ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਦੇ ਟਿਕਾਣੇ ’ਤੇ ਗੋਲੀਬਾਰੀ

ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਦਰਸ਼ਨ ਸਿੰਘ ਸਾਹਸੀ ਦੇ ਕਤਲ ਮਗਰੋਂ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ ਹੈ

Update: 2025-11-13 13:28 GMT

ਐਬਸਫ਼ੋਰਡ : ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿਚ ਦਰਸ਼ਨ ਸਿੰਘ ਸਾਹਸੀ ਦੇ ਕਤਲ ਮਗਰੋਂ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ ਹੈ ਅਤੇ ਬੁੱਧਵਾਰ ਸਵੇਰੇ ਪੌਣੇ ਸੱਤ ਵਜੇ ਐਬਸਫ਼ੋਰਡ ਪੁਲਿਸ ਨੂੰ ਕਿੰਗ ਰੋਡ ਦੇ 31000 ਬਲਾਕ ਵਿਚ ਇਕ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਤਲਾਹ ਮਿਲੀ। ਜਾਂਚਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਵੇਲੇ ਦਫ਼ਤਰ ਵਿਚ ਕੋਈ ਮੌਜੂਦ ਨਹੀਂ ਸੀ ਅਤੇ ਫ਼ਿਲਹਾਲ ਗੋਲੀਬਾਰੀ ਦੇ ਮਕਸਦ ਬਾਰੇ ਸਪੱਸ਼ਟ ਤੌਰ ’ਤੇ ਕਹਿਣਾ ਮੁਸ਼ਕਲ ਹੈ। ਕਾਰੋਬਾਰੀ ਅਦਾਰੇ ਵਿਚ ਟਰੱਕ ਅਤੇ ਟ੍ਰੇਲਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ।

ਐਬਸਫੋਰਡ ਵਿਚ ਕੁਝ ਦਿਨ ਪਹਿਲਾਂ ਹੋਇਆ ਸੀ ਦਰਸ਼ਨ ਸਾਹਸੀ ਦਾ ਕਤਲ

ਐਬਸਫੋਰਡ ਪੁਲਿਸ ਨੇ ਟਾਊਨਲਾਈਨ ਰੋਡ ਅਤੇ ਕਲੀਅਰਬਰੂਕ ਰੋਡ ਦਰਮਿਆਨ ਕਿੰਗ ਰੋਡ ਇਲਾਕੇ ਵਿਚ ਅੱਧੀ ਰਾਤ ਤੋਂ ਸਵੇਰੇ 4 ਵਜੇ ਦਰਮਿਆਨ ਮੌਜੂਦ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੇ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ ਜਾਂ ਕੋਈ ਡੈਸ਼ਕੈਮ ਫੁਟੇਜ ਮੌਜੂਦ ਹੋਵੇ ਤਾਂ 604 859 5225 ’ਤੇ ਸੰਪਰਕ ਕੀਤਾ ਜਾਵੇ। ਇਸੇ ਦੌਰਾਨ ਐਬਸਫੋਰਡ ਪੁਲਿਸ ਦੇ ਚੀਫ਼ ਕਾਂਸਟੇਬਲ ਕੌਲਿਨ ਵਾਟਸਨ ਨੇ ਕਿਹਾ ਕਿ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਾਡੀ ਕਮਿਊਨਿਟੀ ਨੂੰ ਦਿਲਕੰਬਾਊ ਹਾਲਾਤ ਵਿਚੋਂ ਲੰਘਣਾ ਪਿਆ ਹੈ। ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਇਕ ਕਤਲ ਵੀ ਹੋਇਆ ਅਤੇ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਐਬਸਫੋਰਡ ਪੁਲਿਸ ਹਿੰਸਕ ਵਾਰਦਾਤਾਂ ਘਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਵਾਸਤੇ ਵੱਖ ਵੱਖ ਲਾਅ ਐਨਫ਼ੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਕਦਮ ਵਧਾਏ ਜਾ ਰਹੇ ਹਨ। ਵਾਟਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਿਸ ਕੋਈ ਜਾਣਕਾਰੀ ਸਾਂਝੀ ਨਾ ਕਰੇ, ਉਸ ਵੇਲੇ ਤੱਕ ਹਰ ਦਾਅਵੇ ਨੂੰ ਬੇਬੁਨਿਆਦ ਮੰਨਿਆ ਜਾਵੇ।

Tags:    

Similar News