ਬੀ.ਸੀ. ’ਚ 2 ਟਰੱਕ ਡਰਾਈਵਰਾਂ ਦੀ ਲਾਪ੍ਰਵਾਹੀ, ਖੱਜਲ ਖੁਆਰ ਹੋਏ ਹਜ਼ਾਰਾਂ ਲੋਕ

ਕੈਨੇਡਾ ਦੇ ਬੀ.ਸੀ. ਵਿਚ ਟਰੱਕ ਡਰਾਈਵਰ ਕੁਝ ਜ਼ਿਆਦਾ ਹੀ ਲਾਪ੍ਰਵਾਹੀ ਵਰਤਦੇ ਮਹਿਸੂਸ ਹੋ ਰਹੇ ਹਨ ਜਿਥੇ ਓਵਰ ਪਾਸ ਨਾਲ ਟੱਕਰ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।

Update: 2025-05-01 12:00 GMT

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਟਰੱਕ ਡਰਾਈਵਰ ਕੁਝ ਜ਼ਿਆਦਾ ਹੀ ਲਾਪ੍ਰਵਾਹੀ ਵਰਤਦੇ ਮਹਿਸੂਸ ਹੋ ਰਹੇ ਹਨ ਜਿਥੇ ਓਵਰ ਪਾਸ ਨਾਲ ਟੱਕਰ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਫਰੇਜ਼ਰ ਵੈਲੀ ਵਿਚ ਦੋ ਵੱਖ ਵੱਖ ਕੰਪਨੀਆਂ ਦੇ ਟਰੱਕ ਓਵਰ ਪਾਸ ਨਾਲ ਟਕਰਾਉਣ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਵਿਚੋਂ ਇਕ ਹਾਦਸਾ ਚਿਲੀਵੈਕ ਵਿਖੇ ਹਾਈਵੇਅ 1 ’ਤੇ ਵਾਪਰਿਆ। ਬੀ.ਸੀ. ਹਾਈਵੇਅ ਪੈਟਰੌਲ ਦੇ ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਦੱਸਿਆ ਕਿ ਟਰੱਕ ਨੇ ਸਿਰਫ ਓਵਰ ਪਾਸ ਨੂੰ ਟੱਕਰ ਹੀ ਨਹੀਂ ਮਾਰੀ ਸਗੋਂ ਇਸ ਦੇ ਹੇਠਾਂ ਫਸ ਗਿਆ।

ਇਕ ਟਰੱਕ ਓਵਰਪਾਸ ਵਿਚ ਵੱਜਾ, ਦੂਜਾ ਟੈਲੀਕਾਮ ਦੀਆਂ ਤਾਰਾਂ ਵਿਚ ਉਲਝਿਆ

ਬਿਨਾਂ ਸ਼ੱਕ ਓਵਰ ਪਾਸ ਨੂੰ ਨੁਕਸਾਨ ਪੁੱਜਾ ਪਰ ਹਾਈਵੇਅ ਤੋਂ ਲੰਘਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਰਪੇਸ਼ ਆਈਆਂ। ਪਹਿਲੇ ਹਾਦਸੇ ਤੋਂ ਤਕਰੀਬਨ ਦੋ ਘੰਟੇ ਬਾਅਦ ਇਕ ਹੋਰ ਓਵਰਸਾਈਜ਼ ਟਰੱਕ ਐਬਸਫੋਰਡ ਵਿਖੇ ਕਲੀਅਰਬਰੂਕ ਰੋਡ ਅਤੇ ਸਾਊਥ ਫਰੇਜ਼ਰ ਵੇਅ ਨੇੜੇ ਟੈਲੀਕਾਮ ਦੀਆਂ ਤਾਰਾਂ ਵਿਚ ਉਲਝ ਗਿਆ। ਤਾਰਾਂ ਨੂੰ ਨੁਕਸਾਨ ਪੁੱਜਣ ਕਾਰਨ ਰੌਜਰਜ਼ ਅਤੇ ਟੈਲਸ ਦੇ ਗਾਹਕਾਂ ਖਮਿਆਜ਼ਾ ਭੁਗਤਣਾ ਪਿਆ ਜਦਕਿ ਇਕ ਟੈਲੀਫੋਨ ਪੋਲ ਅਤੇ ਸਟ੍ਰੀਟਲਾਈਟ ਪੋਲ ਵੀ ਪੁੱਟੇ ਗਏ। ਹਾਦਸੇ ਮਗਰੋਂ 12 ਘੰਟੇ ਤੱਕ ਸੜਕ ਬੰਦ ਰਹੀ ਅਤੇ ਟੈਲੀਫੋਨ ਤੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਤ ਹੋਈਆਂ। ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ ਰਾਯਨਸਨ ਟ੍ਰਾਂਸਪੋਰਟ ਅਤੇ ਪ੍ਰਾਈਮ ਫਲੈਟਬੈਡ ਲਿਮ. ਦੇ ਟਰੱਕਾਂ ਨੇ ਹਾਦਸਿਆਂ ਨੂੰ ਅੰਜਾਮ ਦਿਤਾ। ਇਹ ਦੋਵੇਂ ਕੰਪਨੀਆਂ ਐਲਬਰਟਾ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ।

Tags:    

Similar News