ਆਧੁਨਿਕਤਾ ਦੇ ਨਾਂਅ 'ਤੇ ਨਸ਼ਿਆ ਦੇ ਸ਼ਿਕਾਰ ਹੋ ਰਹੇ ਹਨ ਮੁੰਡੇ-ਕੁੜੀਆਂ

ਆਧੁਨਿਕਤਾ ਦੇ ਨਾਮ ਉਤੇ ਕੁੜੀਆਂ -ਮੁੰਡੇ ਸ਼ੌਕ ਨਾਲ ਸ਼ਰਾਬ ਤੇ ਸਿਗਰਟ ਦਾ ਸੇਵਨ ਕਰਦੇ ਹਨ। ਇਹ ਸਮਾਜ ਨੂੰ ਗਿਰਾਵਟ ਵਾਲੇ ਪਾਸੇ ਲਿਜਾ ਰਿਹਾ ਹੈ। ਜਿੱਥੇ ਤਕਨੀਕ ਦੇ ਪੱਖੇ ਅਸੀਂ ਐਡਵਾਂਸ ਹੋਏ ਹਾਂ ਉਥੇ ਹੀ ਨੈਤਿਕ ਪੱਖ ਤੋਂ ਭਾਰਤੀ ਲੋਕ ਕਮਜ਼ੋਰ ਹੋਏ ਹਨ।;

Update: 2024-06-05 10:15 GMT

ਚੰਡੀਗੜ੍ਹ: ਅਜੋਕੇ ਦੌਰ ਵਿੱਚ ਨੌਜਵਾਨ ਪੀੜੀ ਦਾ ਰੁਝਾਨ ਨਸ਼ਿਆ ਵੱਲ ਵਧੇਰੇ ਹੁੰਦਾ ਜਾ ਰਿਹਾ ਹੈ। ਇਸ ਦੇ ਪਿਛੇ ਕਈ ਕਾਰਨ ਹਨ ਜਿਵੇਂ ਇਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਆਧੁਨਿਕਤਾ ਦਾ। ਆਧੁਨਿਕਤਾ ਦੇ ਨਾਮ ਉਤੇ ਕੁੜੀਆਂ -ਮੁੰਡੇ ਸ਼ੌਕ ਨਾਲ ਸ਼ਰਾਬ ਤੇ ਸਿਗਰਟ ਦਾ ਸੇਵਨ ਕਰਦੇ ਹਨ। ਇਹ ਸਮਾਜ ਨੂੰ ਗਿਰਾਵਟ ਵਾਲੇ ਪਾਸੇ ਲਿਜਾ ਰਿਹਾ ਹੈ। ਜਿੱਥੇ ਤਕਨੀਕ ਦੇ ਪੱਖੇ ਅਸੀਂ ਐਡਵਾਂਸ ਹੋਏ ਹਾਂ ਉਥੇ ਹੀ ਨੈਤਿਕ ਪੱਖ ਤੋਂ ਭਾਰਤੀ ਲੋਕ ਕਮਜ਼ੋਰ ਹੋਏ ਹਨ।

ਨਸ਼ਿਆ ਵੱਲ ਨੂੰ ਧੱਕਣਾ-

ਸੋਸ਼ਲ ਮੀਡੀਆ ਨੌਜਵਾਨ ਬੇਹੱਦ ਖਤਰਨਾਕ ਸਾਬਿਤ ਹੋ ਰਿਹਾ ਹੈ ਕਿਉਂਕਿ ਇਸ ਦੀ ਯੋਗ ਵਰਤੋ ਨਹੀ ਹੋ ਰਹੀ। ਸੋਸ਼ਲ ਮੀਡੀਆ ਉੱਤੇ ਨਸ਼ਿਆ ਨੂੰ ਵਧਾਵਾਂ ਦੇਣ ਵਾਲੀਆਂ ਵੀਡੀਓ ਕਾਰਨ ਇਹ ਹੋਰ ਵੀ ਜਿਆਦਾ ਉਤਸ਼ਾਹਿਤ ਹੋ ਰਿਹਾ ਹੈ। ਉਥੇ ਫਿਲਮ ਇੰਡਸਟਰੀ ਵਿੱਚ ਨਸ਼ੇ ਅਤੇ ਨੰਗੇਜ਼ਪੁਣੇ ਨੂੰ ਉਤਸ਼ਾਹਿਤ ਕਰ ਰਹੀ ਹੈ।

ਹੋਸਟਲ ਵਿੱਚ ਪੜ੍ਹਦੇ ਮੁੰਡੇ-ਕੁੜੀਆਂ ਵਿੱਚ ਸ਼ਰਾਬ

ਹੋਸਟਲ ਵਿੱਚ ਪੜ੍ਹਦੇ ਮੁੰਡੇ-ਕੁੜੀਆਂ ਦਾ ਰੁਝਾਨ ਸ਼ਰਾਬ ਅਤੇ ਸਿਗਰਟ ਵੱਲ ਹੁੰਦਾ ਹੈ।ਇਹ ਉਹ ਪਲੇਟਫਾਰਮ ਹੈ ਜਿੱਥੇ ਆਧੁਨਿਕਤਾ ਦੇ ਨਾਮ ਉੱਤੇ ਸ਼ਰਾਬ ਅਤੇ ਸਿਗਰਟ ਵੱਲ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।

ਆਧੁਨਿਕਤਾ ਦੇ ਨਾਂਅ ਉੱਤੇ ਔਰਤ ਦਾ ਸੋਸ਼ਣ -

ਅਜੋਕੇ ਦੌਰ ਉਤੇ ਆਧੁਨਿਕਤਾ ਦੇ ਨਾਮ ਉੱਤੇ ਔਰਤ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਭਾਰਤੀ ਨਾਰੀ ਜੋ ਆਪਣੀ ਨੈਤਿਕਤਾ ਲਈ ਮੰਨੀ ਜਾਂਦੀ ਸੀ ਪਰ ਅਜੋਕੇ ਦੌਰ ਵਿੱਚ ਆਧੁਨਿਕਤਾ ਦੇ ਭਰਮ ਵਿੱਚ ਉਸ ਦੀ ਵਰਤੋਂ ਕੀਤੀ ਜਾ ਰਹੀ ਹੈ।

Tags:    

Similar News