ਕਿਡਨੀ ਖਰਾਬ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਜਾਣੋ ਖਬਰ

ਗੁਰਦੇ ਫੇਲ੍ਹ ਹੋਣ ਦੇ ਲੱਛਣ ਇੰਨੇ ਹਲਕੇ ਹੁੰਦੇ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਉਦੋਂ ਤੱਕ ਕੋਈ ਫਰਕ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਬਿਮਾਰੀ ਵਧ ਨਹੀਂ ਜਾਂਦੀ । ਕਿਡਨੀ ਫੇਲ ਹੋਣ ਦੇ ਕੁਝ ਲੱਛਣ ਹਨ, ਜਿਸ ਵੱਲ ਲੋਕਾਂ ਨੂੰ ਜਲਦੀ ਧਿਆਨ ਦੇਣਾ ਚਾਹੀਦਾ ਹੈ ।;

Update: 2024-08-06 03:42 GMT

ਚੰਡੀਗੜ੍ਹ :  ਗੁਰਦੇ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਨੇ । ਇਸ ਲਈ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਿਉਂਕਿ- ਕਿਡਨੀ ਸਾਡੇ ਸਰੀਰ ਵਿੱਚ ਇੱਕ ਫਿਲਟਰ ਦੀ ਤਰ੍ਹਾਂ ਕੰਮ ਕਰਦੀ ਹੈ । ਗੁਰਦੇ ਸਾਡੇ ਸਰੀਰ ਵਿੱਚੋਂ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ । ਇਹ ਸਰੀਰ ਵਿੱਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦੇ ਨੇ । ਗੁਰਦਿਆਂ ਦੇ ਸਹੀ ਕੰਮ ਕਰਨ ਲਈ ਸਰੀਰ ਦਾ ਡੀਟੌਕਸੀਫਿਕੇਸ਼ਨ ਬਹੁਤ ਜ਼ਰੂਰੀ ਹੈ । ਪਿਛਲੇ ਕੁਝ ਸਾਲਾਂ ਤੋਂ ਕਿਡਨੀ ਫੇਲ ਹੋਣ ਦੀ ਸਮੱਸਿਆ ਵਧਦੀ ਜਾ ਰਹੀ ਹੈ । ਗੁਰਦੇ ਦੀ ਬਿਮਾਰੀ ਜਿੰਨੀ ਖ਼ਤਰਨਾਕ ਹੁੰਦੀ ਹੈ, ਓਨੀ ਹੀ ਦੇਰ ਨਾਲ ਪਤਾ ਲੱਗ ਜਾਂਦਾ ਹੈ । ਇਸ ਲਈ ਕਿਡਨੀ ਦੀ ਮਾਮੂਲੀ ਸਮੱਸਿਆ ਵੀ ਪੂਰੀ ਤਰ੍ਹਾਂ ਕਿਡਨੀ ਫੇਲ ਹੋ ਸਕਦੀ ਹੈ । ਗੁਰਦੇ ਫੇਲ੍ਹ ਹੋਣ ਦੇ ਲੱਛਣ ਇੰਨੇ ਹਲਕੇ ਹੁੰਦੇ ਹਨ ਕਿ ਜ਼ਿਆਦਾਤਰ ਲੋਕਾਂ ਨੂੰ ਉਦੋਂ ਤੱਕ ਕੋਈ ਫਰਕ ਨਜ਼ਰ ਨਹੀਂ ਆਉਂਦਾ ਜਦੋਂ ਤੱਕ ਬਿਮਾਰੀ ਵਧ ਨਹੀਂ ਜਾਂਦੀ । ਕਿਡਨੀ ਫੇਲ ਹੋਣ ਦੇ ਕੁਝ ਲੱਛਣ ਹਨ, ਜਿਸ ਵੱਲ ਲੋਕਾਂ ਨੂੰ ਜਲਦੀ ਧਿਆਨ ਦੇਣਾ ਚਾਹੀਦਾ ਹੈ ।

1. ਮਾਸਪੇਸ਼ੀਆਂ ਵਿੱਚ ਤੇਜ਼ ਦਰਦ

ਮਾਸਪੇਸ਼ੀਆਂ ਵਿੱਚ ਗੰਭੀਰ ਦਰਦ ਗੁਰਦੇ ਦੀ ਬਿਮਾਰੀ ਦਾ ਪਹਿਲਾ ਲੱਛਣ ਹੋ ਸਕਦਾ ਹੈ । ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਇਸ ਨੂੰ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਇੱਕ ਵਾਰ ਡਾਕਟਰ ਤੋਂ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ।

2. ਖੁਜਲੀ

ਗੁਰਦਿਆਂ ਦੀ ਸਮੱਸਿਆ ਸਾਡੇ ਸਰੀਰ ਦੇ ਕਈ ਅੰਗਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ । ਇਸ ਵਿਚ ਚਮੜੀ ਵੀ ਸ਼ਾਮਲ ਹੈ ਜਿਸ ਚ ਖਾਜ ਦੀ ਦਿਕੱਤ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੁਹਾਨੂੰ ਇਸ ਸਬੰਧੀ ਕੋਈ ਰੋਗ ਤਾਂ ਨਹੀਂ ਹੈ । ਖੁਸ਼ਕ ਅਤੇ ਖਾਰਸ਼ ਵਾਲੀ ਚਮੜੀ ਵੀ ਕਿਡਨੀ ਵਿਕਾਰ ਦਾ ਮੁੱਖ ਲੱਛਣ ਹੈ ।

3. ਭੁੱਖ ਨਾ ਲੱਗਣਾ

ਜੇਕਰ ਮਾਹਰ ਡਾਕਟਰਾਂ ਦੀ ਮੰਨਿਏ ਤਾਂ ਇਹ ਕਿਡਨੀ ਫੇਲ੍ਹ ਹੋਣ ਦਾ ਖਤਰਨਾਕ ਸੰਕੇਤ ਹੈ ; ਜ਼ਿਆਦਾਤਰ ਜਿਸ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ । ਕਿਹਾ ਜਾਂਦਾ ਹੈ ਇਸ ਚ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਅਤੇ ਬੇਲੋੜ ਦੀਆਂ ਚੀਜ਼ਾਂ ਇਕੱਠਾ ਹੋਣ ਨਾਲ ਤੁਹਾਡੀ ਭੁੱਖ ਘੱਟ ਸਕਦੀ ਹੈ ।

4. ਉਲਟੀਆਂ

ਗੁਰਦੇ ਦੇ ਨੁਕਸਾਨ ਕਾਰਨ ਗੈਸਟਰੋਇੰਟੇਸਟਾਈਨਲ ਲੱਛਣ ਵੀ ਹੋ ਸਕਦੇ ਹਨ ਜਿਵੇਂ ਕਿ ਮਤਲੀ, ਉਲਟੀਆਂ ਅਤੇ ਭੁੱਖ ਨਾ ਲੱਗਣਾ।

5. ਸਾਹ ਲੈਣ ਵਿੱਚ ਮੁਸ਼ਕਲ

ਇਹ ਮਹਿਸੂਸ ਕਰਨਾ ਕਿ ਤੁਸੀਂ ਸਾਹ ਨਹੀਂ ਲੈ ਸਕਦੇ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣਾ ਗੁਰਦੇ ਦੀ ਬਿਮਾਰੀ ਦਾ ਇੱਕ ਸੰਭਾਵੀ ਸੰਕੇਤ ਹੈ । ਜ਼ਿਆਦਾ ਸਾਹ ਚੜ੍ਹਨਾ ਵੀ ਗੁਰਦੇ ਫੇਲ ਹੋਣ ਦੀ ਨਿਸ਼ਾਨੀ ਹੈ । ਇਸ ਸਬੰਧੀ ਤੁਹਾਨੂੰ ਆਪਣੇ ਡਾਕਟਰ ਦੇ ਕੰਸਲਟ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਇਸ ਨਾਲ ਲੰਬੇ ਸਮੇਂ ਤੋਂ ਪ੍ਰਭਾਵਿਤ ਹੋ ।

Tags:    

Similar News