ਕੈਨੇਡਾ ਦੀ ਪੀ.ਆਰ. ਲਈ ਭੈਣ ਨੇ ਪਾਰ ਕੀਤੀਆਂ ਹੱਦਾਂ

ਕੈਨੇਡਾ ਦੀ ਪੀ.ਆਰ. ਲਈ ਮੈਰਿਜ ਫਰੌਡ ਕੋਈ ਨਵੀਂ ਗੱਲ ਨਹੀਂ ਪਰ ਬਰੈਂਪਟਨ ਨਾਲ ਸਬੰਧਤ ਇਕ ਭਾਰਤੀ ਔਰਤ ਵੱਲੋਂ ਆਪਣੇ ਭਰਾ ਵਾਸਤੇ 20 ਹਜ਼ਾਰ ਡਾਲਰ ਵਿਚ ਇਕ ਨਾਬਾਲਗ ਕੁੜੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ

Update: 2025-10-01 12:38 GMT

ਟੋਰਾਂਟੋ : ਕੈਨੇਡਾ ਦੀ ਪੀ.ਆਰ. ਲਈ ਮੈਰਿਜ ਫਰੌਡ ਕੋਈ ਨਵੀਂ ਗੱਲ ਨਹੀਂ ਪਰ ਬਰੈਂਪਟਨ ਨਾਲ ਸਬੰਧਤ ਇਕ ਭਾਰਤੀ ਔਰਤ ਵੱਲੋਂ ਆਪਣੇ ਭਰਾ ਵਾਸਤੇ 20 ਹਜ਼ਾਰ ਡਾਲਰ ਵਿਚ ਇਕ ਨਾਬਾਲਗ ਕੁੜੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਟਿਮ ਹੌਰਟਨਜ਼ ਵਿਚ ਬਤੌਰ ਮੈਨੇਜਰ ਕੰਮ ਕਰਦੀ ਭਾਰਤੀ ਔਰਤ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ‘ਟੋਰਾਂਟੋ ਸਨ’ ਦੀ ਰਿਪੋਰਟ ਮੁਤਾਬਕ ਉਨਟਾਰੀਓ ਦੀ ਪ੍ਰਿੰਸ ਐਡਵਰਡ ਕਾਊਂਟੀ ਵਿਚ ਵਾਪਰੇ ਇਸ ਘਟਨਾਕ੍ਰਮ ਬਾਰੇ 17 ਸਾਲਾ ਕੁੜੀ ਦੇ ਚਾਚੇ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਭਤੀਜੀ ਵੈÇਲੰਗਟਨ ਦੇ ਟਿਮ ਹੌਰਟਨਜ਼ ਵਿਚ ਕੰਮ ਕਰਦੀ ਸੀ।

17 ਸਾਲ ਦੀ ਕੁੜੀ ਨੂੰ 20 ਹਜ਼ਾਰ ਡਾਲਰ ਦੀ ਪੇਸ਼ਕਸ਼

ਰੈਸਟੋਰੈਂਟ ਦੀ ਮਹਿਲਾ ਮੈਨੇਜਰ ਨੇ ਉਸ ਨਾਲ ਗੂੜ੍ਹੀ ਦੋਸਤੀ ਕਰ ਲਈ ਅਤੇ ਆਪਣੇ 25 ਸਾਲ ਦੇ ਭਰਾ ਨਾਲ ਵਿਆਹ ਕਰਵਾਉਣ ਦਾ ਦਬਾਅ ਪਾਉਣ ਲੱਗੀ। ਕੁੜੀ ਦੇ ਚਾਚੇ ਮੈਟ ਮੌਨਰੋਅ ਨੇ ਸਾਰੇ ਟੈਕਸਟ ਮੈਸੇਜ ਜਨਤਕ ਕਰ ਦਿਤੇ ਜੋ ਮਹਿਲਾ ਮੈਨੇਜਰ ਵੱਲੋਂ ਵਿਆਹ ਲਈ ਪਾਏ ਜਾ ਰਹੇ ਦਬਾਅ ਨਾਲ ਸਬੰਧਤ ਸਨ। ਫ਼ਿਲਹਾਲ ਭਾਰਤੀ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਬਰੈਂਪਟਨ ਪਰਤ ਚੁੱਕੀ ਹੈ। ਮੈਟ ਮੌਨਰੋਅ ਨੇ ਦੱਸਿਆ ਕਿ ਰੈਸਟੋਰੈਂਟ ਦਾ ਸਟਾਫ਼ ਉਸ ਦੀ ਭਤੀਜੀ ਵੱਲ ਦੇਖ ਕੇ ਹੱਸਦਾ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਨੌਕਰੀ ਹੀ ਛੱਡ ਦਿਤੀ। ਉਧਰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਕ੍ਰਿਮੀਨਲ ਕੋਡ ਦੀ ਧਾਰਾ 292 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤਹਿਤ ਦੋਸ਼ੀ ਕਰਾਰ ਦਿਤੇ ਜਾਣ ’ਤੇ ਪੰਜ ਸਾਲ ਤੱਕ ਦੀ ਕੈਦ ਸੁਣਾਈ ਜਾ ਸਕਦੀ ਹੈ। ਫਿਲਹਾਲ ਪੁਲਿਸ ਵੱਲੋਂ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਮਹਿਲਾ ਮੈਨੇਜਰ ਸਣੇ ਉਸ ਦੇ ਭਰਾ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਟਿਮ ਹੌਰਟਨਜ਼ ਦੇ ਮੀਡੀਆ ਰਿਲੇਸ਼ਨਜ਼ ਵਿਭਾਗ ਨੇ ਕਿਹਾ ਕਿ ਸਾਰੇ ਰੈਸਟੋਰੈਂਟਸ ਦੀ ਮਾਲਕੀ ਅਤੇ ਸੰਚਾਲਨ ਸਬੰਧਤ ਫਰੈਂਚਾਇਜ਼ੀ ਕੋਲ ਹੁੰਦਾ ਹੈ ਅਤੇ ਰੈਸਟੋਰੈਂਟ ਮਾਲਕ ਨੇ ਮਾਮਲਾ ਧਿਆਨ ਵਿਚ ਆਉਂਦਿਆਂ ਹੀ ਮੈਨੇਜਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ। ਉਘਰ ਮੈਟ ਮੌਨਰੋਅ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਿਸ ਵੱਲੋਂ ਹਿਊਮਨ ਟ੍ਰੈਫ਼ਿਕਿੰਗ ਦੇ ਇਸ ਕਥਿਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।

ਬਰੈਂਪਟਨ ਰਹਿੰਦੀ ਭਾਰਤੀ ਔਰਤ ਦੀ ਭਾਲ ਕਰ ਰਹੀ ਪੁਲਿਸ

ਟਿਮ ਹੌਰਟਨ ਦੀ ਪਿਕਟਨ ਫਰੈਂਚਾਇਜ਼ੀ ਵਿਚ ਕੰਮ ਕਰਦੀ ਇਕ ਹੋਰ ਕੁੜੀ ਦੇ ਮਾਪਿਆਂ ਵੱਲੋਂ ਰੋਸ ਮੁਜ਼ਾਹਰਾ ਕੀਤੇ ਜਾਣ ਦੀ ਰਿਪੋਰਟ ਹੈ। ਬਰਖਾਸਤ ਮਹਿਲਾ ਮੈਨੇਜਰ ਹੁਣ ਤੱਕ ਸਾਹਮਣੇ ਨਹੀਂ ਆਈ ਪਰ ਸੋਸ਼ਲ ਮੀਡੀਆ ਰਾਹੀਂ ਕੀਤੀ ਇਕ ਟਿੱਪਣੀ ਵਿਚ ਉਸ ਨੇ ਕਿਹਾ ਹੈ ਕਿ ਲੰਮੀ ਗੱਲਬਾਤ ਦੇ ਕੁਝ ਹਿੱਸੇ ਪੇਸ਼ ਕਰ ਕੇ ਮਾਮਲਾ ਇਕਪਾਸੜ ਕੀਤਾ ਜਾ ਰਿਹਾ ਹੈ। ਭਾਰਤੀ ਔਰਤ ਨੇ ਕਿਹਾ ਕਿ 17 ਸਾਲ ਦੀ ਕੁੜੀ ਵੱਲੋਂ ਵਿਸਤਾਰਤ ਗੱਲਬਾਤ ਦੌਰਾਨ ਆਰਥਿਕ ਔਕੜਾਂ ਦਾ ਜ਼ਿਕਰ ਕੀਤਾ ਗਿਆ ਜਿਸ ਮਗਰੋਂ ਉਸ ਨੇ ਰਕਮ ਦੀ ਪੇਸ਼ਕਸ਼ ਕਰ ਦਿਤੀ ਪਰ ਰਕਮ ਦੇ ਇਵਜ਼ ਵਿਚ ਵਿਆਹ ਸ਼ਬਦ ਦੀ ਵਰਤੋਂ ਨਹੀਂ ਕੀਤੀ। ਭਾਰਤੀ ਔਰਤ ਨੇ ਸ਼ਿਕਾਇਤ ਭਰੇ ਲਹਿਜ਼ੇ ਵਿਚ ਕਿਹਾ ਕਿ ਕੁਝ ਗੱਲਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਦਿਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਪਣਾ ਰੁਤਬਾ ਤੇ ਨੌਕਰੀ ਦੋਵੇਂ ਗਵਾਉਣੇ ਪੈਂਦੇ ਹਨ ਜਦਕਿ ਅਸਲ ਵਿਚ ਕੁਝ ਵਾਪਰਿਆ ਹੀ ਨਹੀਂ ਹੁੰਦਾ। ਦੂਜੇ ਪਾਸੇ ਵੈÇਲੰਗਟਨ ਅਤੇ ਪਿਕਟਨ ਵਿਖੇ ਟਿਮ ਹੌਰਟਨਜ਼ ਫਰੈਂਚਾਇਜ਼ੀ ਦੇ ਮਾਲਕ ਨੇ ਇਸ ਘਟਨਾ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ।

Tags:    

Similar News