ਟੋਰਾਂਟੋ ਵਿਖੇ ਸਕੂਲ ਦੇ ਬਾਹਰ ਗੋਲੀਬਾਰੀ, 12ਵੀਂ ਦਾ ਵਿਦਿਆਰਥੀ ਜ਼ਖਮੀ

ਟੋਰਾਂਟੋ ਦੇ ਇਕ ਸਕੂਲ ਵਿਚ 12ਵੀਂ ਦਾ ਵਿਦਿਆਰਥੀ ਵਾਲ-ਵਾਲ ਬਚ ਗਿਆ ਜਦੋਂ ਸੋਮਵਾਰ ਨੂੰ ਪਾਰਕਿੰਗ ਵਿਚ ਹੋਈ ਗੋਲੀਬਾਰੀ ਦੌਰਾਨ ਗੋਲੀ ਉਸ ਦੇ ਸਿਰ ਨੂੰ ਰਗੜ ਕੇ ਲੰਘ ਗਈ।

Update: 2024-09-10 13:33 GMT

ਟੋਰਾਂਟੋ : ਟੋਰਾਂਟੋ ਦੇ ਇਕ ਸਕੂਲ ਵਿਚ 12ਵੀਂ ਦਾ ਵਿਦਿਆਰਥੀ ਵਾਲ-ਵਾਲ ਬਚ ਗਿਆ ਜਦੋਂ ਸੋਮਵਾਰ ਨੂੰ ਪਾਰਕਿੰਗ ਵਿਚ ਹੋਈ ਗੋਲੀਬਾਰੀ ਦੌਰਾਨ ਗੋਲੀ ਉਸ ਦੇ ਸਿਰ ਨੂੰ ਰਗੜ ਕੇ ਲੰਘ ਗਈ। ਐਸ਼ਿਨਕੋਰਟ ਕੌਲੀਜਿਟ ਇੰਸਟੀਚਿਊਟ ਦੇ ਬਾਹਰ ਵਾਪਰੀ ਘਟਨਾ ਦੌਰਾਨ ਜ਼ਖਮੀ 16 ਸਾਲ ਦੇ ਅੱਲ੍ਹੜ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੰਸਪੈਕਟਰ ਰਿਚ ਹੈਰਿਸ ਨੇ ਦੱਸਿਆ ਕਿ ਸਕਾਰਬ੍ਰੋਅ ਵਿਖੇ ਮਿਡਲੈਂਡ ਐਵੇਨਿਊ ਅਤੇ ਲੌਕੀ ਐਵੇਨਿਊ ਨੇੜਲੇ ਸਕੂਲ ਵਿਚ ਗੋਲੀਬਾਰੀ ਦੀ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ।

ਸਿਰ ਨੂੰ ਰਗੜ ਕੇ ਲੰਘ ਗਈ ਗੋਲੀ, ਵਾਲ-ਵਾਲ ਬਚ ਗਈ ਜਾਨ

ਵਾਰਦਾਤ ਮਗਰੋਂ ਸਕੂਲ ਅਤੇ ਆਲੇ ਦੁਆਲੇ ਦੀਆਂ ਕਈ ਇਮਾਰਤਾਂ ਵਿਚ ਲੌਕਡਾਊਨ ਲਾ ਦਿਤਾ ਗਿਆ। ਹਾਲਾਤ ਕਾਬੂ ਹੇਠ ਆਉਣ ਮਗਰੋਂ ਲੌਕਡਾਊਨ ਹਟਣ ਦੇ ਹੁਕਮ ਜਾਰੀ ਹੋ ਗਏ ਪਰ ਅਹਿਤਿਆਤ ਵਜੋਂ ਨਿਗਰਾਨੀ ਰੱਖੀ ਜਾ ਰਹੀ ਹੈ। ਪੂਰੇ ਪਾਰਕਿੰਗ ਲੌਟ ਨੂੰ ਹੀ ਕ੍ਰਾਈਮ ਸੀਨ ਮੰਨਿਆ ਜਾ ਰਿਹਾ ਹੈ ਅਤੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 17-18 ਸਾਲ ਅਤੇ ਅਫਰੀਕੀ ਮੂਲ ਦਾ ਸੀ। ਉਸ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਆਖਰੀ ਵਾਰ ਪੂਰਬ ਵੱਲ ਪੈਦਲ ਹੀ ਫਰਾਰ ਹੁੰਦਿਆਂ ਦੇਖਿਆ ਗਿਆ। ਸਕਾਰਬ੍ਰੋਅ ਨੌਰਥ ਸਿਟੀ ਤੋਂ ਕੌਂਸਲਰ ਜਮਾਨ ਮਾਇਰਜ਼ ਨੇ ਕਿਹਾ ਕਿ ਵਾਰਦਾਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਪਿਆਂ ਵਿਚ ਖੌਫ ਦਾ ਮਾਹੌਲ ਹੈ ਅਤੇ ਸਕੂਲ ਦਾ ਸਟਾਫ ਦੇ ਬੱਚੇ ਵੀ ਡਰੇ ਹੋਏ ਹਨ।

Tags:    

Similar News