10,000 ਨਿਆਣੇ ਹੋ ਰਹੇ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ! ਕਿਤੇ ਤੁਹਾਡੇ ਵੀ...?
ਭਾਰਤ ਵਿੱਚ ਹਰ ਸਾਲ 10 ਹਜ਼ਾਰ ਬੱਚੇ ਥੈਲੇਸੀਮੀਆ ਰੋਗ ਨਾਲ ਪੈਦਾ ਹੁੰਦੇ ਹਨ। ਇਹ ਬਿਮਾਰੀ ਮਾਪਿਆਂ ਤੋਂ ਬੱਚਿਆਂ ਵਿੱਚ ਫੈਲਦੀ ਹੈ। ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਥੈਲੇਸੀਮੀਆ ਕਿਉਂ ਹੁੰਦਾ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।;
ਚੰਡੀਗੜ੍ਹ (ਕਵਿਤਾ) : ਭਾਰਤ ਵਿੱਚ ਹਰ ਸਾਲ 10 ਹਜ਼ਾਰ ਬੱਚੇ ਥੈਲੇਸੀਮੀਆ ਰੋਗ ਨਾਲ ਪੈਦਾ ਹੁੰਦੇ ਹਨ। ਇਹ ਬਿਮਾਰੀ ਮਾਪਿਆਂ ਤੋਂ ਬੱਚਿਆਂ ਵਿੱਚ ਫੈਲਦੀ ਹੈ। ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਥੈਲੇਸੀਮੀਆ ਕਿਉਂ ਹੁੰਦਾ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।
ਭਾਰਤ ਵਿੱਚ ਹਰ ਸਾਲ 10 ਹਜ਼ਾਰ ਬੱਚੇ ਇਸ ਬਿਮਾਰੀ ਨਾਲ ਪੈਦਾ ਹੁੰਦੇ ਹਨ। ਭਾਰਤ ਵਿੱਚ ਥੈਲੇਸੀਮੀਆ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ, ਦੇਸ਼ ਵਿੱਚ ਥੈਲੇਸੀਮੀਆ ਇੱਕ ਗੰਭੀਰ ਅਤੇ ਚਿੰਤਾਜਨਕ ਵਿਕਾਰ ਬਣਦਾ ਜਾ ਰਿਹਾ ਹੈ। ਇਸ ਬਿਮਾਰੀ ਵਿਚ ਸਰੀਰ ਵਿਚ ਖੂਨ ਦੇ ਸੈੱਲ ਸਹੀ ਢੰਗ ਨਾਲ ਪੈਦਾ ਨਹੀਂ ਹੁੰਦੇ। ਥੈਲੇਸੀਮੀਆ ਬਾਰੇ ਲੋਕਾਂ ਵਿੱਚ ਜਾਣਕਾਰੀ ਦੀ ਬਹੁਤ ਘਾਟ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਥੈਲੇਸੀਮੀਆ ਕ੍ਰੋਮੋਸੋਮ 11 'ਤੇ ਬੀਟਾ ਗਲੋਬਿਨ ਜੀਨ 'ਚ ਪੁਆਇੰਟ ਮਿਊਟੇਸ਼ਨ ਕਾਰਨ ਹੋਣ ਵਾਲਾ ਜੈਨੇਟਿਕ ਬਲੱਡ ਡਿਸਆਰਡਰ ਹੈ, ਜਿਸ ਕਾਰਨ ਸਰੀਰ 'ਚ ਹੀਮੋਗਲੋਬਿਨ ਸਹੀ ਤਰੀਕੇ ਨਾਲ ਨਹੀਂ ਬਣ ਪਾਉਂਦਾ। ਹੀਮੋਗਲੋਬਿਨ ਰੈੱਡ ਬਲੱਡ ਸੈਲਸ ਵਿੱਚ ਆਕਸੀਜਨ ਪਹੁੰਚਾਉਣ ਦਾ ਕੰਮ ਕਰਦਾ ਹੈ।
ਥੈਲੇਸੀਮੀਆ ਕਾਰਨ ਅਨੀਮੀਆ ਹੁੰਦਾ ਹੈ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਸੋਨੀਪਤ ਦੇ ਐਂਡਰੋਮੇਡਾ ਕੈਂਸਰ ਹਸਪਤਾਲ ਦੇ ਪੀਡੀਆਟ੍ਰਿਕ ਓਨਕੋਲੋਜੀ ਅਤੇ ਹੇਮਾਟੋਲੋਜੀ ਵਿਭਾਗ ਦੀ ਡਾਇਰੈਕਟਰ ਡਾ.ਉਸ਼ਮਾ ਸਿੰਘ ਦਾ ਕਹਿਣਾ ਹੈ ਕਿ ਥੈਲੇਸੀਮੀਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ,, ਅਲਫ਼ਾ ਅਤੇ ਬੀਟਾ, ਥੈਲੇਸੀਮੀਆ ਦੀ ਸਥਿਤੀ ਵਿੱਚ, ਨਿਯਮਤ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਬੱਚੇ ਦੇ ਸਰੀਰ ਵਿੱਚ ਖੂਨ ਦੀ ਕਮੀ ਨਾ ਹੋਵੇ। ਜੇਕਰ ਖੂਨ ਨਹੀਂ ਚੜ੍ਹਾਇਆ ਜਾਂਦਾ ਹੈ ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਥੈਲੇਸੀਮੀਆ ਦੀ ਬਿਮਾਰੀ ਮਾਪਿਆਂ ਤੋਂ ਬੱਚਿਆਂ ਨੂੰ ਹੁੰਦੀ ਹੈ। ਇਸ ਲਈ ਇਹ ਇੱਕ ਜੈਨੇਟਿਕ ਡਿਸਆਰਡਰ ਹੈ।
ਇਸਲੀ ਬਿਮਾਰੀ ਦੀ ਸਮੇਂ ਸਿਰ ਪਛਾਣ ਬੇਹੱਦ ਜ਼ਰੂਰੀ ਹੈ। ਡਾਕਟਰ ਉਸ਼ਮਾ ਦੱਸਦੀ ਹੈ ਕਿ ਥੈਲੇਸੀਮੀਆ ਨਾਲ ਨਜਿੱਠਣ ਲਈ ਇਸ ਦੇ ਲੱਛਣਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ। ਜੇਕਰ ਸਕਿਨ ਪੀਲੀ ਹੋ ਰਹੀ ਹੈ। ਜੇਕਰ ਅੱਖਾਂ ਦਾ ਰੰਗ ਪੀਲਾ ਪੈ ਰਿਹਾ ਹੈ ਤਾਂ ਇਹ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਥੈਲੇਸੀਮੀਆ ਦੇ ਇਲਾਜ ਲਈ ਮਲਟੀ-ਫੈਸਿਟੇਡ ਪੱਖੀ ਪਹੁੰਚ ਦੀ ਲੋੜ ਹੁੰਦੀ ਹੈ। ਇਸ ਬਿਮਾਰੀ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਨਿਯਮਤ ਨਿਗਰਾਨੀ ਦੀ ਲੋੜ ਹੁੰਦੀ ਹੈ, ਹਾਲਾਂਕਿ, ਗੰਭੀਰ ਥੈਲੇਸੀਮੀਆ ਮੇਜਰ ਦੇ ਮਾਮਲਿਆਂ ਵਿੱਚ, ਵਾਰ-ਵਾਰ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਜੇਕਰ ਖੂਨ ਨਹੀਂ ਚੜ੍ਹਾਇਆ ਗਿਆ ਤਾਂ ਬੱਚੇ ਦੀ ਜਾਨ ਨੂੰ ਖਤਰਾ ਹੈ।
ਹਾਲਾਂਕਿ ਕਈ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ ਕਈਆਂ ਨੂੰ ਭੁੱਲੇਖਾ ਪੈਂਦਾ ਹੈ ਕਿ ਆਇਰਨ ਦੀ ਘਾਟ ਤੇ ਥੈਲੇਸੀਮੀਆ ਇੱਕੋ ਹੀ ਹਨ। ਪਰ ਨਹੀਂ ਇਸ ਅਫਵਾਅ ਨੂੰ ਲੈ ਕੇ ਡਾਕਟਰ ਅਕਾਸ਼ ਸ਼ਾਹ ਦੱਸਦੇ ਹਨ ਕਿ ਆਇਰਨ ਦੀ ਘਾਟ ਤੇ ਥੈਲੇਸੀਮੀਆ ਦੋਵੇਂ ਅੱਡ ਚੀਜਾਂ ਨੇ। ਜੇਕਰ ਇਸ ਬਿਮਾਰੀ ਇਲਾਜ ਦੀ ਗੱਲ ਕਰੀਏ ਤਾਂ ਬੋਨ ਮੈਰੋ ਟ੍ਰਾਂਸਪਲਾਂਟ ਥੈਲੇਸੀਮੀਆ ਦਾ ਇਲਾਜ ਹੈ। ਇਸ ਬਿਮਾਰੀ ਦੇ ਮਰੀਜ਼ਾਂ ਨੂੰ ਬੋਨ ਮੈਰੋ ਟ੍ਰਾਂਸਪਲਾਂਟ ਦੁਆਰਾ ਬਚਾਇਆ ਜਾ ਸਕਦਾ ਹੈ। ਹਾਲਾਂਕਿ, ਜਿਵੇਂ-ਜਿਵੇਂ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਬੋਨ ਮੈਰੋ ਟ੍ਰਾਂਸਪਲਾਂਟ ਦੀ ਗਿਣਤੀ ਬਹੁਤ ਘੱਟ ਹੁੰਦੇ ਹਨ। ਅਜਿਹਾ ਡੋਨਰ ਦੀ ਘਾਟ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਹੁੰਦਾ ਹੈ।
ਥੈਲੇਸੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਬਾਰੇ ਅੱਜ ਵੀ ਲੋਕ ਬਹੁਤੇ ਜਾਗਰੂਕ ਨਹੀਂ ਹਨ। ਇਸ ਕਾਰਨ ਕਈ ਵਾਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸਲਈ ਅੰਤਰਰਾਸ਼ਟਰੀ ਥੈਲੇਸੀਮੀਆ ਦਿਵਸ 8 ਮਈ ਨੂੰ ਮਨਾਇਆ ਜਾਂਦਾ ਹੈ।। ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਲੋਕ ਇਸ ਬਿਮਾਰੀ ਬਾਰੇ ਜਾਣ ਸਕਣ ਅਤੇ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਉਣ। ਮਰੀਜ਼ਾਂ ਦੇ ਨਾਲ-ਨਾਲ 8 ਮਈ ਦਾ ਦਿਨ ਉਨ੍ਹਾਂ ਡਾਕਟਰਾਂ ਅਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕਰਨ ਦਾ ਵੀ ਦਿਨ ਹੈ ਜੋ ਅਜਿਹੇ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ।