Benefits of Boiled Egg : ਉਬਲੇ ਆਂਡੇ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਵੱਡੇ ਫਾਇਦੇ

ਲੰਬੀ ਉਮਰ ਜਿਉਣ ਲਈ ਚੰਗੀ ਜੀਵਨਸ਼ੈਲੀ ਦਾ ਹੋਣਾ ਲਾਜ਼ਮੀ ਹੈ। ਸਿਹਤਮੰਦ ਰਹਿਣ ਲਈ ਚੰਗੀ ਡਾਈਟ ਲੈਣੀ ਲਾਜ਼ਮੀ ਹੈ। ਦੁੱਧ, ਮੱਖਣ ਅਤੇ ਆਂਡੇ ਸਾਡੇ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ।

Update: 2024-07-09 11:05 GMT

ਚੰਡੀਗੜ੍ਹ : ਲੰਬੀ ਉਮਰ ਜਿਉਣ ਲਈ ਚੰਗੀ ਜੀਵਨਸ਼ੈਲੀ ਦਾ ਹੋਣਾ ਲਾਜ਼ਮੀ ਹੈ। ਸਿਹਤਮੰਦ ਰਹਿਣ ਲਈ ਚੰਗੀ ਡਾਈਟ ਲੈਣੀ ਲਾਜ਼ਮੀ ਹੈ। ਦੁੱਧ, ਮੱਖਣ ਅਤੇ ਆਂਡੇ ਸਾਡੇ ਸਿਹਤ ਲਈ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਇਹ ਵਜ੍ਹਾ ਹੈ ਕਿ ਇਸ ਨੂੰ ਪੋਸ਼ਣ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਵਿਟਾਮਿਨ ਏ, ਡੀ, ਬੀ 12, ਰਾਈਬੋਫਲੇਵਿਨ ਤੇ ਸੇਲੇਨਿਯਮ ਵਰਗੇ ਜ਼ਰੂਰੀ ਵਿਟਾਮਿਨ ਤੇ ਮਿਨਰਲਸ ਦਾ ਇਕ ਚੰਗਾ ਸਰੋਤ ਹੁੰਦਾ ਹੈ।

1. ਉਬਲੇ ਆਂਡੇ ’ਚ ਲਊਟਿਨ, ਜੇਕਸੈਂਥਿਨ, ਐਂਟੀਆਕਸੀਡੈਂਟ ਹੁੰਦੇ ਹਨ। ਜੋ ਅੱਖਾਂ ਦੇ ਸਵਾਸਥ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਮੌਜੂਦ ਇਹ ਕੰਪਾਊਡ ਵਧਦੀ ਉਮਰ ’ਚ ਹੋਣ ਵਾਲੀਆਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ ਆਦਿ ਦੇ ਜ਼ੋਖ਼ਮ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਉਬਲੇ ਅੰਡੇ ’ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਵੀ ਕਾਰਗਰ ਹੈ।

2. ਆਂਡੇ ਵਿੱਚ ਹਾਈ ਪ੍ਰੋਟੀਨ ਤੇ ਓਮੇਗੀ-3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਬਣਾਉਂਦੇ ਹਨ।

3.ਆਂਡੇ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ।

4. ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਵਧਦੀ ਹੈ।

5. ਆਂਡੇ ਖਾਣੇ ਨਾਲ ਕਾਮ ਊਰਜਾ ਵਿੱਚ ਵਾਧਾ ਹੁੰਦਾ ਹੈ।

6. ਆਂਡੇ ਖਾਣ ਨਾਲ ਬੱਚੇਦਾਨੀ ਬਿਮਾਰੀਆਂ ਤੋਂ ਬਚਦੀ ਹੈ।

7.ਉਬਲੇ ਅੰਡੇ ’ਚ ਭਾਰੀ ਮਾਤਰਾ ’ਚ ਪ੍ਰੋਟੀਨ ਤੇ ਵਿਭਿੰਨ ਵਿਟਾਮਿਨ ਪਾਏ ਜਾਂਦੇ ਹਨ। ਜੋ ਸਕਿਨ ਤੇ ਵਾਲਾਂ ਨੂੰ ਹੈਲਦੀ ਬਣਾਉਣ ’ਚ ਮਦਦ ਕਰਦਾ ਹੈ।

8.ਉਬਲੇ ਅੰਡੇ ਖਾਣ ਨਾਲ ਸਰੀਰ ਵਿੱਚ ਪੌਸ਼ਟਿਕ ਤੱਤਾਂ ਦਾ ਵਾਧਾ ਹੁੰਦਾ ਹੈ। ਇਸ ਲਈ ਸਰੀਰ ਨੂੰ ਊਰਜਾ ਮਿਲੇਗੀ।

9. ਸਪਰਮ ਹੈਲਥੀ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੇਸੀ ਆਂਡਾ ਖਾਣ ਨਾਲ ਸਪਰਮ ਮਜ਼ਬੂਤ ਹੁੰਦਾ ਹੈ।

10.ਜੇਕਰ ਕਿਸੇ ਮਹਿਲਾ ਦਾ ਪੀਰੀਅਡ ਸਹੀ ਸਮੇਂ ਉੱਤੇ ਨਾ ਆਵੇ ਤਾਂ ਉਸ ਨੂੰ ਉਬਲੇ ਆਂਡੇ ਖਾਣੇ ਚਾਹੀਦੇ ਹਨ।

Tags:    

Similar News