ਕੈਨੇਡਾ ਵਿਚ ਰੇਲਗੱਡੀ ਅਤੇ ਟਰੱਕ ਦੀ ਟੱਕਰ

ਕੈਨੇਡਾ ਵਿਚ ਰੇਲਗੱਡੀ ਅਤੇ ਟਰੱਕ ਦੀ ਟੱਕਰ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ

Update: 2025-11-21 13:24 GMT

ਮਾਰਖਮ : ਕੈਨੇਡਾ ਵਿਚ ਰੇਲਗੱਡੀ ਅਤੇ ਟਰੱਕ ਦੀ ਟੱਕਰ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਮੈਟਰੋÇਲੰਕਸ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ਵਿਚ ਇਕ ਰੇਲਵੇ ਕ੍ਰੌਸਿੰਗ ’ਤੇ ਗੋ ਟ੍ਰੇਨ ਅਤੇ ਟਰੱਕ ਦੀ ਟੱਕਰ ਦੇਖੀ ਜਾ ਸਕਦੀ ਹੈ। ਵੀਰਵਾਰ ਸਵੇਰੇ ਵਾਪਰੇ ਹਾਦਸੇ ਬਾਰੇ ਮੈਟਰੋÇਲੰਕਸ ਦੇ ਮੁੱਖ ਕਾਰਜਕਾਰੀ ਅਫ਼ਸਰ ਮਾਈਕਲ Çਲੰਡਸੇ ਨੇ ਦੱਸਿਆ ਕਿ ਹਾਦਸਾਾ ਮਾਰਖਮ ਵਿਖੇ ਯੂਨੀਅਨਵਿਲ ਗੋ ਸਟੇਸ਼ਨ ਨੇੜੇ ਕੈਨੇਡੀ ਰੋਡ ਦੇ ਨਾਲ ਲੰਘਦੀ ਪਟੜੀ ਤੋਂ ਵਾਪਰਿਆ। ਹਾਦਸੇ ਦੇ ਮੱਦੇਨਜ਼ਰ ਯਾਰਕ ਰੀਜਨਲ ਪੁਲਿਸ ਨੇ ਅਹਿਤਿਆਤ ਵਜੋਂ ਇਲਾਕੇ ਵਿਚ ਆਵਾਜਾਈ ਰੋਕ ਦਿਤੀ।

ਰੇਲਵੇ ਟਰੈਕ ਦੇ ਵਿਚਾਰ ਰੁਕ ਗਿਆ ਡੰਪ ਟਰੱਕ

ਉਧਰ ਮਾਈਕਲ Çਲੰਡਸੇ ਨੇ ਦੱਸਿਆ ਕਿ ਫਾਟਕ ਪਾਰ ਕਰ ਰਿਹਾ ਡੰਪ ਟਰੱਕ ਅਚਾਨਕ ਰੁਕ ਗਿਆ ਜਦਕਿ ਰੇਲਵੇ ਮੁਲਾਜ਼ਮਾਂ ਨੇ ਉਚੀ ਆਵਾਜ਼ ਵਿਚ ਹੌਰਨ ਵਜਾਏ ਅਤੇ ਜਿੰਨਾ ਸੰਭਵ ਹੋ ਸਕਿਆ ਟ੍ਰੇਨ ਦੀ ਰਫ਼ਤਾਰ ਘਟਾਈ ਪਰ ਆਖਰਕਾਰ ਟੱਕਰ ਹੋ ਗਈ। ਸੋਸ਼ਲ ਮੀਡੀਆ ’ਤੇ ਸਾਂਝੀ ਵੀਡੀਓ ਵਿਚ ਹੌਰਨ ਦੀ ਆਵਾਜ਼ ਸੁਣੀ ਸਕਦੀ ਹੈ ਅਤੇ ਟੱਕਰ ਕਰ ਕੇ ਉਚੀ ਆਵਾਜ਼ ਵਿਚ ਹੋਇਆ ਖੜਾਕ ਵੀ ਸੁਣਿਆ ਜਾ ਸਕਦਾ ਹੈ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਅਜਿਹੇ ਹਾਦਸੇ ਸੁਚੇਤ ਕਰਦੇ ਹਨ ਕਿ ਰੇਲਵੇ ਕਰੌਸਿੰਗ ਤੋਂ ਧਿਆਨ ਨਾਲ ਲੰਘਣਾ ਲਾਜ਼ਮੀ ਹੈ। ਡਰਾਈਵਰਾਂ ਨੂੰ ਸਿਗਨਲ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਦੋਂ ਤੱਕ ਫਾਟਕ ਲੰਘਣ ਦਾ ਯਕੀਨ ਨਾ ਹੋਵੇ, ਅੱਗੇ ਨਹੀਂ ਵਧਣਾ ਚਾਹੀਦਾ। ਹਾਦਸੇ ਦੇ ਮੱਦੇਨਜ਼ਰ ਗੋ ਟ੍ਰੇਨ ਸੇਵਾ ਵੀ ਆਰਜ਼ੀ ਤੌਰ ’ਤੇ ਪ੍ਰਭਾਵਤ ਹੋਈ।

Tags:    

Similar News