ਜੇਕਰ ਤੁਸੀਂ ਵੀ ਦੁੱਧ ਤੋਂ ਬਾਅਦ ਖਾ ਲਈ ਮੱਛੀ ਤਾਂ ਹੋਜੋ ਸਾਵਧਾਨ ! ਜਾਣੋ ਕੀ ਹੈ ਅਸਲ ਸੱਚ

ਆਯੁਰਵੇਦ 'ਚ ਖਾਣ-ਪੀਣ ਨਾਲ ਜੁੜੀਆਂ ਕਈ ਗੱਲਾਂ ਨੇ । ਇਨ੍ਹਾਂ 'ਚੋਂ ਇੱਕ ਮਸ਼ਹੂਰ ਦੁੱਧ ਤੇ ਮੱਛੀ ਦਾ ਸੁਮੇਲ ਹੈ । ਕਿਹਾ ਜਾਂਦਾ ਹੈ ਕਿ ਦੁੱਧ ਅਤੇ ਮੱਛੀ ਖਾਣ ਨਾਲ ਚਿੱਟੇ ਧੱਬਿਆਂ ਦੀ ਸਮੱਸਿਆ ਹੋ ਸਕਦੀ ਹੈ;

Update: 2024-07-10 08:05 GMT

ਇਹ ਆਮ ਧਾਰਨਾ ਹੈ ਕਿ ਜੇਕਰ ਮੱਛੀ ਅਤੇ ਦੁੱਧ ਦਾ ਇਕੱਠੇ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਚਮੜੀ 'ਤੇ ਧੱਬੇ ਜਾਂ ਪਿਗਮੈਂਟੇਸ਼ਨ ਹੋ ਸਕਦਾ ਹੈ । ਖਾਣ-ਪੀਣ ਦੀਆਂ ਆਦਤਾਂ ਬਾਰੇ ਅਕਸਰ ਲੋਕ ਕਹਿੰਦੇ ਹਨ ਜਿਵੇਂ ਕਿ ਗਰਮ ਜਾਂ ਠੰਡਾ ਨਹੀਂ ਖਾਣਾ ਚਾਹੀਦਾ, ਦੁੱਧ ਨਾਲ ਖੱਟਾ ਨਹੀਂ ਖਾਣਾ ਚਾਹੀਦਾ ਹੈ, ਕਈ ਖਾਣ ਵਾਲੀ ਚੀਜ਼ਾਂ ਨਾਲ ਦੁੱਧ ਨਹੀਂ ਨਹੀਂ ਪੀਣਾ ਚਾਹੀਦਾ । ਆਯੁਰਵੇਦ ਵਿੱਚ ਖਾਣ-ਪੀਣ ਨਾਲ ਜੁੜੀਆਂ ਕਈ ਗੱਲਾਂ ਹਨ । ਇਨ੍ਹਾਂ ਵਿੱਚੋਂ ਇੱਕ ਮਸ਼ਹੂਰ ਦੁੱਧ ਅਤੇ ਮੱਛੀ ਦਾ ਸੁਮੇਲ ਹੈ । ਕਿਹਾ ਜਾਂਦਾ ਹੈ ਕਿ ਦੁੱਧ ਅਤੇ ਮੱਛੀ ਖਾਣ ਨਾਲ ਚਿੱਟੇ ਧੱਬਿਆਂ ਦੀ ਸਮੱਸਿਆ ਹੋ ਸਕਦੀ ਹੈ । ਇਸ ਬਿਮਾਰੀ ਨੂੰ ਵਿਟਿਲਿਗੋ ਵੀ ਕਿਹਾ ਜਾਂਦਾ ਹੈ । ਆਓ ਜਾਣਦੇ ਹਾਂ ਕਿ ਕੀ ਦੁੱਧ ਅਤੇ ਮੱਛੀ ਦਾ ਇਕੱਠੇ ਸੇਵਨ ਕਰਨ ਨਾਲ ਇਹ ਬੀਮਾਰੀ ਹੁੰਦੀ ਹੈ ਅਤੇ ਕਿਉਂ ਕਿਹਾ ਜਾਂਦਾ ਹੈ ਕਿ ਦੁੱਧ ਅਤੇ ਮੱਛੀ ਦਾ ਇਕੱਠੇ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ ।

ਮੱਛੀ ਅਤੇ ਦੁੱਧ ਇਕੱਠੇ ਖਾਣ ਦੇ ਨੁਕਸਾਨ  ?

1- ਜਿਨ੍ਹਾਂ ਲੋਕਾਂ ਨੂੰ ਦੁੱਧ ਜਲਦੀ ਹਜ਼ਮ ਨਹੀਂ ਹੁੰਦਾ ਉਨ੍ਹਾਂ ਨੂੰ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਖਾਣੀਆਂ ਚਾਹੀਦੀਆਂ।, ਮੱਛੀ ਅਤੇ ਦੁੱਧ ਇਕੱਠੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ ।

2- ਮੱਛੀ ਅਤੇ ਦੁੱਧ ਦੋਵਾਂ ਦਾ ਸੁਭਾਅ ਵੱਖਰਾ ਹੈ, ਇਸ ਲਈ ਗਰਮ ਜਾਂ ਠੰਡਾ ਹੋਣ ਦਾ ਖ਼ਤਰਾ ਰਹਿੰਦਾ ਹੈ।

3- ਜਿਨ੍ਹਾਂ ਨੂੰ ਐਲਰਜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਮੱਛੀ ਅਤੇ ਦੁੱਧ ਇਕੱਠੇ ਖਾਣ ਨਾਲ ਚਮੜੀ 'ਤੇ ਖਾਰਸ਼ ਜਾਂ ਜਲਨ ਹੋ ਸਕਦੀ ਹੈ।

ਜੇਕਰ ਮੱਛੀ ਨਾਲ ਦੁੱਖ ਪੀ ਲਿੱਤਾ ਜਾਵੇ ਤਾਂ ਕੀ ਹੁੰਦਾ ?

ਜੇਕਰ ਮਾਹਰਾਂ ਜੀ ਮੰਨਿਏ ਤਾਂ ਮੱਛੀ ਦਾ ਬਹੁਤ ਗਰਮ ਕਿਸਮ ਦੀ ਹੁੰਦੀ ਹੈ ਅਤੇ ਦੁੱਧ ਨੂੰ ਠੰਡਾ ਮੰਨਿਆ ਜਾਂਦਾ ਹੈ । ਇਸ ਲਈ ਦੋਹਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਸਰੀਰ 'ਚ ਤਾਮਸਿਕ ਗੁਣ ਵਧਦੇ ਹਨ। ਇਹੀ ਕਾਰਨ ਹੈ ਕਿ ਦੁੱਧ ਅਤੇ ਮੱਛੀ ਨੂੰ ਇਕੱਠੇ ਖਾਣ ਨਾਲ ਚਮੜੀ 'ਤੇ ਪਿਗਮੈਂਟੇਸ਼ਨ ਦੀ ਸਮੱਸਿਆ ਵਧ ਸਕਦੀ ਹੈ, ਇਸ ਨਾਲ ਸਰੀਰ ਵਿੱਚ ਰਸਾਇਣਕ ਬਦਲਾਅ ਹੁੰਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਚਿੱਟੇ ਧੱਬਿਆਂ ਦੀ ਸਮੱਸਿਆ ਹੋਵੇ । ਜੀ ਹਾਂ, ਜਿਨ੍ਹਾਂ ਲੋਕਾਂ ਨੂੰ ਖਾਣੇ ਦੀ ਐਲਰਜੀ ਹੈ, ਉਨ੍ਹਾਂ ਨੂੰ ਇਨ੍ਹਾਂ ਦੋ ਚੀਜ਼ਾਂ ਨੂੰ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Tags:    

Similar News