ਕੈਨੇਡਾ ਵਿਚ ਭਿਆਨਕ ਸੜਕ ਹਾਦਸਾ, 5 ਹਲਾਕ

ਕੈਨੇਡਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਨੋਵਾ ਸਕੋਸ਼ੀਆ ਦੇ ਫੈਲਮਥ ਕਸਬੇ ਨੇੜੇ ਹਾਈਵੇਅ 101 ’ਤੇ ਵਾਪਰਿਆ।

Update: 2025-05-12 12:35 GMT

ਹੈਲੀਫੈਕਸ : ਕੈਨੇਡਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਨੋਵਾ ਸਕੋਸ਼ੀਆ ਦੇ ਫੈਲਮਥ ਕਸਬੇ ਨੇੜੇ ਹਾਈਵੇਅ 101 ’ਤੇ ਵਾਪਰਿਆ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਹੌਂਡਾ ਸਿਵਿਕ ਅਤੇ ਨਿਸਨ ਸੈਂਟਰ ਦੀ ਟੱਕਰ ਹੋਣ ਕਰ ਕੇ ਫੈਲਮਥ ਨਾਲ ਸਬੰਧਤ 43 ਸਾਲ ਅਤੇ 45 ਸਾਲ ਉਮਰ ਵਾਲੇ ਦੋ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ ਨਿਸਨ ਸੈਂਟਰ ਵਿਚ ਸਵਾਰ ਦੋ ਜਣਿਆਂ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ।

ਨੋਵਾ ਸਕੋਸ਼ੀਆ ਵਿਚ ਹੋਈ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ

ਪੁਲਿਸ ਨੇ ਦੱਸਿਆ ਕਿ ਦੋ ਜਣਿਆਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਇਕ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ 29 ਸਾਲ ਦੇ ਇਕ ਸ਼ਖਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸਾ ਐਨਾ ਖਤਰਨਾਕ ਸੀ ਕਿ ਪੜਤਾਲ ਕਰ ਰਹੀ ਪੁਲਿਸ ਨੂੰ 10 ਘੰਟੇ ਤੱਕ ਹਾਈਵੇਅ ਬੰਦ ਰੱਖਣਾ ਪਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਵੈਸਟ ਹੈਂਟਸ ਡਿਟੈਚਮੈਂਟ ਨਾਲ 902 798 2207 ’ਤੇ ਸੰਪਰਕ ਕੀਤਾ ਜਾਵੇ। 

Tags:    

Similar News