ਕੈਲਗਰੀ ਵਿਖੇ ਭਾਰਤੀ ਮੂਲ ਦੇ ਲੋਕਾਂ ਵਿਚ ਪੈਦਾ ਹੋਇਆ ਤਣਾਅ
ਕੈਲਗਰੀ ਵਿਖੇ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ ਪੈਦਾ ਹੋ ਗਿਆ ਜਦੋਂ ਰੈਡ ਐਫ਼.ਐਮ. ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਉਤੇ ਇਕ ਬੈਂਕੁਇਟ ਹਾਲ ਦੇ ਬਾਹਰ ਹਮਲਾ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਕੈਲਗਰੀ : ਕੈਲਗਰੀ ਵਿਖੇ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ ਪੈਦਾ ਹੋ ਗਿਆ ਜਦੋਂ ਰੈਡ ਐਫ਼.ਐਮ. ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਉਤੇ ਇਕ ਬੈਂਕੁਇਟ ਹਾਲ ਦੇ ਬਾਹਰ ਹਮਲਾ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਪੁਲਿਸ ਨੇ ਦੱਸਿਆ ਕਿ ਪੀੜਤ ਦੇ ਸਿਰ ਵਿਚ ਸੱਟ ਵੱਜੀ ਹੈ ਪਰ ਗੰਭੀਰ ਜ਼ਖਮ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਬੀਤੇ ਵੀਰਵਾਰ ਨੂੰ ਕੈਲਗਰੀ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਵਾਪਰੀ ਘਟਨਾ ਦੀ ਰਿਪੋਰਟਿੰਗ ਨਾਲ ਸਬੰਧਤ ਹੈ। ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੇ ਨਾਂ ’ਤੇ ਦੋ ਗੁੰਡਿਆਂ ਵੱਲੋਂ ਰਿਸ਼ੀ ਨਾਗਰ ਨੂੰ ਨਿਸ਼ਾਨਾ ਬਣਾਇਆ ਗਿਆ।
ਬੈਂਕੁਇਟ ਹਾਲ ਦੇ ਬਾਹਰ ਰੈਡ ਐਫ਼.ਐਮ. ਦੇ ਨਿਊਜ਼ ਡਾਇਰੈਕਟਰ ਦੀ ਕੁੱਟਮਾਰ
ਸੋਸ਼ਲ ਮੀਡੀਆ ਪਲੈਟਫਾਰਮ ਐਕਸ ਰਾਹੀਂ ਟਿੱਪਣੀ ਕਰਦਿਆਂ ਅਮਰਜੀਤ ਸਿੰਘ ਲੇ ਕਿਹਾ ਕਿ ਉਹ 20 ਸਾਲ ਤੋਂ ਰਿਸ਼ੀ ਨਾਗਰ ਨੂੰ ਜਾਣਦੇ ਹਨ ਜਦੋਂ ਉਹ ਜਲੰਧਰ ਦੇ ਪਾਸਪੋਰਟ ਦਫ਼ਤਰ ਵਿਚ ਤੈਨਾਤ ਸਨ ਅਤੇ ਰਿਸ਼ੀ ਨਾਗਰ ਇਕ ਹਿੰਦੀ ਅਖਬਾਰ ਦੀ ਪੱਤਰਕਾਰੀ ਕਰਦੇ ਸਨ। ਇਸ ਮਗਰੋਂ ਦੋਹਾਂ ਦੀ ਮੁਲਾਕਾਤ ਕੈਲਗਰੀ ਵਿਖੇ ਵੀ ਹੋਈ ਅਤੇ ਆਪਸੀ ਮਿਲਵਰਤਣ ਵਧਣ ਲੱਗਾ ਪਰ ਹਮਲੇ ਦੀ ਘਟਨਾ ਬਾਰੇ ਸੁਣ ਕੇ ਬੇਹੱਦ ਅਫਸੋਸ ਹੋਇਆ। ਇਥੇ ਦਸਣਾ ਬਣਦਾ ਹੈ ਕਿ ਵੀਰਵਾਰ ਨੂੰ ਪੁਲਿਸ ਨੇ ਕੈਲਗਰੀ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਵਾਪਰੀ ਘਟਨਾ ਦੌਰਾਨ ਦੋ ਜਣਿਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ। ਬੈਂਕੁਇਟ ਹਾਲ ਦੇ ਬਾਹਰ ਹੋਈ ਵਾਰਦਾਤ ਵੀਰਵਾਰ ਵਾਲੇ ਘਟਨਾ ਦੀ ਰਿਪੋਰਟਿੰਗ ਨਾਲ ਸਬੰਧਤ ਹੈ।