ਜਦੋਂ ਟਰੂਡੋ ਨੂੰ ਬੇਰੰਗ ਚਿੱਠੀ ਵਾਂਗ ਮੁੜਨਾ ਪਿਆ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਰੰਗ ਚਿੱਠੀ ਵਾਂਗ ਮੁੜਨਾ ਪਿਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀ ਫੰਡ ਰੇਜ਼ਿੰਗ ਸਮਾਗਮ ਵਾਲੀ ਥਾਂ ਦੇ ਬਾਹਰ ਇਕੱਤਰ ਹੋ ਗਏ।;

Update: 2024-09-28 09:03 GMT

ਬਰੈਂਪਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਰੰਗ ਚਿੱਠੀ ਵਾਂਗ ਮੁੜਨਾ ਪਿਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀ ਫੰਡ ਰੇਜ਼ਿੰਗ ਸਮਾਗਮ ਵਾਲੀ ਥਾਂ ਦੇ ਬਾਹਰ ਇਕੱਤਰ ਹੋ ਗਏ। ਜਸਟਿਨ ਟਰੂਡੋ ਸ਼ਰਮ ਕਰੋ, ਦੇ ਨਾਹਰੇ ਲਾ ਰਹੇ ਫਲਸਤੀਨ ਹਮਾਇਤੀ ਵਿਖਾਵਾਕਾਰੀਆਂ ਨੂੰ ਕਾਬੂ ਕਰਨ ਲਈ ਪੀਲ ਰੀਜਨਲ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ।

ਪੀਲ ਰੀਜਨ ਵਿਚ ਫੰਡ ਰੇਜ਼ਿੰਗ ਸਮਾਗਮ ਦੌਰਾਨ ਆ ਗਏ ਵਿਖਾਵਾਕਾਰੀ

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਜਸਟਿਨ ਟਰੂਡੋ ਦਾ ਕਾਫਲਾ ਇਕ ਇਮਾਰਤ ਵੱਲ ਵਧਦਾ ਨਜ਼ਰ ਆਉਂਦਾ ਹੈ ਪਰ ਇਮਾਰਤ ਦੇ ਦੋਹਾਂ ਗੇਟਾਂ ’ਤੇ ਮੌਜੂਦ ਮੁਜ਼ਾਹਰਾਕਾਰੀਆਂ ਦੀ ਗਿਣਤੀ ਨੂੰ ਵੇਖਦਿਆਂ ਕਾਫਲਾ ਅੰਦਰ ਜਾਣ ਦੀ ਬਜਾਏ ਸਿੱਧਾ ਹੀ ਲੰਘ ਜਾਂਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਟਰੂਡੋ ਦੇ ਸਮਾਗਮ ਦੌਰਾਨ ਮੁਜ਼ਾਹਰਾਕਾਰੀ ਇਕੱਤਰ ਹੋਏ ਹੋਣ। ਬੀਤੇ ਮਾਰਚ ਮਹੀਨੇ ਦੌਰਾਨ ਟੋਰਾਂਟੋ ਲਿਬਰਲ ਪਾਰਟੀ ਦੀ ਫੰਡਰੇਜ਼ਿੰਗ ਰੈਲੀ ਦੌਰਾਨ ਟਰੂਡੋ ਨੂੰ ਪਿਛਲੇ ਦਰਵਾਜ਼ੇ ਤੋਂ ਕੱਢਿਆ ਗਿਆ ਕਿਉਂਕਿ ਮੁੱਖ ਦਰਵਾਜ਼ੇ ’ਤੇ ਮੁਜ਼ਾਹਰਾਕਾਰੀਆਂ ਦੀ ਭੀੜ ਇਕੱਤਰ ਹੋ ਗਏ। ਫਲਸਤੀਨ ਹਮਾਇਤੀ ਰੈਲੀ ਵਿਚ ਸ਼ਾਮਲ 2 ਜਣਿਆਂ ਵਿਰੁੱਧ ਪੁਲਿਸ ਨੇ ਦੋਸ਼ ਵੀ ਆਇਦ ਕੀਤੇ। 

Tags:    

Similar News