‘ਮੌਤ ਦਾ ਸੌਦਾ’: ਬਜ਼ਾਰਾਂ ’ਚ ਵਿਕ ਰਹੇ ਜ਼ਹਿਰੀਲੇ ਟਮਾਟਰਾਂ ਤੋਂ ਸਾਵਧਾਨ!

ਮੌਜੂਦਾ ਸਮੇਂ ਕੁੱਝ ਲੋਕਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਏ,, ਯਾਨੀ ਕਿ ਸਬਜ਼ੀਆਂ ਨੂੰ ਕੈਮੀਕਲ ਜ਼ਰੀਏ ਪਕਾ ਕੇ ਵੇਚਿਆ ਜਾ ਰਿਹਾ ਏ ਜੋ ਲੋਕਾਂ ਲਈ ਸਿਹਤ ਲਈ ‘ਮੌਤ’ ਵੰਡ ਰਹੀਆਂ ਨੇ ਕਿਉਂਕਿ ਕੈਮੀਕਲ ਵਾਲੀਆਂ ਸਬਜ਼ੀਆਂ ਖਾ ਕੇ ਕੋਈ ਤੰਦਰੁਸਤ ਨਹੀਂ ਰਹਿ ਸਕਦਾ, ਬਿਮਾਰ ਹੋ ਜਾਵੇਗਾ ਅਤੇ ਫਿਰ ਬਿਮਾਰੀ ਮੌਤ ਦਾ ਰਾਹ ਦਿਖਾਏਗੀ।

Update: 2025-04-14 13:51 GMT

ਚੰਡੀਗੜ੍ਹ : ਬਜ਼ਾਰ ਅੰਦਰ 20 ਰੁਪਏ ਕਿਲੋ ਵਿਚ ਵਿਕਦੇ ਲਾਲ-ਲਾਲ ਟਮਾਟਰ ਦੇਖ ਕੇ ਹਰ ਕੋਈ ਝਟਪਟ ਖ਼ਰੀਦ ਲੈਂਦਾ ਏ ਪਰ ਕੀ ਤੁਸੀਂ ਕਦੇ ਸੋਚਿਆ ਏ ਕਿ ਇਹ ਟਮਾਟਰ ਇੰਨੇ ਚਮਕਦਾਰ ਅਤੇ ਤਾਜ਼ੇ ਕਿਵੇਂ ਹੋ ਸਕਦੇ ਨੇ? ਕੋਈ ਨਹੀਂ ਸੋਚਦਾ,, ਕੀ ਇਹ ਕੁਦਰਤੀ ਤਰੀਕੇ ਨਾਲ ਪੱਕੇ ਹੋਏ ਨੇ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਖ਼ਤਰਨਾਕ ਖੇਡ ਛੁਪਿਆ ਹੋਇਆ ਏ? ਸੋ ਜੇਕਰ ਤੁਸੀਂ ਵੀ ਲਾਲ-ਲਾਲ ਟਮਾਟਰਾਂ ਨੂੰ ਦੇਖ ਕੇ ਇਨ੍ਹਾਂ ਨੂੰ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਕ ਵਾਰ ਇਹ ਖ਼ਬਰ ਜ਼ਰੂਰ ਦੇਖ ਲਓ,,, ਕਿਤੇ ਇਹ ਟਮਾਟਰ ਤੁਹਾਡੇ ਲਈ ਮੌਤ ਦਾ ਸੌਦਾ ਨਾ ਸਾਬਤ ਹੋ ਜਾਣ?

ਬਜ਼ਾਰ ਵਿਚ 20 ਰੁਪਏ ਕਿਲੋ ਵਿਚ ਵਿਕਦੇ ਲਾਲ ਲਾਲ ਟਮਾਟਰਾਂ ਨੂੰ ਦੇਖ ਕੇ ਹਰ ਕੋਈ ਖ਼ਰੀਦ ਲੈਂਦਾ ਏ ਕਿਉਂਕਿ ਹਰੇਕ ਸਬਜ਼ੀ ਵਿਚ ਟਮਾਟਰਾਂ ਦੀ ਵਰਤੋਂ ਹੁੰਦੀ ਐ,, ਪਰ ਮੌਜੂਦਾ ਸਮੇਂ ਕੁੱਝ ਲੋਕਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਏ,, ਯਾਨੀ ਕਿ ਸਬਜ਼ੀਆਂ ਨੂੰ ਕੈਮੀਕਲ ਜ਼ਰੀਏ ਪਕਾ ਕੇ ਵੇਚਿਆ ਜਾ ਰਿਹਾ ਏ ਜੋ ਲੋਕਾਂ ਲਈ ਸਿਹਤ ਲਈ ‘ਮੌਤ’ ਵੰਡ ਰਹੀਆਂ ਨੇ ਕਿਉਂਕਿ ਕੈਮੀਕਲ ਵਾਲੀਆਂ ਸਬਜ਼ੀਆਂ ਖਾ ਕੇ ਕੋਈ ਤੰਦਰੁਸਤ ਨਹੀਂ ਰਹਿ ਸਕਦਾ, ਬਿਮਾਰ ਹੋ ਜਾਵੇਗਾ ਅਤੇ ਫਿਰ ਬਿਮਾਰੀ ਮੌਤ ਦਾ ਰਾਹ ਦਿਖਾਏਗੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਅਜਿਹੀ ਹੀ ਕੁੱਝ ਦਿਖਾਈ ਦੇ ਰਿਹਾ ਏ। ਇਸ ਵੀਡੀਓ ਵਿਚ ਇਕ ਸਬਜ਼ੀ ਵੇਚਣ ਵਾਲਾ ਹਰੇ ਟਮਾਟਰਾਂ ਨੂੰ ਜਲਦੀ ਲਾਲ ਬਣਾਉਣ ਲਈ ਕਿਸੇ ਕੈਮੀਕਲ ਵਿਚ ਡੁਬੋਂਦਾ ਦਿਖਾਈ ਦੇ ਰਿਹਾ ਏ। ਕਿਹਾ ਜਾ ਰਿਹਾ ਏ ਕਿ ਇਸ ਕੈਮੀਕਲ ਦੇ ਨਾਲ ਹਰੇ ਟਮਾਟਰ ਜਲਦ ਹੀ ਲਾਲ ਹੋ ਜਾਂਦੇ ਨੇ, ਜਿਨ੍ਹਾਂ ਨੂੰ ਫਿਰ ਬਜ਼ਾਰਾਂ ਵਿਚ ਵੇਚਣ ਲਈ ਭੇਜ ਦਿੱਤਾ ਜਾਂਦਾ ਹੈ।

ਇਹ ਵੀਡੀਓ ਵੇਖ ਕੇ ਹੋਰ ਕੋਈ ਹੈਰਾਨ ਹੋ ਰਿਹਾ ਏ ਕਿਉਂਕਿ ਇਹ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਐ। ਟਮਾਟਰ ਦੀ ਗੱਲ ਕਰੀਏ ਤਾ ਇਹ ਰੋਜ਼ਾਨਾ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਨੇ, ਜਿਨ੍ਹਾਂ ਦੀ ਵਰਤੋਂ ਸਬਜ਼ੀਆਂ ਤੋਂ ਲੈ ਕੇ ਸੂਪ ਅਤੇ ਸੌਸ ਵਗੈਰਾ ਵਿਚ ਕੀਤੀ ਜਾਂਦੀ ਐ,, ਪਰ ਜਿਸ ਤਰ੍ਹਾਂ ਟਮਾਟਰਾਂ ਨੂੰ ਪਕਾਉਣ ਦਾ ਖ਼ਤਰਨਾਕ ਤਰੀਕਾ ਵੀਡੀਓ ਵਿਚ ਦਿਖਾਇਆ ਜਾ ਰਿਹਾ ਏ, ਉਹ ਬੇਹੱਦ ਚਿੰਤਾਜਨਕ ਐ। ਇਹ ਕਿਹਾ ਜਾਂਦਾ ਏ ਕਿ ਇਸ ਪ੍ਰਕਿਰਿਆ ਦੇ ਨਾਲ ਟਮਾਟਰ ਕੁੱਝ ਘੰਟਿਆਂ ਵਿਚ ਹੀ ਲਾਲ ਸੂਹੇ ਹੋ ਜਾਂਦੇ ਨੇ ਅਤੇ ਫਿਰ ਕਾਫ਼ੀ ਸਮੇਂ ਤੱਕ ਸੜਦੇ ਵੀ ਨਹੀਂ,, ਜੋ ਸਰੀਰ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਨੇ।

ਸਿਹਤ ਮਾਹਿਰਾਂ ਦਾ ਕਹਿਣਾ ਏ ਕਿ ਇਨ੍ਹਾਂ ਟਮਾਟਰਾਂ ਨੂੰ ਪਕਾਉਣ ਲਈ ਵਰਤੇ ਜਾਂਦੇ ਕੈਮੀਕਲਾਂ ਵਿਚ ਐਥੀਫਾਨ ਅਤੇ ਕਾਰਬਾਈਡ ਵਰਗੇ ਤੱਤ ਹੋ ਸਕਦੇ ਨੇ ਜੋ ਸਰੀਰ ਲਈ ਜ਼ਹਿਰ ਸਾਬਤ ਹੋ ਸਕਦੇ ਨੇ। ਇਹ ਨਾ ਸਿਰਫ਼ ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦੇ ਨੇ, ਬਲਕਿ ਲੰਬੇ ਸਮੇਂ ਤੱਕ ਇਨ੍ਹਾਂ ਦੇ ਸੇਵਨ ਨਾਲ ਲੋਕਾਂ ਨੂੰ ਕੈਂਸਰ, ਗੁਰਦਿਆਂ ਨੂੰ ਨੁਕਸਾਨ, ਚਮੜੀ ਰੋਗ ਅਤੇ ਨਸਾਂ ਸਬੰਧੀ ਬਿਮਾਰੀਆਂ ਹੋ ਸਕਦੀਆਂ ਨੇ। ਡਾਕਟਰਾਂ ਦਾ ਕਹਿਣਾ ਏ ਕਿ ਅਜਿਹੇ ਟਮਾਟਰ ਖ਼ਾਸ ਕਰਕੇ ਬੱਚਿਆਂ, ਵੱਡਿਆਂ ਅਤੇ ਗਰਭਵਤੀ ਔਰਤਾਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਨੇ ਕਿਉਂਕਿ ਜੇਕਰ ਇਹ ਕੈਮੀਕਲ ਇਕ ਵਾਰ ਸਰੀਰ ਅੰਦਰ ਚਲੇ ਜਾਣ ਤਾਂ ਇਹ ਖ਼ੂਨ ਵਿਚ ਮਿਲ ਕੇ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦੇ ਨੇ।

ਸੋ ਜੇਕਰ ਤੁਸੀਂ ਅਜਿਹੇ ‘ਮੌਤ ਦੇ ਸੌਦੇ’ ਤੋਂ ਬਚਣਾ ਚਾਹੁੰਦੇ ਹੋ ਤਾਂ ਟਮਾਟਰ ਖ਼ਰੀਦਦੇ ਸਮੇਂ ਬਹੁਤ ਜ਼ਿਆਦਾ ਲਾਲ, ਚਮਕਦਾਰ ਅਤੇ ਇਕੋ ਜਿਹੇ ਦਿਸਣ ਵਾਲੇ ਟਮਾਟਰ ਖ਼ਰੀਦਣ ਤੋਂ ਬਚੋ। ਟਮਾਟਰਾਂ ਨੂੰ ਹਮੇਸ਼ਾਂ ਚੰਗੀ ਤਰ੍ਹਾਂ ਧੋਖ ਕੇ ਜਾਂ ਫਿਰ ਗਰਮ ਪਾਣੀ ਵਿਚ ਡੁਬੋ ਕੇ ਵਰਤੋ। ਇਸ ਦੇ ਨਾਲ ਹੀ ਸਥਾਨਕ ਅਤੇ ਚੰਗੇ ਕਿਸਾਨਾਂ ਤੋਂ ਹੀ ਸਬਜ਼ੀ ਖ਼ਰੀਦੋ ਜਾਂ ਫਿਰ ਆਰਗੈਨਿਕ ਉਤਪਾਦਾਂ ਦੀ ਵਰਤੋਂ ਕਰੋ,, ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ।

Tags:    

Similar News