ਦੇ ਭੋਜਨ ਖੁਰਾਕ ਦਾ ਹਿੱਸਾ ਬਣਦੇ ਗਏ । ਆਧੁਨਿਕ ਜੀਵਨ ਸ਼ੈਲੀ ਜੀਭ ਦਾ ਸੁਆਦ ਤਾਂ ਦਿੰਦੀ ਹੈ ਪਰ ਸਰੀਰ ਵਿਚੋਂ ਉਸ ਦੀ ਜਾਨ ਨੂੰ ਹੌਲੀ ਹੌਲੀ ਖਤਮ ਕਰਦੀ ਜਾ ਰਹੀ ਹੈ। ਜੇਕਰ ਆਦਿ ਮਨੁੱਖ ਦੀ ਗੱਲ ਕਰੀਏ ਤਾਂ ਉਸ ਵੇਲੇ ਕੱਚਾ ਖਾਦ ਪਦਾਰਥ ਸਨ ਅਤੇ ਉਹ ਸਰੀਰ ਦੀ ਪਾਚਨ ਤੰਤਰ ਨੂੰ ਕੁਦਰਤੀ ਪ੍ਰਣਾਲੀ ਅਨੁਸਾਰ ਸਿਹਤਮੰਦ ਰੱਖਦੇ ਸਨ। ਪੁਰਾਤਨ ਪ੍ਰਣਾਲੀ ਵਿੱਚ ਮਨੁੱਖ 100 ਸਾਲ ਤੋਂ ਲੈ ਕੇ 150 ਸਾਲ ਤੱਕ ਉਮਰ ਭੋਗਦਾ ਸੀ ਪਰ ਹੁਣ ਇਹ ਔਸਤਨ 60 ਸਾਲ ਰਹਿ ਗਈ ਹੈ। ਜਿਵੇ ਹੀ ਸਰੀਰ ਵਿੱਚ ਸ਼ੁੱਧ ਰਸ ਬਣਨਾ ਘੱਟ ਰਿਹਾ ਹੈ ਉਵੇ ਕਾਮ ਊਰਜਾ ਡਿੱਗਦੀ ਜਾ ਰਹੀ ਹੈ। ਤੁਸੀਂ ਵੇਖਿਆ ਹੋਵੇਗਾ ਅੱਜਕੱਲ ਸਪਰਮ ਦੀ ਗਿਣਤੀ ਵਧਾਉਣ ਲਈ ਅਨੇਕਾ ਦਵਾਈਆ ਅਤੇ ਰਿਸਰਚਾਂ ਹੋ ਰਹੀਆ ਹਨ।
ਜਵਾਨ ਰਹਿਣ ਲਈ ਖਾਸ ਨੁਕਤੇ
1. ਭੋਜਨ ਨੂੰ ਜਿਆਦਾ ਨਾ ਪਕਾਓ- ਜੇਕਰ ਤੁਸੀ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਭੋਜਨ ਨੂੰ ਅੱਗ ਉੱਤੇ ਜਿਆਦਾ ਪਕਾ ਕੇ ਨਾ ਖਾਓ। ਸਬਜੀਆਂ ਅਤੇ ਕਈ ਦਰੱਖਤਾਂ ਦੇ ਪੱਤਿਆ ਨੂੰ ਕੱਚਾ ਖਾਓ। ਜੇਕਰ ਤੁਸੀ ਨਿੰਮ ਦੇ ਪੱਤੇ 10 ਦਿਨ ਲਗਾਤਾਰ ਸਵੇਰੇ ਦੇ ਸਮੇ ਖਾਂਦੇ ਹੋ ਤਾਂ ਤੁਸੀ 20 ਦਿਨਾਂ ਬਾਅਦ ਆਪਣੇ ਸਰੀਰ ਵਿੱਚ ਅਦਭੁੱਤ ਊਰਜਾ ਨੂੰ ਮਹਿਸੂਸ ਕਰੋ।
2. ਰੋਜਾਨਾ ਕਸਰਤ ਕਰੋ- ਤੁਹਾਡੀ ਜੀਵਨਸ਼ੈਲੀ ਇਕ ਜਿਹੀ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਅਨੇੰਦਮਈ ਜੀਵਨ ਪ੍ਰਦਾਨ ਕਰੇ। ਲੰਬੀ ਉਮਰ ਜਿਉਣ ਲਈ ਰੋਜਾਨਾ ਕਸਰਤ ਕਰਨੀ ਚਾਹੀਦੀ ਹੈ। ਜਦੋਂ ਤੁਸੀ ਹਰ ਰੋਜ ਕਸਰਤ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆ ਜਾਣਗੇ।
3. ਨਸ਼ਿਆ ਤੋਂ ਦੂਰ ਰਹੋ- ਜੇਕਰ ਤੁਸੀਂ ਨਿਰੋਗ ਜਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਨਸ਼ਿਆ ਤੋਂ ਦੂਰ ਰਹੋ। ਸ਼ਰਾਬ, ਸਿਗਰਟਨੋਸ਼ੀ ਅਤੇ ਦਵਾਈਆ ਤੋਂ ਦੂਰ ਰਹੋ। ਜਦੋਂ ਤੁਸੀ ਨਸ਼ਿਆ ਤੋਂ ਦੂਰ ਰਹੋਗੇ ਤਾਂ ਤੁਹਾਡ਼ੇ ਸਰੀਰ ਤੰਦਰੁਸਤ ਰਹੇਗਾ।
4. ਦਾਲ ਅਤੇ ਸਬਜ਼ੀ ਨੂੰ ਫਰਾਈ ਨਾ ਕਰੋ- ਤੁਸੀ ਸਬਜ਼ੀ ਨੂੰ ਹਮੇਸ਼ਾ ਪਾਣੀ ਵਿੱਚ ਉਬਾਲ ਕੇ ਖਾਧੇ ਹੋ ਤਾਂ ਤੁਹਾਡਾ ਜੀਵਨ ਸੁਖਦਾਈ ਰਹੇਗਾ। ਜਦੋਂ ਆਪਾ ਸਬਜ਼ੀ ਨੂੰ ਫਰਾਈ ਕਰਦੇ ਹਾਂ ਤਾਂ ਇਸ ਨਾਲ ਬਹੁਤ ਸਾਰੇ ਪੌਸ਼ਟਿਕ ਤੱਤ ਮਰ ਜਾਂਦੇ ਹਨ।