ਨਿਊ ਬ੍ਰਨਜ਼ਵਿਕ ਵਿਖੇ ਆਰ.ਸੀ.ਐਮ.ਪੀ. ਨੇ ਕਾਬੂ ਕੀਤਾ ਭਾਰਤੀ ਨੌਜਵਾਨ

ਕੈਨੇਡਾ ਦੇ ਮੌਂਕਟਨ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਨੂੰ ਸੈਕਸ਼ੁਅਲ ਅਸਾਲਟ ਦੇ ਕਈ ਮਾਮਲਿਆਂ ਵਿਚ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ ਰਹਿ ਰਹੇ ਭਾਰਤੀ ਨੌਜਵਾਨ ਨੂੰ ਨਿਊ ਬ੍ਰਨਜ਼ਵਿਕ ਦੇ ਇਕ ਵਾਟਰ ਪਾਰਕ;

Update: 2024-07-11 11:33 GMT

ਮੌਂਕਟਨ : ਕੈਨੇਡਾ ਦੇ ਮੌਂਕਟਨ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਨੂੰ ਸੈਕਸ਼ੁਅਲ ਅਸਾਲਟ ਦੇ ਕਈ ਮਾਮਲਿਆਂ ਵਿਚ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿਖੇ ਰਹਿ ਰਹੇ ਭਾਰਤੀ ਨੌਜਵਾਨ ਨੂੰ ਨਿਊ ਬ੍ਰਨਜ਼ਵਿਕ ਦੇ ਇਕ ਵਾਟਰ ਪਾਰਕ ਵਿਚ ਵਾਪਰੀਆਂ ਘਟਨਾਵਾਂ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਨੇ ਕਾਬੂ ਕੀਤਾ। ਕੌਡੀਐਕ ਰੀਜਨਲ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਮੌਂਕਟਨ ਦੇ ਮਾਊਂਟਨ ਰੋਡ ’ਤੇ ਸਥਿਤ ਵਾਟਰ ਪਾਰਕ ਵਿਚ ਇਕ ਸ਼ੱਕੀ ਵੱਲੋਂ ਘੱਟੋ ਘੱਟ 12 ਜਣਿਆਂ ਕਲਾਵੇ ਵਿਚ ਲੈਣ ਦੀ ਸ਼ਿਕਾਇਤ ਆਈ।

ਵਾਟਰ ਪਾਰਕ ਵਿਚ ਸੈਕਸ਼ੁਅਲ ਅਸਾਲਟ ਦੇ ਕਈ ਮਾਮਲਿਆਂ ਮਗਰੋਂ ਹੋਈ ਕਾਰਵਾਈ

ਪੀੜਤਾਂ ਵਿਚੋਂ ਜ਼ਿਆਦਾਤਰ ਦੀ ਉਮਰ 16 ਸਾਲ ਤੋਂ ਘੱਟ ਸੀ। ਮੌਕੇ ’ਤੇ ਪੁੱਜੇ ਅਫਸਰਾਂ ਨੇ ਸ਼ੱਕੀ ਦੀ ਪੈੜ ਨਪਦਿਆਂ ਉਸ ਨੂੰ ਕਾਬੂ ਕਰ ਲਿਆ ਜੋ ਵਾਟਰ ਪਾਰਕ ਤੋਂ ਬਾਹਰ ਨਹੀਂ ਸੀ ਗਿਆ। ਬਾਅਦ ਵਿਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਅਤੇ ਮੌਂਕਟਨ ਪ੍ਰੋਵਿਨਸ਼ੀਅਲ ਕੋਰਟ ਵਿਚ ਉਸ ਦੀ ਪੇਸ਼ੀ 24 ਅਕਤੂਬਰ ਨੂੰ ਹੋਵੇਗੀ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਇਹ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਕਿਤੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਤਾਂ ਨਹੀਂ। ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਹ 7 ਜੁਲਾਈ ਨੂੰ ਆਪਣੇ ਬੱਚਿਆਂ ਨਾਲ ਵਾਟਰ ਪਾਰਕ ਆਏ ਹੋਣ ਤੋਂ ਉਨ੍ਹਾਂ ਨਾਲ ਗੱਲ ਜ਼ਰੂਰ ਕਰਨ। ਜੇ ਕੋਈ ਪੀੜਤ ਹੈ ਜਾਂ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੈ ਤਾਂ ਉਹ ਮੌਂਕਟਨ ਪੁਲਿਸ ਨਾਲ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Tags:    

Similar News