ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਪੁੱਜਾ ਗੁਰਦਵਾਰਾ ਸਾਹਿਬ ਦਾ ਮੁੱਦਾ

ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਲੱਗੇ ‘ਰਿਪਬਲਿਕ ਆਫ਼ ਖਾਲਿਸਤਾਨ’ ਦੇ ਬੋਰਡ ਦਾ ਮਸਲਾ ਉਲਝਦਾ ਜਾ ਰਿਹਾ ਹੈ ਅਤੇ ਮਾਮਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਰਬਾਰ ਵਿਚ ਪੁੱਜ ਗਿਆ ਹੈ

Update: 2025-08-06 12:39 GMT

ਸਰੀ : ਕੈਨੇਡਾ ਦੇ ਸਰੀ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਲੱਗੇ ‘ਰਿਪਬਲਿਕ ਆਫ਼ ਖਾਲਿਸਤਾਨ’ ਦੇ ਬੋਰਡ ਦਾ ਮਸਲਾ ਉਲਝਦਾ ਜਾ ਰਿਹਾ ਹੈ ਅਤੇ ਮਾਮਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਰਬਾਰ ਵਿਚ ਪੁੱਜ ਗਿਆ ਹੈ। ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਵਿਚ ਖਾਲਿਸਤਾਨ ਦੀ ਅੰਬੈਸੀ ਖੋਲ੍ਹੀ ਗਈ ਹੈ ਜਦਕਿ ਕੈਨੇਡੀਅਨ ਮੀਡੀਆ ਵਿਚ ਫਿਲਹਾਲ ਵਿਸਤਾਰਤ ਜ਼ਿਕਰ ਸਾਹਮਣੇ ਨਹੀਂ ਆਇਆ। ਰੇਡੀਓ ਇੰਡੀਆ ਦੇ ਮਨਿੰਦਰ ਗਿੱਲ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਤੁਰਤ ਪੜਤਾਲ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਹੁਣ ਤੱਕ ਕੈਨੇਡਾ ਸਰਕਾਰ ਵੱਲੋਂ ਇਸ ਮੁੱਦੇ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ।

ਰੇਡੀਓ ਸਟੇਸ਼ਨ ਦੇ ਮਾਲਕ ਨੇ ਮਾਰਕ ਕਾਰਨੀ ਨੂੰ ਲਿਖਿਆ ਪੱਤਰ

ਮਨਿੰਦਰ ਗਿੱਲ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਗੁਰਦਵਾਰਾ ਸਾਹਿਬ ਕੰਪਲੈਕਸ ਵਿਚ ਬਣੀ ਇਮਾਰਤ ਜਿਥੇ ਬੋਰਡ ਲਾਇਆ ਗਿਆ ਹੈ, ਦੀ ਉਸਾਰੀ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਡੇਢ ਲੱਖ ਡਾਲਰ ਦੀ ਰਕਮ ਦਿਤੀ ਗਈ। ਚੈਰਿਟੀ ਦੇ ਤੌਰ ’ਤੇ ਰਜਿਸਟਰਡ ਇਸ ਇਮਾਰਤ ਵਿਚ ਸਿਰਫ਼ ਭਾਈਚਾਰਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਮਨਿੰਦਰ ਗਿੱਲ ਨੇ ਅੱਗੇ ਕਿਹਾ ਕਿ ਇਮਾਰਤ ਦੀ ਵਰਤੋਂ ਸ਼ਰ੍ਹੇਆਮ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ ਜੋ ਕੈਨੇਡਾ ਵਰਗੇ ਜਮਹੂਰੀ ਮੁਲਕ ਵਾਸਤੇ ਚਿੰਤਾ ਦਾ ਵਿਸ਼ਾ ਬਣਦਾ ਹੈ। ਮਨਿੰਦਰ ਗਿੱਲ ਨੇ ਦਾਅਵਾ ਕੀਤਾ ਕਿ ਕੈਨੇਡਾ ਦੀਆਂ ਪਿਛਲੀਆਂ ਸਰਕਾਰਾਂ ਨੂੰ ਵੀ ਇਨ੍ਹਾਂ ਸਰਗਰਮੀਆਂ ਬਾਰੇ ਜਾਣਕਾਰੀ ਦਿਤੀ ਗਈ ਪਰ ਕੋਈ ਕਾਰਵਾਈ ਨਾ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀ.ਸੀ. ਵਿਖੇ 17 ਅਗਸਤ ਨੂੰ ਹੋ ਰਹੀ ਰਾਏਸ਼ੁਮਾਰੀ ਦੇ ਮੱਦੇਨਜ਼ਰ ਕੈਨੇਡਾ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ।

Tags:    

Similar News