ਸਰੀ ਤੋਂ ਭਾਰਤੀ ਮੂਲ ਦੀ ਔਰਤ ਲਾਪਤਾ

ਬੀ.ਸੀ. ਦੇ ਸਰੀ ਤੋਂ ਲਾਪਤਾ ਭਾਰਤੀ ਮੂਲ ਦੀ ਸ਼ਾਰਲੈਟ ਵਰਮਾ ਦੀ ਭਾਲ ਵਿਚ ਜੁਟੀ ਆਰ.ਸੀ.ਐਮ.ਪੀ. ਨੇ ਲੋਕਾਂ ਤੋਂ ਮਦਦ ਮੰਗੀ ਹੈ।;

Update: 2024-09-12 12:04 GMT

ਸਰੀ : ਬੀ.ਸੀ. ਦੇ ਸਰੀ ਤੋਂ ਲਾਪਤਾ ਭਾਰਤੀ ਮੂਲ ਦੀ ਸ਼ਾਰਲੈਟ ਵਰਮਾ ਦੀ ਭਾਲ ਵਿਚ ਜੁਟੀ ਆਰ.ਸੀ.ਐਮ.ਪੀ. ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ 38 ਸਾਲ ਦੀ ਸ਼ਾਰਲੈਟ ਵਰਮਾ ਦੀ ਗੁੰਮਸ਼ੁਦਗੀ ਬਾਰੇ 19 ਅਗਸਤ ਨੂੰ ਰਿਪੋਰਟ ਦਰਜ ਕੀਤੀ ਗਈ ਸੀ। ਸਰੀ ਆਰ.ਸੀ.ਐਮ.ਪੀ. ਨੇ ਸ਼ਾਰਲੈਟ ਵਰਮਾ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 3 ਇੰਚ, ਸਰੀਰ ਪਤਲਾ ਅਤੇ ਗੂੜ੍ਹੇ ਭੂਰੇ ਵਾਲ ਹਨ। ਸੰਭਾਵਤ ਤੌਰ ’ਤੇ ਉਸ ਕੋਲ 2014 ਮਾਡਲ ਫੌਕਸਵੈਗਨ ਜੈਟਾ ਗੱਡੀ ਹੈ ਜਿਸ ਦੀ ਲਾਇਸੰਸ ਪਲੇਟ ‘ਜੀ ਐਸ 6 80ਬੀ’ ਦੱਸੀ ਜਾ ਰਹੀ ਹੈ।

ਭਾਲ ਵਿਚ ਜੁਟੀ ਆਰ.ਸੀ.ਐਮ.ਪੀ. ਨੇ ਲੋਕਾਂ ਤੋਂ ਮੰਗ ਮਦਦ

ਪੁਲਿਸ ਮੁਤਾਬਕ ਸ਼ਾਰਲੈਟ ਵਰਮਾ ਕਦੇ ਵੀ ਇਸ ਤਰੀਕੇ ਨਾਲ ਆਪਣੇ ਪਰਵਾਰ ਨਾਲ ਬਗੈਰ ਸੰਪਰਕ ਤੋਂ ਲੰਮਾ ਸਮਾਂ ਨਹੀਂ ਰਹੀ ਅਤੇ ਪਰਵਾਰਕ ਮੈਂਬਰ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ। ਪੁਲਿਸ ਦਾ ਮੰਨਣਾ ਹੈ ਕਿ 28 ਅਗਸਤ ਨੂੰ ਸ਼ਾਰਲੈਟ ਵਰਮਾ ਨੂੰ ਲੈਂਗਲੀ ਦੇ ਸੈਂਡਲ ਗਾਰਡਨਜ਼ ਇਲਾਕੇ ਵਿਚ ਦੇਖਿਆ ਗਿਆ। ਸਰੀ ਆਰ.ਸੀ.ਐਮ.ਪੀ. ਦੇ ਮੀਡੀਆ ਰਿਲੇਸ਼ਨਜ਼ ਅਫਸਰ ਟੈਮੀ ਲੌਬ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ਾਰਲੈਟ ਵਰਮਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ 604 599 0502 ’ਤੇ ਸੰਪਰਕ ਕਰੇ ਅਤੇ ਫਾਈਲ ਨੰਬਰ 2024-122922 ਦਾ ਜ਼ਿਕਰ ਲਾਜ਼ਮੀ ਤੌਰ ’ਤੇ ਕੀਤਾ ਜਾਵੇ।

Tags:    

Similar News