ਲੰਮਾ ਸਮਾਂ ਜਿਊਣ ਦਾ ਮਿਲ ਗਿਆ ਰਾਜ਼!
ਹਰ ਰੋਜ਼ ਆਪਣੇ ਆਪ ਨੂੰ 10 ਮਿੰਟ ਦਿਓਗੇ ਤਾਂ 7 ਫੀਸਦ ਤੱਕ ਤੁਹਾਡੀ ਜਿੰਦਗੀ ਲੰਬੀ ਹੋ ਜਾਵੇਗੀ। ਅਜਿਹਾ ਅਸੀਂ ਨਹੀਂ ਸਗੋਂ ਇੱਕ ਖੋਜ ਵਿੱਚ ਕਿਹਾ ਗਿਆ ਹੈ। ਦਰਅਸਲ ਮੈਡੀਕਲ ਜਨਰਲ ਜੇਏਐਮਏ ਇੰਟਰਨੈਸ਼ਨਲ ਦੇ ਮੁਤਾਬਕ ਰੋਜਾਨਾਂ 10 ਮਿੰਟ ਬ੍ਰਿਸਕ ਵਾਕ ਯਾਨੀ ਤੇਜ਼ ਗਤੀ ਵਿੱਚ ਸੈਰ ਕਰਨ ਦੇ ਨਾਲ ਪ੍ਰੀਮੈਚਿਓਰ ਮੌਤ ਦਾ ਜੋਖਮ 7 ਫੀਸਦੀ ਘੱਟ ਜਾਂਦਾ ਹੈ। ਓਥੇ ਹੀ ਜੇਕਰ ਤੇਜ਼ ਗਤੀ ਨਾਲ ਚਲਣ ਦਾ ਸਮਾਂ 20 ਮਿੰਟ ਕਰ ਦਿੰਦੇ ਹੋ ਤਾਂ ਮੌਤ ਦਾ ਜੋਖਮ 13 ਫੀਸਦੀ ਘੱਟ ਹੋ ਜਾਂਦਾ ਹੈ।
ਚੰਡੀਗੜ੍ਹ, ਕਵਿਤਾ: ਹਰ ਰੋਜ਼ ਆਪਣੇ ਆਪ ਨੂੰ 10 ਮਿੰਟ ਦਿਓਗੇ ਤਾਂ 7 ਫੀਸਦ ਤੱਕ ਤੁਹਾਡੀ ਜਿੰਦਗੀ ਲੰਬੀ ਹੋ ਜਾਵੇਗੀ। ਅਜਿਹਾ ਅਸੀਂ ਨਹੀਂ ਸਗੋਂ ਇੱਕ ਖੋਜ ਵਿੱਚ ਕਿਹਾ ਗਿਆ ਹੈ। ਦਰਅਸਲ ਮੈਡੀਕਲ ਜਨਰਲ ਜੇਏਐਮਏ ਇੰਟਰਨੈਸ਼ਨਲ ਦੇ ਮੁਤਾਬਕ ਰੋਜਾਨਾਂ 10 ਮਿੰਟ ਬ੍ਰਿਸਕ ਵਾਕ ਯਾਨੀ ਤੇਜ਼ ਗਤੀ ਵਿੱਚ ਸੈਰ ਕਰਨ ਦੇ ਨਾਲ ਪ੍ਰੀਮੈਚਿਓਰ ਮੌਤ ਦਾ ਜੋਖਮ 7 ਫੀਸਦੀ ਘੱਟ ਜਾਂਦਾ ਹੈ। ਓਥੇ ਹੀ ਜੇਕਰ ਤੇਜ਼ ਗਤੀ ਨਾਲ ਚਲਣ ਦਾ ਸਮਾਂ 20 ਮਿੰਟ ਕਰ ਦਿੰਦੇ ਹੋ ਤਾਂ ਮੌਤ ਦਾ ਜੋਖਮ 13 ਫੀਸਦੀ ਘੱਟ ਹੋ ਜਾਂਦਾ ਹੈ। ਇਸੇ ਦੇ ਨਾਲ ਵਾਕਿੰਗ ਸਮਾਂ 30 ਮਿੰਟ ਕਰ ਦਿੱਤੇ ਜਾਣ ਤੋਂ ਬਾਅਦ ਮੌਤ ਦਾ ਖਤਰਾ 17 ਫੀਸਦੀ ਘੱਟ ਸਕਦਾ ਹੈ।
ਦੂਜੇ ਪਾਸੇ ਹਾਵਰਡ ਸਕੂਲ ਦੀ ਸਟੱਡੀ ਮੁਤਾਬਕ 30 ਮਿੰਟ ਵਾਕ ਕਰਨ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ 19 ਫੀਸਦੀ ਖਤਰਾ ਘੱਟ ਹੋ ਸਕਦਾ ਹੈ। ਜਰਮਨ ਹੈਲਥ ਇੰਸਟਿਚਿਊਟ, ਰੋਬਰਟ ਕੋਚ ਇੰਸਟਿਚਿਊਟ ਦੀ ਸਟੱਡੀ ਮੁਤਾਬਕ ਖਾਣਾ ਖਾਣ ਤੋਂ ਬਾਅਦ 15 ਮਿੰਟ ਦੀ ਸੈਰ ਨਾਲ ਸ਼ਰੀਰ ਤੇ ਦਿਮਾਗ ਸਿਹਤਮੰਦ ਰਹਿੰਦਾ ਹੈ। ਇਸੇ ਦੇ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ। ਟਾਈਪ 2 ਡਾਇਬੀਟੀਜ਼ ਦਾ ਖਤਰਾ ਘੱਟ ਹੋ ਜਾਂਦਾ ਹੈ।
ਰੋਜਾਨਾ ਘੱਟੋ ਘੱਟ 10 ਮਿੰਟ ਵੀ ਤੇਜ਼ ਗਤੀ ਨਾਲ ਸੈਰ ਕਰਨ ਦੇ ਨਾਲ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ, ਮੋਟਾਪਾ ਘੱਟ ਹੁੰਦਾ ਹੈ। ਪਾਚਨ ਸ਼ਕਤੀ ਵਧੀਆ ਰਹਿੰਦੀ ਹੈ, ਇੰਸੂਲਿਨ ਰੇਜਿਸਟੈਂਸ ਘੱਟ ਹੁੰਦਾ ਹੈ, ਮੂਡ ਵਧੀਆ ਰਹਿੰਦਾ ਹੈ, ਨੀਂਦ ਵੀ ਵਧੀਆ ਆਉਂਦੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਬ੍ਰਿਸਕ ਵਾਕਿੰਗ ਦੇ ਨਾਲ ਬਲੱਡ ਦੇ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ, ਇੰਫਲੇਮੇਸ਼ਨ ਠੀਕ ਰਹਿੰਦ ਹੈ, ਬ੍ਰੇਨ ਦੀ ਫੰਕਸ਼ਨਿੰਗ ਵਧੀਆ ਰਹਿੰਦੀ ਹੈ।
ਜੇਕਰ ਤੁਹਾਨੂੰ ਸਮਾਂ ਨਹੀਂ ਮਿਲਦਾ ਤਾਂ ਵੀ ਤੁਸੀਂ ਆਪਣਾ ਕੰਮ ਕਰਦੇ ਕਰਦੇ ਸੈਰ ਕਰ ਸਕਦੇ ਹੋ ਜਿਸਦੇ ਨਾਲ ਤੁਹਾਨੂੰ ਸਿਹਤ ਨੂੰ ਹੀ ਫਾਇਦਾ ਹੋਵੇਗਾ।
ਤੁਸੀਂ ਫੋਨ ਤੇ ਗੱਲ਼ ਕਰਦਿਆਂ ਬੈਠਣ ਦੀ ਬਜਾਏ ਵਾਕ ਕਰ ਸਕਦੇ ਹੋ
ਐਲਿਵੇਟਰ ਜਾਂ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ
ਬੈਠਣ ਵਾਲੀ ਜਾਬ ਹੈ ਤਾਂ ਹਰ ਘੰਟੇ ਵਾਕ ਕਰਨ ਲਈ ਜ਼ਰੂਰ ਜਾਓ
ਆਪਣੀ ਗੱਡੀ ਨੂੰ ਦੂਰ ਹੀ ਪਾਰਕ ਕਰੋ ਤਾਂ ਜੋ ਥੋੜਾ ਜਿਹਾ ਤੁਰਨ ਦਾ ਸਮਾੰ ਤੁਹਾਨੂੰ ਮਿਲ ਸਕੇ
ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ
ਅੰਤ ਵਿੱਚ ਤਾਹਨੂੰ ਇਹ ਵੀ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾ ਬ੍ਰਿਸਕ ਵਾਕ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਜੇਕਰ ਗੰਭੀਰ ਦਿਲ ਦੀ ਬਿਮਾਰੀ ਨੂੰ ਕੋਈ ਵਿਅਕਤੀ ਪੀੜਤ ਹੋ, ਜੋੜਿਆਂ ਜਾਂ ਫਿਰ ਗੋਡਿਆਂ ਵਿੱਚ ਦਰਦ ਹੋਵੇ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੁੰਦਾ ਹੋਵੇ, ਜਿਨ੍ਹਾਂ ਦੀ ਹਾਲ ਦੀ ਘੜੀ ਵਿੱਚ ਕੋਈ ਸਰਜਰੀ ਹੋਈ ਹੋਵੇ, ਜਿਨ੍ਹਾਂ ਨੂੰ ਅਸਥਮਾਂ ਜਾਂ ਸੀ.ਓ.ਪੀ.ਡੀ ਹੋਵੇ, ਜਿਨ੍ਹਾਂ ਦਾ ਸ਼ੂਗਰ ਲੈਵਲ ਬਹੁਤ ਘੱਟ ਰਹਿੰਦਾ ਹੋਵੇ, ਗਰਭਵਤੀ ਮਹਿਲਾਵਾਂ ਜਿਨ੍ਹਾਂ ਨੂੰ ਕੋਈ ਦਿੱਕਤ ਹੋਵੇ, ਗੰਭੀਰ ਨਿਊਰੋਲੋਜਿਕਲ ਦਿੱਕਤ ਹੋਵੇ।