ਗਰਮ-ਗਰਮ ਚਾਹ ਜਾਂ ਕਾਫੀ ਦੀ ਪਿਆਲੀ ਪੀਣ ਵਾਲਿਆਂ ਲਈ ਬੁਰੀ ਖਬਰ

ਠੰਡੀਆਂ ਹੋਣ ਭਾਵੇਂ ਗਰਮੀਆਂ ਚਾਹ ਤੇ ਕਾਫੀ ਨੂੰ ਲੋਕ ਬੇਹੱਦ ਜਿਆਦਾ ਪਸੰਦ ਕਰਦੇ ਹਨ ਆਪਣੀ ਥਕਾਨ, ਸਟ੍ਰੈਸ ਜਾਂ ਫਿਰ ਪਰਿਵਾਰ ਨਾਲ ਬੈਠ ਕੇ ਪੀਂਦੇ ਹਨ। ਖਾਸ ਤੌਰ ਉੱਤੇ ਜੇਕਰ ਗੱਲ ਕਰੀਏ ਸਿਆਲ ਦੀ ਤਾਂ ਲੋਕਾਂ ਨੂੰ ਵਾਰ ਵਾਰ ਚਾਹ ਜਾਂ ਕਾਫੀ ਚਾਹੀਦੀ ਹੁੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਚਾਹ ਅਤੇ ਕੌਫੀ ਸਰੀਰ ਨੂੰ ਗਰਮੀ ਪ੍ਰਦਾਨ ਕਰਕੇ ਸਰਦੀ ਅਤੇ ਖਾਂਸੀ ਤੋਂ ਬਚਾਉਂਦਾ ਹੈ।;

Update: 2024-12-20 13:23 GMT

ਚੰਡੀਗੜ੍ਹ, ਕਵਿਤਾ : ਠੰਡੀਆਂ ਹੋਣ ਭਾਵੇਂ ਗਰਮੀਆਂ ਚਾਹ ਤੇ ਕਾਫੀ ਨੂੰ ਲੋਕ ਬੇਹੱਦ ਜਿਆਦਾ ਪਸੰਦ ਕਰਦੇ ਹਨ ਆਪਣੀ ਥਕਾਨ, ਸਟ੍ਰੈਸ ਜਾਂ ਫਿਰ ਪਰਿਵਾਰ ਨਾਲ ਬੈਠ ਕੇ ਪੀਂਦੇ ਹਨ। ਖਾਸ ਤੌਰ ਉੱਤੇ ਜੇਕਰ ਗੱਲ ਕਰੀਏ ਸਿਆਲ ਦੀ ਤਾਂ ਲੋਕਾਂ ਨੂੰ ਵਾਰ ਵਾਰ ਚਾਹ ਜਾਂ ਕਾਫੀ ਚਾਹੀਦੀ ਹੁੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਚਾਹ ਅਤੇ ਕੌਫੀ ਸਰੀਰ ਨੂੰ ਗਰਮੀ ਪ੍ਰਦਾਨ ਕਰਕੇ ਸਰਦੀ ਅਤੇ ਖਾਂਸੀ ਤੋਂ ਬਚਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਨੂੰ ਪੀਣ ਦੇ ਦੌਰਾਨ ਇੱਕ ਗਲਤੀ ਕਰਨ ਨਾਲ ਪੇਟ ਅਤੇ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ ।

ਜੀ ਹਾਂ ਤਹਾਨੂੰ ਜਾਂ ਜੋ ਵੀ ਗਰਮ ਪਦਾਰਥ ਪੀਣ ਦਾ ਸ਼ੌਕੀਨ ਹੈ ਓਸਨੂੰ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਗਲਤੀ ਤੁਹਾਨੂੰ ਸਿਰਫ ਚਾਹ ਅਤੇ ਕੌਫੀ ਹੀ ਨਹੀਂ, ਸਗੋਂ ਗਰਮ ਚਾਕਲੇਟ, ਗਰਮ ਪਾਣੀ, ਸੂਪ ਜਾਂ ਹੋਰ ਗਰਮ ਪੀਣ ਵਾਲੇ ਪਦਾਰਥਾਂ ਨੂੰ ਵੀ ਪੀਂਦੇ ਹੋਏ ਨਹੀਂ ਕਰਨੀ ਚਾਹੀਦੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਬਹੁਤ ਗਰਮ ਚਾਹ ਅਤੇ ਕੌਫੀ ਪੀਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਇਸ ਬਾਰੇ ਡਾਕਟਰਾਂ ਅਤੇ ਖੋਜਕਰਤਾਵਾਂ ਦੀ ਮਿਲੀ-ਜੁਲੀ ਰਾਏ ਹੈ।

ਰਿਪੋਰਟ 'ਚ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 65 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਰਮ ਪਦਾਰਥ ਪੀਣ ਨਾਲ ਵਿਅਕਤੀਆਂ ਨੂੰ ਕੈਂਸਰ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਅਜਿਹੀ ਗਰਮ ਚਾਹ ਜਾਂ ਕੌਫੀ ਪੇਟ ਦੇ ਕੈਂਸਰ ਜਾਂ ਅੰਤੜੀਆਂ ਦੇ ਕੈਂਸਰ ਦਾ ਖ਼ਤਰਾ ਵਧਾ ਸਕਦੀ ਹੈ ।

ਕਲੀਵਲੈਂਡ ਕਲੀਨਿਕ ਹੈਲਥ ਅਸੈਂਸ਼ੀਅਲਸ ਸਟੱਡੀ ਕਹਿੰਦੀ ਹੈ ਕਿ ਅਜਿਹੇ ਡਰਿੰਕਸ ਗੈਸਟਰੋਇੰਟੇਸਟਾਈਨਲ ਟ੍ਰੈਕਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਹੌਲੀ-ਹੌਲੀ ਇਹ ਸਮੱਸਿਆ ਟਿਸ਼ੂ ਵਿੱਚ ਕੈਂਸਰ ਦਾ ਕਾਰਨ ਬਣ ਸਕਦੀ ਹੈ।

ਤਮਾਕੂਨੋਸ਼ੀ, ਸ਼ਰਾਬ ਪੀਣ ਵਾਲੇ, ਪਹਿਲਾਂ ਤੋਂ ਮੌਜੂਦ ਗੈਸਟਰੋਇੰਟੇਸਟਾਈਨਲ ਬਿਮਾਰੀ ਵਾਲੇ ਲੋਕਾਂ ਨੂੰ ਕੈਂਸਰ ਦਾ ਜਿਆਦਾ ਖ਼ਤਰਾ ਹੁੰਦਾ ਹੈ।

ਰੂਬੀ ਹਾਲ ਕਲੀਨਿਕ, ਪੁਣੇ ਦੀ ਸਲਾਹਕਾਰ ਔਨਕੋਸਰਜਨ ਡਾ. ਜੈਸਮੀਨ ਅਗਰਵਾਲ ਦਾ ਕਹਿਣਾ ਹੈ ਕਿ ਕੈਂਸਰ ਦੇ ਖਤਰੇ ਦਾ ਅਸਲ ਕਾਰਨ ਪੀਣ ਵਾਲਾ ਪਦਾਰਥ ਨਹੀਂ, ਸਗੋਂ ਇਸ ਦਾ ਤਾਪਮਾਨ ਹੈ। ਆਮ ਗਰਮ ਚਾਹ ਅਤੇ ਕੌਫੀ ਪੀਣ ਨਾਲ ਕੈਂਸਰ ਦਾ ਖ਼ਤਰਾ ਨਹੀਂ ਹੁੰਦਾ । ਨਾਲ ਹੀ, ਇਸ ਵਿਸ਼ੇ 'ਤੇ ਘੱਟ ਖੋਜ ਕੀਤੀ ਗਈ ਹੈ.

ਜੋਖਮ ਨੂੰ ਘਟਾਉਣ ਲਈ, ਜੇ ਤੁਸੀਂ ਠੰਢ ਦੇ ਦਿਨਾਂ 'ਚ ਚਾਹ ਜਾਂ ਕੌਫ਼ੀ ਪੀ ਰਹੇ ਹੋ ਤਾਂ ਇਸ ਨੂੰ ਜ਼ਿਆਦਾ ਗਰਮ ਪੀਣ ਦੀ ਬਜਾਏ ਕੋਸੀ ਹੀ ਪੀਣਾ ਬਿਹਤਰ ਹੋਵੇਗਾ। ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰੇਗਾ। ਤੁਸੀਂ ਇਸ ਵਿਚ ਅਦਰਕ, ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਚਾਹ ਨੂੰ ਸਿਹਤਮੰਦ ਬਣਾ ਸਕਦੇ ਹੋ। ਇਹ ਨਾ ਸਿਰਫ ਸਵਾਦ ਨੂੰ ਵਧਾਉਂਦੇ ਹਨ ਬਲਕਿ ਪਾਚਨ ਵਿਚ ਵੀ ਮਦਦ ਕਰਦੇ ਹਨ। ਜੇ ਤੁਸੀਂ ਚਾਹ ਜਾਂ ਕੌਫੀ ਨਹੀਂ ਪੀਣਾ ਚਾਹੁੰਦੇ ਤਾਂ ਹਰਬਲ ਟੀ ਸਭ ਤੋਂ ਵਧੀਆ ਵਿਕਲਪ ਹੈ।

ਇਸੇ ਦੇ ਨਾਲ ਤੁਸੀਂ ਦੁੱਧ ਦੀ ਵਰਤੋਂ ਵਿੱਚ ਵੀ ਬਦਲਾਅ ਕਰ ਸਕਦੇ ਹੋ। ਜੀ ਹਾਂ, ਸਰਦੀਆਂ ਵਿੱਚ ਤੁਹਾਡੇ ਸਰੀਰ ਨੂੰ ਚਾਹ ਅਤੇ ਕੌਫੀ ਨਿੱਘ ਵੀ ਦੇਵੇਗਾ। ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰੋਗੇ। ਜੇ ਤੁਹਾਨੂੰ ਐਲਰਜੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਿਹਤਮੰਦ ਬਣਾਉਣ ਲਈ ਚਾਹ ਅਤੇ ਕੌਫੀ 'ਚ ਬਦਾਮ, ਓਟ ਜਾਂ ਨਾਰੀਅਲ ਦੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਹ ਨਾ ਸਿਰਫ ਕੈਲੋਰੀ ਵਿੱਚ ਘੱਟ ਹਨ, ਬਲਕਿ ਫਾਈਬਰ ਅਤੇ ਸਿਹਤਮੰਦ ਚਰਬੀ ਵੀ ਪ੍ਰਦਾਨ ਕਰਦੇ ਹਨ।

5 ਲੱਖ ਤੋਂ ਜ਼ਿਆਦਾ ਲੋਕਾਂ 'ਤੇ ਰਿਸਰਚ: ਰਿਸਰਚ ਦੌਰਾਨ ਬਾਇਓ ਬੈਂਕ ਤੋਂ ਬ੍ਰਿਟੇਨ ਦੇ 5 ਲੱਖ ਤੋਂ ਜ਼ਿਆਦਾ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ 'ਚ ਭਾਰੀ ਕੌਫੀ ਪੀਣ ਵਾਲਿਆਂ ਦੀ ਤੁਲਨਾ ਕੀਤੀ ਗਈ ਅਤੇ ਉਨ੍ਹਾਂ ਦੇ ਕੈਂਸਰ ਦੇ ਖਤਰੇ ਦੀ ਤੁਲਨਾ ਦੂਜੇ ਲੋਕਾਂ ਦੇ ਅੰਕੜਿਆਂ ਨਾਲ ਕੀਤੀ ਗਈ। ਇਸ ਖੋਜ ਦੇ ਨਤੀਜੇ ਕਲੀਨਿਕਲ ਨਿਊਟ੍ਰੀਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।

ਗਰਮ ਚਾਹ ਅਤੇ ਕੌਫੀ ਪੀਣਾ ਵੀ ਖ਼ਤਰਨਾਕ ਹੈ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾ ਕੌਫੀ ਜਾਂ ਚਾਹ ਪੀਣ ਵਾਲਿਆਂ ਵਿੱਚ esophageal ਕੈਂਸਰ (ਫੂਡ ਪਾਈਪ ਵਿੱਚ ਕੈਂਸਰ) ਦਾ ਖ਼ਤਰਾ 2.8 ਗੁਣਾ ਵੱਧ ਹੁੰਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਜੋ ਲੋਕ ਘੱਟ ਗਰਮ ਚਾਹ ਜਾਂ ਕੌਫੀ ਪੀਂਦੇ ਹਨ ਉਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ 2.7 ਗੁਣਾ ਵੱਧ ਹੁੰਦਾ ਹੈ। ਜਦੋਂ ਕਿ ਜੋ ਲੋਕ ਗਰਮ ਜਾਂ ਬਹੁਤ ਗਰਮ ਚਾਹ ਜਾਂ ਕੌਫੀ ਪੀਂਦੇ ਹਨ, ਉਨ੍ਹਾਂ ਵਿੱਚ ਇਹ ਖ਼ਤਰਾ 5.5 ਗੁਣਾ ਵੱਧ ਜਾਂਦਾ ਹੈ।

Tags:    

Similar News