ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ

ਖੁਸ਼ਹਾਲ ਭਵਿੱਖ ਦੀ ਆਸ ਵਿਚ ਕੈਨੇਡਾ ਪੁੱਜਾ ਪੰਜਾਬੀ ਨੌਜਵਾਨ ਹਰਦੀਪ ਸਿੰਘ ਮੱਲ੍ਹੀ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਆਖ ਗਿਆ

Update: 2025-11-13 13:33 GMT

ਐਡਮਿੰਟਨ : ਖੁਸ਼ਹਾਲ ਭਵਿੱਖ ਦੀ ਆਸ ਵਿਚ ਕੈਨੇਡਾ ਪੁੱਜਾ ਪੰਜਾਬੀ ਨੌਜਵਾਨ ਹਰਦੀਪ ਸਿੰਘ ਮੱਲ੍ਹੀ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਆਖ ਗਿਆ। ਐਡਮਿੰਟਨ ਦੇ ਸੰਦੀਪ ਮੱਲ੍ਹੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫ਼ਾ ਨਾਲ ਸਬੰਧਤ ਹਰਦੀਪ ਸਿੰਘ ਅਕਤੂਬਰ 2023 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਆਪਣੇ ਪਰਵਾਰ ਦੇ ਸੁਪਨੇ ਪੂਰੇ ਕਰਨ ਵਿਚ ਜੁਟ ਗਿਆ। ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਪ੍ਰਵਾਹ ਨਾ ਕਰਦਿਆਂ ਹਰਦੀਪ ਸਿੰਘ ਅੱਗੇ ਵਧ ਰਿਹਾ ਸੀ ਪਰ 11 ਨਵੰਬਰ ਨੂੰ ਵਾਪਰੀ ਅਣਹੋਣੀ ਨੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ।

ਮੋਗਾ ਦੇ ਪਿੰਡ ਮਾੜੀ ਮੁਸਤਫ਼ਾ ਨਾਲ ਸਬੰਧਤ ਸੀ ਹਰਦੀਪ ਸਿੰਘ ਮੱਲ੍ਹੀ

ਹਰਦੀਪ ਸਿੰਘ ਮੱਲ੍ਹੀ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਵਿਜ਼ਟਰ ਵੀਜ਼ਾ ’ਤੇ ਆਪਣੀ ਧੀ ਅਤੇ ਜਵਾਈ ਕੋਲ ਪੁੱਜੀ ਬੀਬੀ ਤਰਸੇਮ ਕੌਰ ਦੀ ਅਚਨਚੇਤ ਮੌਤ ਹੋ ਗਈ। ਬੀਬੀ ਤਰਸੇਮ ਕੌਰ ਦੇ ਜਵਾਈ ਗੁਰਪ੍ਰੀਤ ਸਿੰਘ ਮੁਤਾਬਕ ਛੇ ਮਹੀਨੇ ਦੇ ਬੱਚੇ ਦੀ ਸਾਂਭ ਸੰਭਾਲ ਵਿਚ ਹੱਥ ਵੰਡਾਉਣ ਉਹ ਕੈਨੇਡਾ ਪੁੱਜੇ ਸਨ ਪਰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ। ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤਰਸੇਮ ਕੌਰ ਨੂੰ ਬਚਾਇਆ ਨਾ ਜਾ ਸਕਿਆ ਅਤੇ ਹਸਪਤਾਲ ਦਾ ਭਾਰੀ ਭਰਕਮ ਬਿਲ ਵੀ ਪਰਵਾਰ ਦੇ ਸਿਰ ’ਤੇ ਆ ਗਿਆ ਹੈ। ਐਲਬਰਟਾ ਦੇ ਓਕਾਟੋਕਸ ਕਸਬੇ ਵਿਚ ਰਹਿੰਦੇ ਗੁਰਪ੍ਰੀਤ ਸਿੰਘ ਵੱਲੋਂ ਹਸਪਤਾਲ ਦੇ ਬਿਲ ਦੀ ਅਦਾਇਗੀ ਅਤੇ ਤਰਸੇਮ ਕੌਰ ਦੇ ਅੰਤਮ ਸਸਕਾਰ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਗੋਫ਼ੰਡਪੀ ਪੇਜ ਸਥਾਪਤ ਕੀਤਾ ਗਿਆ ਹੈ।

Tags:    

Similar News