ਟਰੂਡੋ ਨੇ ਕੈਨੇਡੀਅਨ ਸਿੱਖਾਂ ਨੂੰ ਸਿਰਫ਼ ਦੁੱਖ ਦਿਤੇ : ਪੌਇਲੀਐਵ

ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਦਾਅਵਾ ਕੀਤਾ ਹੈ ਕਿ ਉਹ ਜਸਟਿਨ ਟਰੂਡੋ ਤੋਂ ਵੱਧ ਸਿੱਖ ਹਮਾਇਤੀ ਹਨ ਅਤੇ ਇਸ ਦਾ ਪ੍ਰਤੱਖ ਸਬੂਤ ਉਨ੍ਹਾਂ ਦੀ ਸ਼ੈਡੋ ਕੈਬਨਿਟ ਦੇ ਦੋ ਅਹਿਮ ਅਹੁਦਿਆਂ ’ਤੇ ਸਿੱਖਾਂ ਦਾ ਬਿਰਾਜਮਾਨ ਹੋਣਾ ਹੈ।;

Update: 2025-01-20 13:04 GMT

ਟੋਰਾਂਟੋ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਦਾਅਵਾ ਕੀਤਾ ਹੈ ਕਿ ਉਹ ਜਸਟਿਨ ਟਰੂਡੋ ਤੋਂ ਵੱਧ ਸਿੱਖ ਹਮਾਇਤੀ ਹਨ ਅਤੇ ਇਸ ਦਾ ਪ੍ਰਤੱਖ ਸਬੂਤ ਉਨ੍ਹਾਂ ਦੀ ਸ਼ੈਡੋ ਕੈਬਨਿਟ ਦੇ ਦੋ ਅਹਿਮ ਅਹੁਦਿਆਂ ’ਤੇ ਸਿੱਖਾਂ ਦਾ ਬਿਰਾਜਮਾਨ ਹੋਣਾ ਹੈ।

ਪ੍ਰਧਾਨ ਮੰਤਰੀ ਤੋਂ ਵੱਧ ਸਿੱਖ ਹਮਾਇਤੀ ਹੋਣ ਦਾ ਦਾਅਵਾ

ਪੱਤਰਕਾਰਾਂ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਪੁੱਛਿਆ ਗਿਆ ਸੀ ਕਿ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੱਧ ਸਿੱਖਾਂ ਨੂੰ ਸ਼ਾਮਲ ਕੀਤਾ, ਅਜਿਹੇ ਵਿਚ ਉਹ ਸਿੱਖਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਕਿਹੜੀ ਰਣਨੀਤੀ ਅਖਤਿਆਰ ਕਰਨਗੇ? ਪਿਅਰੇ ਪੌਇਲੀਐਵ ਨੇ ਟਿਮ ਉਪਲ ਅਤੇ ਜਸਰਾਜ ਹੱਲਣ ਦਾ ਜ਼ਿਕਰ ਕੀਤਾ ਅਤੇ ਇਸ ਦੇ ਨਾਲ ਸਰੀ-ਨਿਊਟਨ ਪਾਰਲੀਮਾਨੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਅਤੇ ਡੈਲਟਾ ਤੋਂ ਪਾਰਟੀ ਦੇ ਉਮੀਦਵਾਰ ਜੈਜ਼ੀ ਸਹੋਤਾ ਦੇ ਨਾਂ ਵੀ ਲਏ।

ਟਿਮ ਉਪਲ ਅਤੇ ਜਸਰਾਜ ਹੱਲਣ ਦੀ ਮਿਸਾਲ ਕੀਤੀ ਪੇਸ਼

ਇਸ ਮਗਰੋਂ ਵਿਰੋਧੀ ਧਿਰ ਦੇ ਆਗੂ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਜਸਟਿਨ ਟਰੂਡੋ ਨੇ ਆਪਣੇ 9 ਸਾਲ ਦੇ ਕਾਰਜਕਾਲ ਦੌਰਾਨ ਸਿੱਖ ਭਾਈਚਾਰੇ ਵਾਸਤੇ ਕੀ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਸਟਿਨ ਟਰੂਡੋ ਦੀ ਟੈਕਸਾਂ ਵਾਲੀ ਸਰਕਾਰ ਨੇ ਬਰੈਂਪਟਨ ਅਤੇ ਸਰੀ ਵਿਚ ਵਸਦੇ ਭਾਈਚਾਰੇ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਹੀ ਕੀਤਾ ਹੈ।

Tags:    

Similar News