ਪੰਜਾਬ ਦਾ ਵਿਰਾਸਤੀ ਰੁੱਖ ਢੱਕ
ਪੰਜਾਬ ਦਾ ਵਿਰਾਸਤੀ ਰੁੱਖ ਢੱਕ. ਢੱਕ ਰੁੱਖ ਕੇਸੂ, ਪਲਾਸ਼, ਵਣ ਜਵਾਲਾ, ਜੰਗਲ ਦੀ ਅੱਗ ਵਰਗੇ ਬਹੁਤ ਸਾਰੇ ਨਾਂਵਾ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਿਕ ਨਾਂ ਬਿਊਟੀਆ ਮੋਨੋਸਪਰਮਾ (Butea Monosperma) ਹੈ।
ਢੱਕ ਰੁੱਖ ਕੇਸੂ, ਪਲਾਸ਼, ਵਣ ਜਵਾਲਾ, ਜੰਗਲ ਦੀ ਅੱਗ ਵਰਗੇ ਬਹੁਤ ਸਾਰੇ ਨਾਂਵਾ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਿਕ ਨਾਂ ਬਿਊਟੀਆ ਮੋਨੋਸਪਰਮਾ(Butea Monosperma) ਹੈ।
ਜ਼ਿਲ੍ਹਾ ਲੁਧਿਆਣੇ ਦੇ ਪਿੰਡ ਮਕਸੂਦਰਾ ਵਿੱਚ ਤਪੋਬਣ ਢੱਕੀ ਸਾਹਿਬ ਹੈ ਜਿੱਥੇ “ਢੱਕ ਦੇ ਰੁੱਖਾਂ” ਦਾ ਇੱਕ ਪੂਰਾ ਜੰਗਲ ਹੁੰਦਾ ਸੀ ਜੋ ਹੁਣ ਘੱਟਦਾ-ਘੱਟਦਾ ਬਹੁਤ ਹੀ ਘੱਟ ਗਿਆ ਹੈ ਪਰ ਇਹ ਰੁੱਖ ਦੂਰੋਂ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਕਿ ਕਿਸੇ ਜੰਗਲ ਵਿੱਚ ਅੱਗ ਲੱਗੀ ਹੋਵੇ।
ਚੇਤ ਮਹੀਨੇ (ਮਾਰਚ)ਵਿੱਚ ਇਸ ਦੇ ਫੁੱਲ ਖਿੜਦੇ ਹਨ । ਇਸ ਦੇ ਫੁੱਲ ਤੋਤੇ ਦੀ ਚੁੰਝ ਵਰਗੇ ਹੁੰਦੇ ਹਨ, ਇਹ ਲਾਲ,ਪੀਲੇ ਅਤੇ ਸੰਤਰੀ ਰਲਮੇ ਮਿਲਵੇ ਰੰਗ ਦੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਪੱਤੇ ਤਿੰਨ ਪੱਤਿਆਂ ਦੇ ਗੁੱਛਿਆਂ ਦੇ ਵਿੱਚ ਹੁੰਦੇ ਹਨ ਹਿੰਦੂ ਧਰਮ ਅਨੁਸਾਰ ਇਹਨਾਂ ਪੱਤਿਆਂ ਦੇ ਗੁੱਛਿਆਂ ਵਿੱਚ ਬਰਮਾ, ਵਿਸ਼ਨੂੰ ਤੇ ਮਹੇਸ਼ ਦਾ ਵਾਸ ਸਮਝਿਆ ਜਾਂਦਾ ਹੈ। ਇਸ ਰੁੱਖ ਦੀ ਲੱਕੜ ਹਵਨ ਵਿੱਚ ਵਰਤੀ ਜਾਂਦੀ ਹੈ। ਇਹ ਰੁੱਖ ਸੋਕਾ ਬਰਦਾਸ਼ਤ ਕਰ ਸਕਦਾ ਹੈ ਇਸ ਰੁੱਖ ਦੀ ਲੱਕੜ ਪਾਣੀ ਨਹੀਂ ਚੂਸਦੀ, ਇਸ ਕਰਕੇ ਪੁਰਾਣੇ ਸਮੇਂ ਵਿੱਚ ਇਸ ਦੀ ਲੱਕੜ ਦੇ ਖੂਹ ਵਿੱਚੋਂ ਪਾਣੀ ਕੱਢਣ ਲਈ ਡੋਲੂ ਬਣਾਏ ਜਾਂਦੇ ਸਨ।
ਢੱਕ ਰੁੱਖ ਦੇ ਫੁੱਲ ਬਹੁਤ ਹੀ ਮਖਮਲੀ ਹੁੰਦੇ ਹਨ ਇਸ ਦੇ ਫੁੱਲਾਂ ਨੂੰ ਹੋਲੀ ਦੇ ਰੰਗ ਬਣਾਉਣ ਵਜੋਂ ਵਰਤਿਆ ਜਾਂਦਾ ਹੈ, ਇਸਦੇ ਬੁਰਾਦੇ ਨੂੰ ਸੁਕਾ ਕੇ ਘਰਾਂ ਵਿੱਚ ਧੂਣੀ ਵੀ ਦਿੱਤੀ ਜਾਂਦੀ ਹੈ ਜੋ ਕੀਟ ਨਾਸ਼ਕ ਵਜੋਂ ਵਰਤੀ ਜਾਂਦੀ ਹੈ,ਮੱਛਰਾਂ ਨੂੰ ਮਾਰਨ ਵਿੱਚ ਇਸ ਦੀ ਦਵਾਈ ਬਹੁਤ ਹੀ ਫਾਇਦੇਮੰਦ ਹੈ,ਰੁਕਿਆ ਹੋਇਆ ਪੇਸ਼ਾਬ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗਾਂ ਵਾਸਤੇ ਇਸ ਰੁੱਖ ਵਿੱਚੋਂ ਬਹੁਤ ਹੀ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਸ਼ੂਗਰ, ਯੂਰੀਆ, ਚਮੜੀ ਦੇ ਰੋਗ, ਦੰਦਾਂ ਦੇ ਰੋਗ,ਆਦਿ ਦੀਆਂ ਦਵਾਈਆਂ ਵਿੱਚ ਇਹ ਵਰਤਿਆ ਜਾਂਦਾ ਹੈ। ਇਸ ਦੀਆਂ ਫਲੀਆਂ ਦਾ ਪਾਊਡਰ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਇਸ ਦੀ ਲੱਕੜ ਵਿੱਚੋਂ ਲਾਲ ਰੰਗ ਦਾ ਜੋ ਗੂੰਦ ਨਿਕਲਦਾ ਹੈ ਉਹ ਗੂੰਦ ਨੂੰ ‘ਕਮਰਕਸ’ ਵੀ ਕਿਹਾ ਜਾਂਦਾ ਹੈ ਜੋ ਜਣੇਪੇ ਤੋਂ ਬਾਅਦ ਜਨਾਨੀਆਂ ਨੂੰ ਹੋਰ ਚੀਜ਼ਾਂ ਨਾਲ ਮਿਲਾ ਕੇ ਇੱਕ ਪੰਜੀਰੀ ਤੌਰ 'ਤੇ ਖਵਾਈ ਜਾਂਦੀ ਹੈ। ਪਲਾਸ਼ ਜਾਂ ਢੱਕ ਦੇ ਰੁੱਖਾ ਦੇ ਫੁੱਲਾਂ ਦੀ ਚਾਹ ਅਤੇ ਸ਼ਰਬਤ ਵੀ ਬਣਾਏ ਜਾਂਦੇ ਹਨ। ਭਾਰਤ ਸਰਕਾਰ ਵੱਲੋਂ ਢੱਕ ਰੁੱਖ ਦੀ ਡਾਕ ਟਿਕਟ ਵੀ ਜਾਰੀ ਕੀਤੀ ਹੋਈ ਹੈ।
- ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ