ਕੈਨੇਡਾ ਦੇ ਜੰਗਲਾਂ ਵਿਚ ਅੱਗ ਦਾ ਕਹਿਰ ਜਾਰੀ

ਐਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਵਿਚ ਲੱਗੀ ਅੱਗ ਦਾ ਘੇਰਾ 2 ਵਰਗ ਕਿਲੋਮੀਟਰ ਤੋਂ ਟੱਪ ਚੁੱਕਾ ਹੈ ਅਤੇ ਜੈਸਪਰ ਕਸਬੇ ਵਿਚ ਕਈ ਇਮਾਰਤਾਂ ਸੜ ਕੇ ਸੁਆਹ ਹੋਣ ਦੀ ਰਿਪੋਰਟ ਹੈ।;

Update: 2024-07-25 11:40 GMT

ਐਡਮਿੰਟਨ : ਐਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਵਿਚ ਲੱਗੀ ਅੱਗ ਦਾ ਘੇਰਾ 2 ਵਰਗ ਕਿਲੋਮੀਟਰ ਤੋਂ ਟੱਪ ਚੁੱਕਾ ਹੈ ਅਤੇ ਜੈਸਪਰ ਕਸਬੇ ਵਿਚ ਕਈ ਇਮਾਰਤਾਂ ਸੜ ਕੇ ਸੁਆਹ ਹੋਣ ਦੀ ਰਿਪੋਰਟ ਹੈ। ਪਾਰਕਸ ਕੈਨੇਡਾ ਨੇ ਦੱਸਿਆ ਕਿ ਫਿਲਹਾਲ ਨੁਕਸਾਨੀਆਂ ਇਮਾਰਤਾਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਈਲਡ ਫਾਇਰ ਦੇ ਸੂਚਨਾ ਅਫਸਰ ਜੇਮਜ਼ ਈਸਥੈਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਸ ਗੱਲ ਦੀ ਤਸੱਲੀ ਹੈ ਕਿ ਲੋਕਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਇਲਾਕਿਆਂ ਵਿਚ ਪਹੁੰਚਾ ਦਿਤਾ ਗਿਆ।

ਐਲਬਰਟਾ ਦੇ ਜੈਸਪਰ ਕਸਬੇ ਵਿਚ ਕਈ ਇਮਾਰਤਾਂ ਸੜ ਕੇ ਸੁਆਹ

ਇਸੇ ਦੌਰਾਨ ਫਾਇਰ ਫਾਈਟਰਜ਼ ਦੇ ਠਹਿਰਾਅ ਦਾ ਪ੍ਰਬੰਧ ਹਿੰਟਨ ਵਿਖੇ ਕੀਤਾ ਗਿਆ ਹੈ ਕਿਉਂਕਿ ਕਈ ਥਾਵਾਂ ’ਤੇ ਹਵਾ ਵਿਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਚੁੱਕਾ ਹੈ। ਕੁਝ ਫਾਇਰ ਫਾਈਟਰਜ਼ ਜੈਸਪਰ ਕਸਬੇ ਛੱਡ ਕੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਅਹਿਮ ਇਮਾਰਤ ਨੂੰ ਅੱਗ ਤੋਂ ਬਚਾਉਣ ਦੀ ਹੈ। ਦੂਜੇ ਪਾਸੇ ਐਲਬਰਟਾ ਸਰਕਾਰ ਵੱਲੋਂ ਫੌਜ ਤੋਂ ਮਦਦ ਮੰਗੀ ਗਈ ਹੈ। ਪਬਲਿਕ ਸੇਫਟੀ ਅਤੇ ਐਮਰਜੰਸੀ ਮਾਮਲਿਆਂ ਬਾਰੇ ਮੰਤਰੀ ਮਾਈਕ ਐਲਿਸ ਵੱਲੋਂ ਆਪਣੇ ਫੈਡਰਲ ਹਮਰੁਤਬਾ ਨੂੰ ਹਾਲਾਤ ਤੋਂ ਜਾਣੂ ਕਰਵਾਇਆ ਗਿਆ। ਇਕ ਅੰਦਾਜ਼ੇ ਮੁਤਾਬਕ ਐਲਬਰਟਾ ਵਿਚ 176 ਥਾਵਾਂ ’ਤੇ ਅੱਗ ਲੱਗੀ ਹੋਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਇਸੇ ਦੌਰਾਨ ਕੈਨੇਡਾ ਦੇ ਐਮਰਜੰਸੀ ਤਿਆਰੀਆਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਅੱਗ ਬੁਝਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਬੀ.ਸੀ. ਵਿਚ ਹਾਲਾਤ ਮਾਮੂਲੀ ਤੌਰ ’ਤੇ ਸੁਧਰੇ

ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਦੇ ਦੱਖਣੀ ਹਿੱਸੇ ਵਿਚ ਲੱਗੀ ਅੱਗ ਰਾਤੋ ਰਾਤ ਦੁੱਗਣੇ ਇਲਾਕੇ ਵਿਚ ਫੈਲ ਗਈ। ਅਸਮਾਨ ਵਿਚੋਂ ਹੈਲੀਕਾਪਟਰਾਂ ਰਾਹੀਂ ਪਾਣੀ ਦਾ ਛਿੜਕਾਅ ਪੂਰੀ ਤਰ੍ਹਾਂ ਬੇਅਸਰ ਸਾਬਤ ਹੋਇਆ ਜਦਕਿ ਖਤਰਨਾਕ ਹਾਲਾਤ ਦੇ ਮੱਦੇਨਜ਼ਰ ਹਵਾਈ ਜਹਾਜ਼ਾਂ ਦਾ ਉਡਾਣ ਭਰਨਾ ਮੁਸ਼ਕਲ ਹੋ ਰਿਹਾ ਹੈ।

Tags:    

Similar News