ਆਪਸ 'ਚ ਉਲਝੇ ਵਿਕਰਾਂਤ ਮੈਸੀ ਅਤੇ ਰਘੂ ਰਾਮ ! ਜਾਣੋ ਕੀ ਹੈ ਪੂਰਾ ਮਾਮਲਾ

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਵਿਕਰਾਂਤ ਮੈਸੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਰੋਡੀਜ਼ ਸ਼ੋਅ ਦੇ ਰਘੂ ਰਾਮ ਨਾਲ ਲੜਦੇ ਨਜ਼ਰ ਆ ਰਹੇ ਹਨ ।;

Update: 2024-08-04 08:02 GMT

ਮੁੰਬਈ : ਵਿਕਰਾਂਤ ਮੈਸੀ ਉਨ੍ਹਾਂ ਕੁਝ ਸਫਲ ਸਿਤਾਰਿਆਂ 'ਚੋਂ ਇਕ ਨੇ , ਜਿਨ੍ਹਾਂ ਨੇ ਟੀਵੀ ਤੋਂ ਆਪਣਾ ਸਫਰ ਸ਼ੁਰੂ ਕੀਤਾ ਅਤੇ ਬਾਲੀਵੁੱਡ 'ਤੇ ਆਪਣੀ ਐਕਟਿੰਗ ਅਤੇ ਸਕਿਲਸ ਦੇ ਨਾਲ ਲੋਕਾਂ ਤੇ ਦਿਲ ਤੇ ਰਾਜ ਕੀਤਾ । ਹਾਲ ਹੀ 'ਚ '12ਵੀਂ ਫੇਲ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਅਭਿਨੇਤਾ ਸੁਰਖੀਆਂ 'ਚ ਰਹੇ ਸਨ । ਦਰਅਸਲ ਅੱਜ ਦੇ ਸਮੇਂ ਤੇ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਵਿਕਰਾਂਤ ਮੈਸੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਰੋਡੀਜ਼ ਸ਼ੋਅ ਦੇ ਰਘੂ ਰਾਮ ਨਾਲ ਲੜਦੇ ਨਜ਼ਰ ਆ ਰਹੇ ਹਨ । ਦੋਵੇਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਵੀ ਨਜ਼ਰ ਆਏ । ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਂਦੇ ਹੀ ਯੂਜ਼ਰਸ ਨੇ ਇਸ ਨੂੰ ਪਬਲੀਸਿਟੀ ਸਟੰਟ ਕਿਹਾ । ਯੂਜ਼ਰਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਵਿਕਰਾਂਤ ਪ੍ਰਮੋਸ਼ਨ ਲਈ ਅਜਿਹੇ ਹੱਥਕੰਡੇ ਅਪਣਾ ਚੁੱਕੇ ਹਨ । ਇਹ ਗੱਲ ਯੂਜ਼ਰਸ ਵੱਲੋਂ ਇਸ ਲਈ ਕਹੀ ਗਈ ਕਿਉਂਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਚ ਉਹ ਇੱਕ ਆਟੋ ਚਾਲਕ ਨਾਲ ਝਗੜਦੇ ਹੋਏ ਦਿਖਾਈ ਦੇ ਰਹੇ ਸਨ । ਵਿਕਰਾਂਤ ਮੈਸੀ ਸਟਾਰਰ ਫਿਲਮ 'ਫਿਰ ਆਈ ਹਸੀਨ ਦਿਲਰੁਬਾ' ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ ਦੀ ਪ੍ਰਮੋਸ਼ਨ ਦੌਰਾਨ 12 ਵੀਂ ਫੇਲ ਐਕਟਰ ਦੀ ਲੜਾਈ ਦਾ ਵੀਡੀਓ ਸਾਹਮਣੇ ਆਇਆ ਹੈ । ਕਲਿੱਪ ਵਿੱਚ, ਉਹ ਰੋਡੀਜ਼ ਦੇ ਸਾਬਕਾ ਹੋਸਟ ਰਘੂ ਰਾਮ ਨਾਲ ਲੜਦੇ ਹੋਏ ਦਿਖਾਈ ਦਿੱਤੇ ।

ਜਾਣੋ ਕੀ ਹੈ ਵਾਇਰਲ ਵੀਡੀਓ ਦੀ ਸੱਚਾਈ

ਸਾਹਮਣੇ ਆਈ ਵੀਡੀਓ 'ਚ ਵਿਕਰਾਂਤ ਅਤੇ ਰਘੂ ਰਾਮ ਸ਼ੂਟਿੰਗ ਦੌਰਾਨ ਕਿਸੇ ਗੱਲ ਨੂੰ ਲੈ ਕੇ ਲੜਦੇ ਨਜ਼ਰ ਆ ਰਹੇ ਹਨ । ਵੀਡੀਓ 'ਚ ਵਿਕਰਾਂਤ ਕਹਿੰਦੇ ਹਨ- ਦੋਸਤ ਅਰਜੁਨ, ਜੇਕਰ ਉਹ ਇਸ ਤਰ੍ਹਾਂ ਦੀ ਬੇਤੁਕੀ ਗੱਲ ਕਰਦਾ ਹੈ ਤਾਂ ਮੈਂ ਜਾ ਰਿਹਾ ਹਾਂ। ਜਵਾਬ 'ਚ ਰਘੂ ਨੇ ਕਿਹਾ- ਹੇ, ਤੇਰਾ ਹਮੇਸ਼ਾ ਲਈ ਨਹੀਂ ਚਲਣਵਾਲੀ ਹੈ । ਤੁਸੀਂ ਜੋ ਵੀ ਕਹਿਣਾ ਹੈ, ਮੇਰੇ ਸਾਹਮਣੇ ਕਹੋ, ਜੇਕਰ ਇੰਝ ਨਹੀਂ ਤਾਂ ਚੁੱਪ-ਚਾਪ ਸੁਣੋ ਅਤੇ ਘਰ ਚਲੇ ਜਾਓ । ਫਿਰ ਵਿਕਰਾਂਤ ਕਹਿੰਦਾ ਹੈ - ਤੁਸੀਂ ਆਪਣੇ ਆਪ ਨੂੰ ਸਮਝਦੇ ਕੌਣ ਹੋ ? ਜੇ ਮੈਂ ਹਾਂ ਤਾਂ ਤੁਸੀਂ ਹੋ । ਇਸ ਤੋਂ ਬਾਅਦ ਵਿਕਰਾਂਤ ਰਘੂ ਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ ਹੈ ਅਤੇ ਰਘੂ ਉਸ ਦੇ ਹੱਥ ਵਿਚ ਪਈਆਂ ਚੀਜ਼ਾਂ ਨੂੰ ਸੁੱਟ ਦਿੰਦਾ ਹੈ ਅਤੇ ਗੁੱਸੇ ਵਿਚ ਉੱਥੋਂ ਚਲਾ ਜਾਂਦਾ ਹੈ । 

Tags:    

Similar News