ਕੀ ਤੁਹਾਨੂੰ ਵੀ ਪਿਸ਼ਾਬ ਰੋਕ ਕੇ ਬੈਠਣ ਦੀ ਆਦਤ ਹੈ? ਤਾਂ ਬਦਲ ਲਓ
ਤੁਸੀਂ ਜਾ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੋਵੇਗਾ ਜਿਸਨੂੰ ਕਿ ਪਿਸ਼ਾਬ ਰੋਕ ਕੇ ਬੈਠਣ ਦੀ ਆਦਤ ਹੁੰਦੀ ਹੈ। ਭਾਵੇਂ ਕਾਰਨ ਕੀ ਵੀ ਹੋਵੇਂ ਜਿਵੇਂ ਸਫ਼ਰ ਦੌਰਾਨ, ਦਫ਼ਤਰ ਦੀ ਮੀਟਿੰਗ ਵਿੱਚ ਜਾਂ ਕਿਸੇ ਹੋਰ ਕਾਰਨ ਕਰਕੇ ਘੰਟਿਆਂ ਬੱਧੀ ਆਪਣਾ ਪਿਸ਼ਾਬ ਰੋਕ ਕੇ ਬੋਠੇ ਰਹਿੰਦੇ ਹਨ। ਪਰ ਜੇਕਰ ਤੁਹਾਡੇ ਜਾਣਕਾਰ ਵਿੱਚ ਅਜਿਹਾ ਕੋਈ ਹੈ...
ਚੰਡੀਗੜ੍ਹ, ਕਵਿਤਾ: ਤੁਸੀਂ ਜਾ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੋਵੇਗਾ ਜਿਸਨੂੰ ਕਿ ਪਿਸ਼ਾਬ ਰੋਕ ਕੇ ਬੈਠਣ ਦੀ ਆਦਤ ਹੁੰਦੀ ਹੈ। ਭਾਵੇਂ ਕਾਰਨ ਕੀ ਵੀ ਹੋਵੇਂ ਜਿਵੇਂ ਸਫ਼ਰ ਦੌਰਾਨ, ਦਫ਼ਤਰ ਦੀ ਮੀਟਿੰਗ ਵਿੱਚ ਜਾਂ ਕਿਸੇ ਹੋਰ ਕਾਰਨ ਕਰਕੇ ਘੰਟਿਆਂ ਬੱਧੀ ਆਪਣਾ ਪਿਸ਼ਾਬ ਰੋਕ ਕੇ ਬੋਠੇ ਰਹਿੰਦੇ ਹਨ ਪਰ ਜੇਕਰ ਤੁਹਾਡੇ ਜਾਣਕਾਰ ਵਿੱਚ ਅਜਿਹਾ ਕੋਈ ਹੈ ਤਾਂ ਉਸ ਤੱਕ ਇਹ ਵੀਡੀਓ ਪਹੁੰਚਦੀ ਜ਼ਰੂਰ ਕਰ ਦਿਓ ਅਜਿਹਾ ਇਸਲਈ ਕਿਉਂਕਿ ਅਜਿਹਾ ਕਰਨ ਨਾਲ ਓਹ ਜਾਣੇ ਅਣਜਾਣੇ ਵਿੱਚ ਆਪਣੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸੱਦਾ ਦੇ ਰਿਹਾ ਹੈ।
ਦਰਅਸਲ, ਸਰੀਰ ਵਿੱਚੋਂ ਜ਼ਹਿਰੀਲੇ ਤੱਤ, ਖ਼ਤਰਨਾਕ ਬੈਕਟੀਰੀਆ ਅਤੇ ਵਾਧੂ ਨਮਕ ਪਿਸ਼ਾਬ ਰਾਹੀਂ ਬਾਹਰ ਆਉਂਦੇ ਹਨ। ਜਦੋਂ ਪਿਸ਼ਾਬ ਬਲੈਡਰ ਭਰ ਜਾਂਦਾ ਹੈ ਤਾਂ ਦਿਮਾਗ ਨੂੰ ਪਿਸ਼ਾਬ ਛੱਡਣ ਦਾ ਸੰਦੇਸ਼ ਮਿਲਦਾ ਹੈ, ਪਰ ਜੇਕਰ ਇਸ ਨੂੰ ਰੋਕ ਦਿੱਤਾ ਜਾਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ।
ਆਓ ਜਾਣਦੇ ਹਾਂ ਪਿਸ਼ਾਬ ਰੋਕ ਕੇ ਬੈਠਣ ਦੇ ਆਖਰ ਕੀ ਨੁਕਸਾਨ ਹੁੰਦੇ ਹਨ।
1.ਵਿਅਕਤੀ ਦੇ ਬਲੈਡਰ 'ਚ ਕਈ ਵੇਸਟ ਮੈਟੀਰੀਅਲ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਜੇਕਰ ਸਮੇਂ 'ਤੇ ਪਿਸ਼ਾਬ ਦੀ ਮਦਦ ਨਾਲ ਸਰੀਰ 'ਚੋਂ ਬਾਹਰ ਨਾ ਕੱਢਿਆ ਜਾਵੇ ਤਾਂ ਕਿਡਨੀ ਅਤੇ ਬਲੈਡਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਣ ਨਾਲ ਥੈਲੀ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਬਲੈਡਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਉਹ ਫਟ ਵੀ ਜਾਂਦੀਆਂ ਹਨ।
2.ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕ ਕੇ ਰੱਖਣ ਅਤੇ ਬੈਠਣ ਨਾਲ ਵੀ ਵਿਅਕਤੀ ਨੂੰ UTI ਦੀ ਲਾਗ ਹੋਣ ਦਾ ਖ਼ਤਰਾ ਵਧ ਸਕਦਾ ਹੈ। ਪਿਸ਼ਾਬ ਸਰੀਰ ਦੀ ਇੱਕ ਡਿਟੌਕਸਿੰਗ ਪ੍ਰਕਿਰਿਆ ਹੈ ਪਰ ਜਦੋਂ ਕੋਈ ਵਿਅਕਤੀ ਇਸਨੂੰ ਰੋਕਦਾ ਹੈ ਤਾਂ ਇਹ ਸਰੀਰ ਵਿੱਚ ਖਰਾਬ ਬੈਕਟੀਰੀਆ ਨੂੰ ਵਧਾ ਦਿੰਦਾ ਹੈ। ਜਿਸ ਕਾਰਨ ਸਰੀਰ ਦਾ pH ਬੈਲੰਸ ਵਿਗੜ ਜਾਂਦਾ ਹੈ ਅਤੇ UTI ਇਨਫੈਕਸ਼ਨ ਦੀ ਸਮੱਸਿਆ ਉਸ ਨੂੰ ਪਰੇਸ਼ਾਨ ਕਰਨ ਲੱਗਦੀ ਹੈ।
3.ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਣ ਨਾਲ ਵੀ ਕਿਡਨੀ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕਣ ਨਾਲ ਸਰੀਰ ਦੀ ਫਿਲਟਰ ਪ੍ਰਕਿਰਿਆ ਵਿਗੜ ਜਾਂਦੀ ਹੈ ਅਤੇ ਵਿਅਕਤੀ ਨੂੰ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਪਿੱਠ ਦਰਦ, ਪੇਟ ਦੇ ਹੇਠਲੇ ਹਿੱਸੇ ਅਤੇ ਪਸਲੀਆਂ ਵਿੱਚ ਦਰਦ, ਖੁਜਲੀ, ਚਮੜੀ ਵਿੱਚ ਖੁਸ਼ਕੀ ਹੋਣਾ ਸ਼ੁਰੂ ਹੋ ਜਾਂਦਾ ਹੈ।
4.ਲੰਬੇ ਸਮੇਂ ਤੱਕ ਪਿਸ਼ਾਬ ਰੋਕਣ ਨਾਲ ਵੀ ਤੁਹਾਨੂੰ ਯੂਰਿਨਰੀ ਰਿਟੈਂਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਹ ਅਜਿਹੀ ਸਥਿਤੀ ਹੈ ਜਦੋਂ ਬਲੈਡਰ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ ਹੈ ਅਤੇ ਪੀੜਤ ਨੂੰ ਦਰਦ ਅਤੇ ਬੇਅਰਾਮੀ ਦੇ ਨਾਲ ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
5.ਲੰਬੇ ਸਮੇਂ ਤੱਕ ਪਿਸ਼ਾਬ ਨੂੰ ਰੋਕ ਕੇ ਬੈਠਣ ਨਾਲ ਪਿਸ਼ਾਬ ਕਰਦੇ ਸਮੇਂ ਜਲਨ ਅਤੇ ਦਰਦ ਹੋ ਸਕਦੀ ਹੈ।
6.ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਣ ਨਾਲ ਬਲੈਡਰ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਜੋ ਬਾਅਦ ਵਿੱਚ ਪਿਸ਼ਾਬ ਲੀਕ ਹੋਣ ਦਾ ਕਾਰਨ ਬਣ ਸਕਦਾ ਹੈ।
7.ਯੂਰਿਕ ਐਸਿਡ ਅਤੇ ਕੈਲਸ਼ੀਅਮ ਆਕਸਲੇਟ ਨਾਮਕ ਇੱਕ ਖਣਿਜ ਪਿਸ਼ਾਬ ਵਿੱਚ ਮੌਜੂਦ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਦੇ ਹੋ ਤਾਂ ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ।
ਆਓ ਹੁਣ ਜਾਣਦੇ ਹਾਂ ਕਿ ਜੇਕਰ ਕਿਸੇ ਨੂੰ ਵੀ ਪਿਸ਼ਾਬ ਕੋਰ ਕੇ ਬੈਠਣ ਦੀ ਆਦਤ ਹੈ ਤਾਂ ਓਨ੍ਹਾਂ ਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ।
1.ਹਰ ਦੋ ਤੋਂ ਤਿੰਨ ਘੰਟਿਆਂ ਵਿੱਚ ਇੱਕ ਵਾਰ ਪਿਸ਼ਾਬ ਕਰਨਾ ਯਕੀਨੀ ਬਣਾਓ।
2.ਪਿਸ਼ਾਬ ਕਰਦੇ ਸਮੇਂ, ਆਰਾਮਦਾਇਕ ਸਥਿਤੀ ਵਿੱਚ ਰਹੋ ਅਤੇ ਅੱਧ ਵਿਚਕਾਰ ਨਾ ਉੱਠੋ।
3.ਪਿਸ਼ਾਬ ਰੋਕਣ ਤੋਂ ਬਚੋ।
4.ਸੈਕਸ ਤੋਂ ਬਾਅਦ ਪਿਸ਼ਾਬ ਕਰਨਾ ਯਕੀਨੀ ਬਣਾਓ।
5.ਤੰਗ ਫਿਟਿੰਗ ਪੈਂਟਾਂ ਤੋਂ ਬਚੋ, ਸਿਰਫ ਸੂਤੀ ਅੰਡਰਵੀਅਰ ਪਹਿਨਣ ਦੀ ਕੋਸ਼ਿਸ਼ ਕਰੋ।
6.ਕੌਫੀ, ਸੋਡਾ, ਅਲਕੋਹਲ ਜਾਂ ਤੇਜ਼ਾਬ ਵਾਲੇ ਪਦਾਰਥਾਂ ਤੋਂ ਦੂਰ ਰਹੋ।
7.ਗੁਪਤ ਅੰਗਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸਾਫ਼ ਕਰੋ।