ਉਨਟਾਰੀਓ ਵਿਚ ਵਧਣ ਲੱਗੀ ਖਤਰਨਾਕ ਕਿਸਮ ਦੀ ਖੰਘ ਦੇ ਮਰੀਜ਼ਾਂ ਦੀ ਗਿਣਤੀ

ਉਨਟਾਰੀਓ ਵਿਚ ਗੰਭੀਰ ਕਿਸਮ ਦੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਅੱਠ ਇਲਾਕਿਆਂ ਵਿਚ ਸਿਹਤ ਮਹਿਕਮਿਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਚੁੱਕਾ ਹੈ।;

Update: 2024-07-31 11:21 GMT

ਟੋਰਾਂਟੋ : ਉਨਟਾਰੀਓ ਵਿਚ ਗੰਭੀਰ ਕਿਸਮ ਦੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਅੱਠ ਇਲਾਕਿਆਂ ਵਿਚ ਸਿਹਤ ਮਹਿਕਮਿਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਚੁੱਕਾ ਹੈ। ਵੂਪਿੰਗ ਕਫ਼ ਦੇ ਨਾਂ ਨਾਲ ਜਾਣੀ ਜਾਂਦੀ ਖੰਘ ਇਕ ਮਰੀਜ਼ ਤੋਂ ਤੰਦਰੁਸਤ ਲੋਕਾਂ ਵਿਚ ਤੇਜ਼ੀ ਨਾਲ ਫੈਲਦੀ ਹੈ ਅਤੇ ਇਸ ਦੇ ਮੁਢਲੇ ਲੱਛਣ ਸਾਧਾਰਣ ਕਿਸਮ ਦੇ ਹੁੰਦੇ ਹਨ ਪਰ ਫੇਫੜਿਆਂ ਵਿਚ ਇਨਫੈਕਸ਼ਨ ਤੇਜ਼ੀ ਫੈਲਣ ਕਾਰਨ ਮਰੀਜ਼ ਗੰਭੀਰ ਬਿਮਾਰ ਹੋ ਸਕਦਾ ਹੈ।

ਮਰੀਜ਼ ਤੋਂ ਤੰਦਰੁਸਤ ਲੋਕਾਂ ਵਿਚ ਤੇਜ਼ੀ ਨਾਲ ਫੈਲਦੀ ਹੈ ‘ਵੂਪਿੰਗ ਕਫ਼’

ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਫਸਰ ਡਾ. ਐਲੀਸਨ ਕ੍ਰਿਸ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਮਈ ਦਰਮਿਆਨ 206 ਮਰੀਜ਼ ਸਾਹਮਣੇ ਆਏ ਜਦਕਿ ਮਹਾਂਮਾਰੀ ਤੋਂ ਪਹਿਲਾਂ ਕਦੇ ਵੀ ਪੂਰੇ ਵਰ੍ਹੇ ਦੌਰਾਨ ਅੰਕੜਾ 151 ਤੋਂ ਨਹੀਂ ਸੀ ਟੱਪਿਆ। ਸਮੱਸਿਆ ਇਹ ਹੈ ਕਿ ਲੋਕ ਵੂਪਿੰਗ ਕਫ਼ ਨੂੰ ਸਾਧਾਰਣ ਖੰਘ ਸਮਝ ਲੈਂਦੇ ਹਨ ਜੋ ਖਤਰਨਾਕ ਸਾਬਤ ਹੋ ਸਕਦਾ ਹੈ। ਮਹਾਂਮਾਰੀ ਦੌਰਾਨ ਸਮਾਜਿਕ ਫਾਸਲਾ ਰੱਖਣ ਅਤੇ ਹੋਰ ਬੰਦਿਸ਼ਾਂ ਕਾਰਨ ਵੂਪਿੰਗ ਕਫ ਦੇ ਮਰੀਜ਼ਾਂ ਦੀ ਗਿਣਤੀ ਬੇਹੱਦ ਹੇਠਾਂ ਆ ਗਈ ਪਰ ਇਸ ਵਾਰ ਸਾਰੇ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਹਨ। ਜੂਨ ਅਤੇ ਜੁਲਾਈ ਦੇ ਅੰਕੜੇ ਸਾਹਮਣੇ ਆਉਣੇ ਬਾਕੀ ਹਨ ਜਿਸ ਦੇ ਮੱਦੇਨਜ਼ਰ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਡਾ. ਐਲੀਸਨ ਕ੍ਰਿਸ ਨੇ ਦੱਸਿਆ ਕਿ ਵੈਕਸੀਨੇਸ਼ਨ ਰਾਹੀਂ ਇਸ ਖਤਰਨਾਕ ਕਿਸਮ ਦੀ ਖੰਘ ਤੋਂ ਬਚਿਆ ਜਾ ਸਕਦਾ ਹੈ।

Tags:    

Similar News