ਉਨਟਾਰੀਓ ਵਿਚ ਸ਼ਰਾਬੀ ਡਰਾਈਵਰਾਂ ਦੀ ਗਿਣਤੀ ਬੇਤਹਾਸ਼ਾ ਵਧਣ ਦਾ ਖਦਸ਼ਾ

ਉਨਟਾਰੀਓ ਦੇ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਦੀ ਵਿਕਰੀ ਤੋਂ ਚਿੰਤਤ ਜਥੇਬੰਦੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਬੇਤਹਾਸ਼ਾ ਵਧ ਸਕਦੀ ਹੈ।

Update: 2024-08-14 11:41 GMT

ਟੋਰਾਂਟੋ : ਉਨਟਾਰੀਓ ਦੇ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਦੀ ਵਿਕਰੀ ਤੋਂ ਚਿੰਤਤ ਜਥੇਬੰਦੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਬੇਤਹਾਸ਼ਾ ਵਧ ਸਕਦੀ ਹੈ। ਦੂਜੇ ਪਾਸੇ ਉਨਟਾਰੀਓ ਸਰਕਾਰ ਵੱਲੋਂ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਆਰੰਭ ਦਿਤੀ ਗਈ ਹੈ ਅਤੇ ਤਾਜ਼ਾ ਅੰਕੜਿਆਂ ਮੁਤਾਬਕ 11 ਅਗਸਤ ਤੱਕ 3,830 ਲਾਇਸੰਸ ਜਾਰੀ ਕਰ ਦਿਤੇ ਗਏ। ਸਰਕਾਰੀ ਨੁਮਾਇੰਦਿਆਂ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ ਜਿਨ੍ਹਾਂ ਵਿਚ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਲਾਈਵ ਸ਼ਾਮਲ ਹਨ। 5 ਸਤੰਬਰ ਤੋਂ ਸਟੋਰਾਂ ’ਤੇ ਬੀਅਰ ਦੀ ਵਿਕਰੀ ਸ਼ੁਰੂ ਹੋ ਰਹੀ ਹੈ ਅਤੇ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਐਲਕੌਹਲ ਦੀ ਵਿਕਰੀ ਕੀਤੀ ਜਾ ਸਕੇਗੀ।

ਸੂਬਾ ਸਰਕਾਰ ਨਿਯਮ-ਕਾਨੂੰਨ ਸਖਤੀ ਨਾਲ ਲਾਗੂ ਕਰਨ ਦੇ ਰੌਂਅ ਵਿਚ

ਅਜਿਹੇ ਵਿਚ ਔਲਕੌਹਲ ਦੇ ਸਰੀਰ ’ਤੇ ਪੈਣ ਵਾਲੇ ਮਾੜੇ ਅਸਰਾਂ ਦੀ ਬਾਰੇ ਚਿਤਾਵਨੀਆਂ ਵੀ ਦਰਸਾਉਣੀਆਂ ਹੋਣਗੀਆਂ। ਸਟੋਰ ਕਲਰਕਾਂ ਨੂੰ ਸਮਾਰਟ ਸਰਵ ਟ੍ਰੇਨਿੰਗ ਮੁਕੰਮਲ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਉਹ ਬੀਅਰ ਤੇ ਵਾਈਨ ਦੀ ਵਿਕਰੀ ਕਰ ਸਕਣਗੇ। ਉਨਟਾਰੀਓ ਵਿਚ ਐਨ.ਡੀ.ਪੀ. ਦੇ ਸਿਹਤ ਮਾਮਲਿਆਂ ਦੇ ਆਲੋਚਕ ਫਰਾਂਸ ਜੈਲੀਨਸ ਨੇ ਕਿਹਾ ਕਿ ਸਰਕਾਰ ਨੂੰ ਐਲਕੌਹਲ ਦੀ ਵਿਕਰੀ ਸਟੋਰਾਂ ਰਾਹੀਂ ਕਰਨ ਦੀ ਰਫ਼ਤਾਰ ਘੱਟ ਰੱਖਣ ਦਾ ਸੁਝਾਅ ਦਿਤਾ ਗਿਆ ਪਰ ਪੂਰੇ ਸੂਬੇ ਵਿਚ ਇਕੋ ਵੇਲੇ ਵਿਕਰੀ ਸ਼ੁਰੂ ਹੋ ਰਹੀ ਹੈ ਜਿਸ ਦੇ ਨਾਂਹਪੱਖੀ ਅਸਰ ਲਾਜ਼ਮੀ ਤੌਰ ’ਤੇ ਸਾਹਮਣੇ ਆਉਣਗੇ। ਦੂਜੇ ਪਾਸੇ ਅਰਾਈਵ ਲਾਈਵ ਵੱਲੋਂ ਸਰਕਾਰ ਨੂੰ ਸੁਝਾਅ ਦਿਤਾ ਗਿਆ ਹੈ ਕਿ ਕਨਵੀਨੀਐਂਸ ਸਟੋਰ ਦੇ ਸਟਾਫ ਦੇ ਸਿਖਲਾਈ ਤੋਂ ਇਲਾਵਾ ਹੋਰ ਸੁਰੱਖਿਆ ਮਾਪਦੰਡ ਵੱਲ ਵੀ ਧਿਆਨ ਦਿਤਾ ਜਾਵੇ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਵੇਂ ਤੌਰ-ਤਰੀਕਿਆਂ ਵੱਲ ਵਧਦਿਆਂ ਸਮਾਜਿਕ ਜ਼ਿੰਮੇਵਾਰੀਆਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਹਰ ਚੀਜ਼ ਸਥਿਰ ਰੱਖਣ ਦੇ ਯਤਨ ਕੀਤੇ ਜਾਣਗੇ।

Tags:    

Similar News