ਜੇਕਰ ਤੁਸੀਂ ਗਰਲਫਰੈਂਡ ਬਣਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ
ਅਜੋਕੇ ਦੌਰ ਵਿੱਚ ਹਰ ਕੋਈ ਮੁੰਡਾ ਚਾਹੁੰਦਾ ਹੈ ਕਿ ਮੇਰੀ ਗਰਲਫਰੈਂਡ ਹੋਵੇ ਅਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਸ ਨਾਲ ਸਮਾਂ ਬਤੀਤ ਕਰਾਂ। ਦੂਜੇ ਪਾਸੇ ਅਜੋਕੇ ਦੌਰ ਦੀ ਜ਼ਿੰਦਗੀ ਵਿੱਚ ਵਧੇਰੇ ਭੱਜਦੌਰ ਹੋਣ ਕਰਕੇ ਕਈ ਮੁੰਡੇ ਸਿੰਗਲ ਰਹਿੰਦੇ ਹਨ ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਇਹ ਖ਼ਬਰ ਅਹਿਮ ਹੈ ਅਤੇ ਇਹ ਤੁਹਾਡੀ ਗਰਲਫਰੈਂਡ ਬਣਾਉਣ ਵਿੱਚ ਮਦਦ ਕਰੇਗੀ।;
ਚੰਡੀਗੜ੍ਹ: ਅਜੋਕੇ ਦੌਰ ਵਿੱਚ ਹਰ ਕੋਈ ਮੁੰਡਾ ਚਾਹੁੰਦਾ ਹੈ ਕਿ ਮੇਰੀ ਗਰਲਫਰੈਂਡ ਹੋਵੇ ਅਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਸ ਨਾਲ ਸਮਾਂ ਬਤੀਤ ਕਰਾਂ। ਦੂਜੇ ਪਾਸੇ ਅਜੋਕੇ ਦੌਰ ਦੀ ਜ਼ਿੰਦਗੀ ਵਿੱਚ ਵਧੇਰੇ ਭੱਜਦੌਰ ਹੋਣ ਕਰਕੇ ਕਈ ਮੁੰਡੇ ਸਿੰਗਲ ਰਹਿੰਦੇ ਹਨ ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਇਹ ਖ਼ਬਰ ਅਹਿਮ ਹੈ ਅਤੇ ਇਹ ਤੁਹਾਡੀ ਗਰਲਫਰੈਂਡ ਬਣਾਉਣ ਵਿੱਚ ਮਦਦ ਕਰੇਗੀ।
ਭੀੜ ਵਿੱਚ ਨਾ ਰਹੋ-
ਜੇਕਰ ਤੁਸੀਂ ਭੀੜ ਵਿੱਚ ਰਹਿਣ ਵਾਲੇ ਇਨਸਾਨ ਹੋ ਤਾਂ ਕੁੜੀ ਤੁਹਾਨੂੰ ਕਦੇ ਵੀ ਪਸੰਦ ਨਹੀਂ ਕਰੇਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਕਿ ਤੁਹਾਡੀ ਕੋਈ ਗਰਲਫਰੈਂਡ ਹੋਵੇ ਤਾਂ ਭੀੜ ਵਿੱਚ ਨਾ ਰਹੋ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਕੁੜੀ ਉਸ ਇਨਸਾਨ ਨੂੰ ਪਸੰਦ ਕਰਦੀ ਹੈ ਜੋ ਭੀੜ ਤੋਂ ਵੱਖਰਾ ਹੋਵੇ ਭਾਵ ਉਸ ਵਿੱਚ ਕੁਝ ਜਿਹਾ ਹੋਵੇ ਜੋ ਵਿਅਕਤੀ ਨਾਲੋ ਵੱਖ ਕਰਦੀ ਹੈ।
ਕੁੜੀ ਦਾ ਆਦਰ ਕਰੋ -
ਭਾਰਤੀ ਸਮਾਜ ਇਹ ਸਿਖਾਉਂਦਾ ਹੈ ਔਰਤ ਦਾ ਸਤਿਕਾਰ ਕਰੋ। ਮਹਿਲਾਵਾਂ ਕਦੇ ਵੀ ਉਸ ਵਿਅਕਤੀ ਨੂੰ ਪਸੰਦ ਨਹੀ ਕਰਦੀਆਂ ਜੋ ਉਸ ਦਾ ਸਤਿਕਾਰ ਨਹੀਂ ਕਰਦੀ। ਜੇਕਰ ਤੁਸੀ ਕਦੇ ਦੇ ਮਨ ਵਿੱਚ ਥਾਂ ਬਣਾਉਣੀ ਚਾਹੁੰਦੇ ਹਾਂ ਤਾਂ ਹਮੇਸ਼ਾ ਮਹਿਲਾ ਦਾ ਸਤਿਕਾਰ ਕਰੋ।
ਹਮੇਸ਼ਾ ਸੱਚ ਬੋਲੋ-
ਔਰਤ ਕਦੇ ਵੀ ਝੂਠੇ ਵਿਅਕਤੀ ਨੂੰ ਪਸੰਦ ਨਹੀ ਕਰਦੀ ਕਿਉਂਕਿ ਉਹ ਚਾਹੁੰਦੀ ਹੈ ਤੁਹਾਡਾ ਜੋ ਵੀ ਪਾਰਟਨਰ ਹੋਵੇ ਉਹ ਇਮਾਨਦਾਰ ਹੋਵੇ। ਇਸ ਲਈ ਜੇਕਰ ਤੁਸੀ ਗਰਲਫਰੈਂਡ ਬਣਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਕੁੜੀ ਨਾਲ ਸੱਚ ਬੋਲੋ।
ਕੁੜੀ ਨੂੰ ਮਿਲਣ ਗਏ ਚੀਪ ਹਰਕਤ ਨਾ ਕਰੋ-
ਜੇਕਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਤਾਂ ਉਸ ਨੂੰ ਮਿਲਣ ਗਏ ਉਸ ਨਾਲ ਚੀਪ ਹਰਕਤ ਨਾ ਕਰੋ। ਕੁੜੀ ਕਦੇ ਵੀ ਪਸੰਦ ਨਹੀ ਕਰੇਗੀ ਕਿ ਤੁਸੀਂ ਉਸ ਨਾਲ ਪਹਿਲੀ ਜਾਂ ਦੂਜੀ ਵਾਰੀ ਕੋਈ ਮਾੜੀ ਹਰਕਤ ਕਰੋ ਉਹ ਹਮੇਸ਼ਾਂ ਉਸ ਵਿਅਕਤੀ ਨੂੰ ਦਿਲ ਵਿੱਚ ਸਥਾਨ ਦਿੰਦੀ ਹੈ ਜੋ ਵਿਸ਼ਵਾਸ ਜਿੱਤ ਲਵੇ।
ਡਰੈੱਸਿੰਗ ਸੈਂਸ -
ਹਰ ਕੁੜੀ ਚਾਹੁੰਦੀ ਹੈ ਉਸ ਦਾ ਬੁਆਏਫਰੈਂਡ ਨੂੰ ਚੰਗੀ ਡਰੈੱਸਿੰਗ ਸੈਂਸ ਹੋਵੇ ਤਾਂ ਕਿ ਉਸ ਨਾਲ ਜਾਂਦਾ ਹੋਇਆ ਸੋਹਣਾ ਲੱਗੇ। ਸੋਹਣੇ ਕੱਪੜੇ ਹਰ ਕੋਈ ਖਰੀਦ ਲੈਂਦਾ ਹੈ ਪਰ ਉਸ ਪਾਉਣ ਦੀ ਸੈਂਸ ਹਰ ਵਿਅਕਤੀ ਨੂੰ ਨਹੀ ਹੁੰਦੀ।
ਦਿੱਲ ਵਿੱਚ ਥਾਂ ਬਣਾਉਣ ਵਾਲਾ ਹੀ ਹੁੰਦਾ ਸਿਕੰਦਰ
ਜਿਹੜਾ ਵਿਅਕਤੀ ਕਿਸੇ ਔਰਤ ਦੇ ਦਿਲ ਵਿੱਚ ਥਾਂ ਬਣਾ ਲੈਂਦਾ ਹੈ ਉਹੀ ਸਿਕੰਦਰ ਹੁੰਦਾ ਹੈ । ਇਸ ਲਈ ਸਾਥੀ ਦਾ ਵਿਸ਼ਵਾਸ ਜਿੱਤਣ ਲਈ ਤੁਹਾਨੂੰ ਬੜੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।