ਕੈਨੇਡਾ ਦੇ ਬਾਰਡਰ ਮੁਲਾਜ਼ਮਾਂ ਦੀਆਂ ਤਨਖਾਹਾਂ ’ਚ ਹੋਵੇਗਾ 15 ਫੀ ਸਦੀ ਵਾਧਾ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਨੂੰ ਆਉਂਦੇ ਚਾਰ ਸਾਲ ਦੌਰਾਨ 15 ਫੀ ਸਦੀ ਤਨਖਾਹ ਵਾਧਾ ਮਿਲੇਗਾ ਜਦਕਿ ਸ਼ਿਫਟ ਐਂਡ ਵੀਕਐਂਡ ਭੱਤੇ ਵਿਚ 12.5 ਫੀ ਸਦੀ ਵਾਧਾ ਹੋਇਆ ਹੈ।;

Update: 2024-06-14 11:54 GMT

ਔਟਵਾ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਨੂੰ ਆਉਂਦੇ ਚਾਰ ਸਾਲ ਦੌਰਾਨ 15 ਫੀ ਸਦੀ ਤਨਖਾਹ ਵਾਧਾ ਮਿਲੇਗਾ ਜਦਕਿ ਸ਼ਿਫਟ ਐਂਡ ਵੀਕਐਂਡ ਭੱਤੇ ਵਿਚ 12.5 ਫੀ ਸਦੀ ਵਾਧਾ ਹੋਇਆ ਹੈ। ਮੁਲਾਜ਼ਮਾਂ ਯੂਨੀਅਨ ਅਤੇ ਫੈਡਰਲ ਸਰਕਾਰ ਵਿਚਾਲੇ ਹੋਏ ਸਮਝੌਤੇ ਦੇ ਵੇਰਵੇ ਵੀਰਵਾਰ ਨੂੰ ਜਨਤਕ ਕਰ ਦਿਤੇ ਗਏ। ਦੂਜੇ ਪਾਸੇ ਫੈਡਰਲ ਸਰਕਾਰ ਵੱਲੋਂ ਕਈ ਫਰੰਟਲਾਈਨ ਮਹਿਕਮਿਆਂ ਦੇ ਕਾਮਿਆਂ ਨੂੰ 25 ਸਾਲ ਦੀ ਸੇਵਾ ਤੋਂ ਬਾਅਦ ਪੂਰੀ ਪੈਨਸ਼ਨ ਦਾ ਹੱਕਦਾਰ ਬਣਾਉਣ ਬਾਰੇ ਐਲਾਨ ਕੀਤਾ ਗਿਆ ਹੈ।

25 ਸਾਲ ਦੀ ਨੌਕਰੀ ਮਗਰੋਂ ਵੀ ਪੂਰੀ ਪੈਨਸ਼ਨ ਲੈ ਸਕਣਗੇ ਕਈ ਮਹਿਕਮਿਆਂ ਦੇ ਮੁਲਾਜ਼ਮ

ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਕਿਹਾ ਕਿ ਸੀ.ਬੀ.ਐਸ.ਏ. ਦੇ 9 ਹਜ਼ਾਰ ਮੁਲਾਜ਼ਮਾਂ ਨੂੰ ਢਾਈ ਹਜ਼ਾਰ ਡਾਲਰ ਦੀ ਇਕਮੁਸ਼ਤ ਰਕਮ ਵੀ ਮਿਲੇਗੀ। ਇਸ ਤੋਂ ਇਲਾਵਾ ਅੱਠ ਸਾਲ ਦੀ ਬਜਾਏ ਸੱਤ ਸਾਲ ਦੀ ਨੌਕਰੀ ਮਗਰੋਂ ਚਾਰ ਹਫਤੇ ਦੀ ਛੁੱਟੀ ਦੇ ਹੱਕਦਾਰ ਹੋਣਗੇ। ਦੂਜੇ ਪਾਸੇ ਖ਼ਜ਼ਾਨਾ ਬੋਰਡ ਦੀ ਮੁਖੀ ਅਨੀਤਾ ਆਨੰਦ ਨੇ ਕਿਹਾ ਕਿ ਮੌਜੂਦਾ ਸਮਝੌਤੇ ਦੀ ਮਿਆਦ ਜੂਨ 2026 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਫਾਇਰ ਫਾਈਟਰਜ਼ ਅਤੇ ਬਾਰਡਰ ਸਟਾਫ ਨੂੰ 25 ਸਾਲ ਦੀ ਨੌਕਰੀ ਮਗਰੋਂ ਪੂਰੀ ਪੈਨਸ਼ਨ ਦਾ ਹੱਕਦਾਰ ਬਣਾਉਣ ਲਈ ਕਾਨੂੰਨ ਵਿਚ ਤਬਦੀਲੀਆਂ ਕੀਤੀਆਂ ਜਾਣਗੀਆਂ। ਇਹ ਕਦਮ ਪਬਲਿਕ ਸਰਵਿਸ ਪੈਨਸ਼ਨ ਐਡਵਾਇਜ਼ਰੀ ਕਮੇਟੀ ਦੀ ਸਿਫਾਰਸ਼ ’ਤੇ ਕੀਤਾ ਗਿਆ ਹੈ।

Tags:    

Similar News