AP Dhillon: ਪੰਜਾਬੀ ਗਾਇਕ AP ਢਿੱਲੋਂ ਦਾ ਬਾਲੀਵੁੱਡ ਇੰਡਸਟਰੀ ਤੇ ਤਿੱਖਾ ਹਮਲਾ, ਕਿਹਾ, "ਇਹ ਸਾਰੇ ਫ੍ਰਾਡ"

ਗਾਇਕ ਨੇ ਬਾਲੀਵੁੱਡ ਖ਼ਿਲਾਫ਼ ਰੱਜ ਕੇ ਕੱਢੀ ਭੜਾਸ

Update: 2025-10-19 13:38 GMT

AP Dhillon On Bollywood: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਨੂੰ ਪੂਰੀ ਦੁਨੀਆ ਜਾਣਦੀ ਹੈ। ਪੰਜਾਬੀ ਕੈਨੇਡੀਅਨ ਗਾਇਕ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਇੱਕ ਵਾਰ ਫਿਰ ਤੋਂ ਉਹ ਆਪਣੇ ਬਿਆਨ ਕਰਕੇ ਚਰਚਾ ਵਿੱਚ ਹੈ। ਉਸਨੇ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਬਾਲੀਵੁੱਡ ਵਿੱਚ ਕੰਮ ਕਿਉਂ ਨਹੀਂ ਕਰਨਾ ਚਾਹੁੰਦਾ। ਉਸਨੇ ਇਸਦੇ ਕਈ ਕਾਰਨ ਵੀ ਦੱਸੇ। ਇਸ ਖ਼ਬਰ ਨੇ ਹਰ ਪਾਸੇ ਸਨਸਨੀ ਮਚਾ ਦਿੱਤੀ ਹੈ। ਆਓ ਜਾਣਦੇ ਹਾਂ ਕਿ ਗਾਇਕ ਨੇ ਬਾਲੀਵੁੱਡ ਬਾਰੇ ਕੀ ਕਿਹਾ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਗਾਇਕ ਏਪੀ ਢਿੱਲੋਂ ਨੇ ਐਸਐਮਟੀਵੀ ਯੂਟਿਊਬ ਚੈਨਲ ਨਾਲ ਗੱਲਬਾਤ ਵਿੱਚ ਹਿੱਸਾ ਲਿਆ। ਇੱਥੇ, ਉਸਨੇ ਕਿਹਾ, "ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਹੁਣ ਤੱਕ ਕੋਈ ਬਾਲੀਵੁੱਡ ਵਿੱਚ ਕੰਮ ਕਿਉਂ ਨਹੀਂ ਕੀਤਾ। ਇਹ ਇਸ ਲਈ ਹੈ ਕਿਉਂਕਿ ਮੈਨੂੰ ਆਪਣੇ ਲੋਕਾਂ ਦੀ ਪਰਵਾਹ ਹੈ। ਇਹ ਬਾਲੀਵੁੱਡ ਬਾਰੇ ਨਹੀਂ ਹੈ, ਇਹ ਮੇਰੇ ਭਾਈਚਾਰੇ ਲਈ ਇੱਕ ਮਿਸਾਲ ਕਾਇਮ ਕਰਨ ਬਾਰੇ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਗਾਉਣ ਵਿੱਚ ਖੁਸ਼ ਹੋਵਾਂਗਾ, ਪਰ ਪਹਿਲਾਂ ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨ ਦਾ ਤਰੀਕਾ ਬਦਲਣਾ ਪਵੇਗਾ। ਜਦੋਂ ਕੋਈ ਪੰਜਾਬੀ ਕਲਾਕਾਰ ਬਾਲੀਵੁੱਡ ਫਿਲਮ ਲਈ ਗਾਉਂਦਾ ਹੈ, ਤਾਂ ਨਿਰਮਾਤਾ ਸਭ ਕੁਝ ਦਾ ਮਾਲਕ ਹੁੰਦਾ ਹੈ - ਟਰੈਕ, ਰੀਮਿਕਸ ਅਧਿਕਾਰ, ਸਭ ਕੁਝ। ਉਹ ਆਪਣੇ ਫਾਇਦੇ ਲਈ ਗੀਤ ਅਤੇ ਕਲਾਕਾਰ ਦਾ ਸ਼ੋਸ਼ਣ ਕਰਦੇ ਹਨ। ਮੈਂ ਇਸ ਤਰ੍ਹਾਂ ਦੀ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦਾ, ਇਸ ਲਈ ਮੈਂ ਇਨਕਾਰ ਕਰ ਦਿੱਤਾ।"

ਗਾਇਕ ਨੇ ਗੱਲਬਾਤ ਵਿੱਚ ਅੱਗੇ ਕਿਹਾ, "ਕੁਝ ਵੱਡੇ ਕਲਾਕਾਰ ਆਪਣੀ ਫਿਲਮ ਵਿੱਚ ਮੇਰਾ ਸੰਗੀਤ ਚਾਹੁੰਦੇ ਸਨ। ਮੈਂ ਗੀਤ ਤਿਆਰ ਕੀਤਾ ਸੀ, ਅਸੀਂ ਬਾਰੇ ਵੀ ਕਾਫੀ ਚਰਚਾ ਕੀਤੀ ਸੀ। ਪਰ ਉਹ ਗੀਤ ਅਤੇ ਇਸਦੇ ਅਧਿਕਾਰ, ਸਭ ਕੁਝ ਰੱਖਣਾ ਚਾਹੁੰਦੇ ਸਨ। ਇਹ ਸਹੀ ਨਹੀਂ ਹੈ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਤੱਕ ਉਹ ਇਸਨੂੰ ਨਹੀਂ ਬਦਲਦੇ, ਮੈਂ ਤੁਹਾਡੇ ਨਾਲ ਕੰਮ ਨਹੀਂ ਕਰ ਸਕਦਾ।" ਫਿਰ ਉਸਨੇ ਕਿਹਾ, 'ਜੇਕਰ ਮੈਂ ਅਜਿਹਾ ਕਰਦਾ ਹਾਂ, ਤਾਂ ਜੂਨੀਅਰ ਕਲਾਕਾਰਾਂ ਨੂੰ ਵੀ ਇਹੀ ਕਰਨਾ ਪਵੇਗਾ। ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਇਹ ਕਰਨਾ ਪਵੇ। ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਨੌਜਵਾਨ ਕਲਾਕਾਰ ਆਪਣੇ ਹਿੱਟ ਗੀਤ ਵੇਚ ਕੇ ਆਪਣੀ ਆਮਦਨ ਦਾ ਸਰੋਤ ਗੁਆ ਦੇਵੇ। ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਸ਼ੋਸ਼ਣ ਹੋਵੇ।'

Tags:    

Similar News