ਦਿਲਜੀਤ ਦੁਸਾਂਝ ਨੇ ਕੈਨੇਡਾ ’ਚ ਪਾਈ ਧਮਾਲ, ਬੇਹੱਦ ਮਹਿੰਗੇ ਭਾਅ ਦੀਆਂ ਟਿਕਟਾਂ ਖ਼ਰੀਦ ਪੁੱਜੇ ਲੋਕ

ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਦੇਖਣ ਲਈ ਖਚਾਖਚ ਭਰਿਆ 50 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਾਲਾ ਸਟੇਡੀਅਮ ।;

Update: 2024-07-14 11:21 GMT

ਟੋਰਾਂਟੋ  : ਕੈਨੇਡਾ ਦੇ ਟੋਰਾਂਟੋ ਵਿਚ ਗਲੋਬਲ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਦੀ ਸ਼ਾਨਦਾਰ ਪੇਸ਼ਕਾਰੀ ਨੇ ਇਕ ਵਾਰ ਫਿਰ ਤੋਂ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਕਿਉਂਕਿ ਟੋਰਾਂਟੋ ਸਥਿਤ ਰੋਜਰਜ਼ ਸਟੇਡੀਅਮ ਵਿਖੇ ਜਿੰਨੇ ਲੋਕਾਂ ਦੀ ਭੀੜ ਦਿਲਜੀਤ ਦੁਸਾਂਝ ਦੀ ਪੇਸ਼ਕਾਰੀ ਦੇਖਣ ਲਈ ਪੁੱਜੀ, ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ। 50 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਾਲਾ ਸਟੇਡੀਅਮ ਪੂਰਾ ਖਚਾਖਚ ਭਰ ਗਿਆ। ਕੈਨੇਡੀਅਨ ਮੀਡੀਆ ਵੱਲੋਂ ਵੀ ਇਸ ਖ਼ਬਰ ਨੂੰ ਕਾਫ਼ੀ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਸਭ ਤੋਂ ਖ਼ਾਸ ਗੱਲ ਇਹ ਐ ਕਿ ਮੌਜੂਦਾ ਸਮੇਂ ਕੈਨੇਡਾ ਕਾਫ਼ੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਏ ਅਤੇ ਮਹਿੰਗਾਈ ਨੇ ਲੋਕਾਂ ਦਾ ਕੰਚੂਮਰ ਕੱਢਿਆ ਹੋਇਆ ਏ ਪਰ ਇਸ ਦੇ ਬਾਵਜੂਦ ਦਿਲਜੀਤ ਦੁਸਾਂਝ ਦੇ ਪ੍ਰੋਗਰਾਮ ਲਈ ਲੋਕਾਂ ਨੇ ਕਾਫ਼ੀ ਮਹਿੰਗੇ ਭਾਅ ਦੀਆਂ ਟਿਕਟਾਂ ਖ਼ਰੀਦੀਆਂ।

ਜਾਣੋ ਕੀ ਸਨ ਦਿਲਜੀਤ ਦੇ ਇਸ ਸ਼ੋਅ ਦੀਆਂ ਟਿਕਟਾਂ ਦੇ ਰੇਟ

ਮਿਲੀ ਜਾਣਕਾਰੀ ਦੇ ਅਨੁਸਾਰ ਦਿਲਜੀਤ ਦੇ ਇਸ ਸ਼ੋਅ ਵਿਚ ਪਹਿਲੀ ਕਤਾਰ ਵਾਲਿਆਂ ਲਈ 1700 ਡਾਲਰ ਦੇ ਕਰੀਬ ਟਿਕਟ ਦੀ ਕੀਮਤ ਰੱਖੀ ਗਈ ਸੀ ਜਦਕਿ ਆਖ਼ਰੀ ਕਤਾਰ ਵਾਲਿਆਂ ਦੀ 300 ਡਾਲਰ ਦੀ ਟਿਕਟ ਸੀ, ਇੰਨੀਆਂ ਮਹਿੰਗੀਆਂ ਟਿਕਟਾਂ ਹੋਣ ਦੇ ਬਾਵਜੂਦ ਲੋਕਾਂ ਨੇ ਇਸ ਸ਼ੋਅ ਦੀਆਂ ਟਿਕਟਾਂ ਖ਼ਰੀਦੀਆਂ ਅਤੇ ਸ਼ੋਅ ਦਾ ਖ਼ੂਬ ਆਨੰਦ ਮਾਣਿਆ।

ਜਾਣੋ ਸ਼ੋਅ ਦੇ ਕਾਮਯਾਬ ਹੋਣ ਤੋਂ ਬਾਅਦ ਕੀ ਬੋਲੇ ਦਿਲਜੀਤ ਦੋਸਾਂਝ

ਇਸ ਸ਼ੋਅ ਦੀ ਸਫ਼ਲਤਾ ਨੂੰ ਲੈ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਖਿਆ ਕਿ ਇਹ ਸਭ ਕੁੱਝ ਉਸ ਦੇ ਹੱਥ ਵਿਚ ਨਹੀਂ ਬਲਕਿ ਪ੍ਰਮਾਤਮਾ ਦੇ ਹੱਥ ਵਿਚ ਹੈ, ਉਹ ਤਾਂ ਆਪਣਾ ਇਸ ਖੇਤਰ 'ਚ ਸੌ ਫ਼ੀਸਦੀ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੱਬ ਕੋਲੋਂ ਦੁਨੀਆ ਦੀ ਖ਼ੈਰ ਮੰਗਦਾ ਹੈ। ਦੱਸ ਦਈਏ ਕਿ ਦਿਲਜੀਤ ਦੁਸਾਂਝ ਕੈਨੇਡਾ ਦੌਰੇ ਤੋਂ ਇਲਾਵਾ ਪਿਛਲੇ ਮਹੀਨੇ ਅਮਰੀਕਾ ਦੇ ਮਸ਼ਹੂਰ ਟੂਨਾਈਟ ਸ਼ੋਅ ਵਿਦ ਜਿੰਮੀ ਫਾਲਨ ਵਿਚ ਵੀ ਆਪਣੀ ਰਵਾਇਤੀ ਪੋਸ਼ਾਕ ਵਿਚ ਦਿਖਾਈ ਦਿੱਤੇ ਸੀ।

 

Tags:    

Similar News