ਟੋਰਾਂਟੋ ਦੇ ਕਨਵ ਭਾਟੀਆ ’ਤੇ ਲੱਗੇ ਨਾਬਾਲਗਾਂ ਨੂੰ ਵਰਗਲਾਉਣ ਦੇ ਦੋਸ਼
ਟੋਰਾਂਟੋ ਦੇ ਕਨਵ ਭਾਟੀਆ ਵਿਰੁੱਧ ਦੋ ਨਾਬਾਲਗ ਕੁੜੀਆਂ ਨੂੰ ਵਰਗਲਾਉਣ ਅਤੇ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
ਟੋਰਾਂਟੋ : ਟੋਰਾਂਟੋ ਦੇ ਕਨਵ ਭਾਟੀਆ ਵਿਰੁੱਧ ਦੋ ਨਾਬਾਲਗ ਕੁੜੀਆਂ ਨੂੰ ਵਰਗਲਾਉਣ ਅਤੇ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 23 ਮਾਰਚ ਅਤੇ 1 ਅਪ੍ਰੈਲ ਨੂੰ ਵਾਪਰੀਆਂ ਘਟਨਾਵਾਂ ਦੌਰਾਨ ਸ਼ੱਕੀ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਦੋ ਨਾਬਾਲਗ ਕੁੜੀਆਂ ਨਾਲ ਸੰਪਰਕ ਕਾਇਮ ਕੀਤਾ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਨੇ 4 ਅਪ੍ਰੈਲ ਨੂੰ ਕਨਵ ਭਾਟੀਆ ਵਿਰੁੱਧ ਚਾਈਲਡ ਪੋਰਨੋਗ੍ਰਾਫੀ, ਸੈਕਸ਼ੁਅਲ ਅਸਾਲਟ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਰਗਲਾਉਣ ਦੇ ਦੋਸ਼ ਆਇਦ ਕਰ ਦਿਤੇ। ਫਿਲਹਾਲ ਇਹ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਪੈਸ਼ਲ ਵਿਕਟਿਮਜ਼ ਯੂਨਿਟ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਪੀਲ ਰੀਜਨਲ ਪੁਲਿਸ ਨੇ ਭਾਰਤੀ ਨੌਜਵਾਨ ਵਿਰੁੱਧ ਕੀਤੀ ਕਾਰਵਾਈ
ਦੂਜੇ ਪਾਸੇ ਔਟਵਾ ਨੇੜਲੇ ਰੌਕਲੈਂਡ ਕਸਬੇ ਵਿਚ ਕਤਲ ਕੀਤੇ ਭਾਰਤੀ ਨੌਜਵਾਨ ਦੀ ਸ਼ਨਾਖਤ 29 ਸਾਲ ਦੇ ਧਰਮੇਸ਼ ਕਥੀਰੀਆ ਵਜੋਂ ਕੀਤੀ ਗਈ ਹੈ। ਨਿਊ ਬ੍ਰਨਜ਼ਵਿਕ ਦੇ ਮੌਂਕਟਨ ਨਾਲ ਸਬੰਧਤ ਪਿਊਸ਼ ਮੰਗੂਕੀਆ ਨੇ ਦੱਸਿਆ ਕਿ ਉਸ ਨੂੰ ਸ਼ੁੱਕਰਵਾਰ ਰਾਤ ਕਤਲ ਬਾਰੇ ਪਤਾ ਲੱਗਾ ਅਤੇ ਉਹ ਰਾਤੋ ਰਾਤ ਇਕ ਹਜ਼ਾਰ ਕਿਲੋਮੀਟਰ ਤੋਂ ਵੱਧ ਸਫਰ ਤੈਅ ਕਰਦਿਆਂ ਉਨਟਾਰੀਓ ਦੇ ਕਲੇਰੈਂਸ-ਰੌਕਲੈਂਡ ਇਲਾਕੇ ਵਿਚ ਪੁੱਜਾ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 83 ਸਾਲ ਦੇ ਜਾਇਲਜ਼ ਮਾਰਟਲ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪਿਊਸ਼ ਨੇ ਦੱਸਿਆ ਕਿ ਧਰਮੇਸ਼ ਕਥੀਰੀਆ ਅਤੇ ਉਸ ਦੀ ਪਤਨੀ 2022 ਦੇ ਸ਼ੁਰੂ ਵਿਚ ਕੈਨੇਡਾ ਪੁੱਜੇ ਸਨ। ਧਰਮੇਸ਼ ਆਪਣੇ ਪਰਵਾਰ ਵਾਸਤੇ ਇਕ ਸਥਿਰ ਜ਼ਿੰਦਗੀ ਚਾਹੁੰਦਾ ਸੀ ਅਤੇ ਲੋੜਵੰਦਾਂ ਦੀ ਮਦਦ ਵਾਸਤੇ ਹਰ ਵੇਲੇ ਤਿਆਰ ਰਹਿੰਦਾ। ਉਹ ਅਣਜਾਣ ਲੋਕਾਂ ਦੀ ਮਦਦ ਕਰਨ ਵਿਚ ਵੀ ਪਿੱਛੇ ਨਹੀਂ ਸੀ ਰਹਿੰਦਾ।
ਔਟਵਾ ਨੇੜੇ ਕਤਲ ਕੀਤੇ ਭਾਰਤੀ ਦੀ ਪਛਾਣ ਹੋਈ ਜਨਤਕ
ਮਿਲਾਨੋ ਪਿਜ਼ਾ ਵਿਖੇ ਕੰਮ ਕਰਦਿਆਂ ਧਰਮੇਸ਼ ਕਈ ਵਾਰ ਡਿਲੀਵਰੀ ਕਰਨ ਵੀ ਚਲਾ ਜਾਂਦਾ ਅਤੇ ਕਸਬੇ ਦੇ ਕਈ ਲੋਕ ਉਸ ਨੂੰ ਨਿਜੀ ਤੌਰ ’ਤੇ ਜਾਣਦੇ ਸਨ। ਮਿਲਾਨੋ ਪਿਜ਼ਾ ਦੇ ਪ੍ਰੈਜ਼ੀਡੈਂਟ ਮੇਜ਼ਨ ਕੈਸਿਸ ਨੇ ਆਪਣੇ ਮੁਲਾਜ਼ਮ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਖਤ ਮਿਹਨਤ ਕਰਨ ਵਾਲਾ ਇਨਸਾਨ ਸੀ ਅਤੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਹਮੇਸ਼ਾ ਅਦਬ ਨਾਲ ਪੇਸ਼ ਆਉਂਦਾ। ਗੁਜਰਾਤੀ ਕਲਚਰਲ ਐਸੋਸੀਏਸ਼ਨ ਵੱਲੋਂ ਧਰਮੇਸ਼ ਕਥੀਰੀਆ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਸੇ ਦੌਰਾਨ ਪਿਊਸ਼ ਨੇ ਕਿਹਾ ਕਿ ਧਰਮੇਸ਼ ਨਾਲ ਰੋਜ਼ਾਨਾ ਫੋਨ ’ਤੇ ਗੱਲ ਹੁੰਦੀ ਅਤੇ ਸ਼ੁੱਕਰਵਾਰ ਸਵੇਰੇ ਵੀ ਦੋਹਾਂ ਨਾਲ ਕਈ ਮਸਲੇ ਸਾਂਝੇ ਕੀਤੇ ਪਰ ਉਸ ਵੇਲੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਧਰਮੇਸ਼ ਕਥੀਰੀਆ ਸਦੀਵੀ ਵਿਛੋੜਾ ਦੇ ਜਾਵੇਗਾ। ਧਰਮੇਸ਼ ਦੇ ਕਤਲ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਫਿਲਹਾਲ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।